Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਗੋਰੇ ਨੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਸਿੱਖ ‘ਤੇ ਪੀਣ ਵਾਲਾ ਪਦਾਰਥ ਸੁਟਿਆ

By uscreative Published 2 min read

ਸਾਨ ਫ਼ਰਾਂਸਿਸਕੋ : ਅਮਰੀਕੀ ਰਾਜ ਕੈਲੇਫ਼ੋਰਨੀਆ ਦੇ ਇਕ ਸਿੱਖ ਨੇ ਕਿਹਾ ਹੈ ਕਿ ਉਸ ਬਾਰੇ ਇਕ ਵਿਅਕਤੀ ਨੇ ਨਸਲੀ ਭੇਦਭਾਵ ਵਾਲੀ ਟਿਪਣੀ ਕੀਤੀ ਅਤੇ ਸਿੱਖ ਹੋਣ ਕਾਰਨ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਇਸ ਤੋਂ ਬਾਅਦ ਘ੍ਰਿਣਾ ਦੀ ਇਸ ਸੰਭਾਵੀ ਘਟਨਾ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।

ਬਲਜੀਤ ਸਿੰਘ ਅਤੇ ਉਸ ਦੇ ਦੋਸਤ ਕੈਲੇਫ਼ੋਰਨੀਆ ਐਵੇਨਿਊ ਵਿਚ ਰਾਤ ਦਾ ਖਾਣਾ ਖਾਣ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਜਦ ਬਲਜੀਤ ਸਿੰਘ ਰੇਸਤਰਾਂ ਤੋਂ ਬਾਹਰ ਫ਼ੋਨ ਕਰਨ ਲਈ ਗਏ।

ਬਲਜੀਤ ਸਿੰਘ ਨੇ ਦਸਿਆ ਕਿ ਫ਼ੋਨ ‘ਤੇ ਮੇਰੇ ਵਲੋਂ ਕੀਤੀ ਜਾ ਰਹੀ ਗੱਲਬਾਤ ਦੌਰਾਨ ਇਹ ਵਿਅਕਤੀ ਕੈਫ਼ੇ ਤੋਂ ਬਾਹਰ ਨਿਕਲਿਆ ਅਤੇ ਸਿੱਧਾ ਮੇਰੇ ਕੋਲ ਆਇਆ। ਸਥਾਨਕ ਮੀਡੀਆ ਨੇ ਬਲਜੀਤ ਸਿੰਘ ਦੇ ਹਵਾਲੇ ਨਾਲ ਕਿਹਾ, ”ਇਸ ਵਿਅਕਤੀ ਨੇ ਕਿਹਾ ਕਿ ਤੁਸੀਂ ਇਸ ਦੇਸ਼ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗਾ। ਮੈਂ ਤੈਨੂੰ ਹੁਣੇ ਮਾਰਨ ਜਾ ਰਿਹਾ ਹਾਂ ਅਤੇ ਉਸ ਨੇ ਕਈ ਅਪਸ਼ਬਦ ਕਹਿੰਦਿਆਂ ਲਾਹਨਤ ਪਾਈ। ਉਹ ਬਹੁਤ ਗੁੱਸੇ ਵਿਚ ਲੱਗ ਰਿਹਾ ਸੀ।” ਇਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਜ਼ੋਰ ਨਾਲ ਚੀਕਦਿਆਂ ਕਿਹਾ ਕਿ ਉਹ ਨਸਲਵਾਦੀ ਹੈ। ਉਹ ਲਗਾਤਾਰ ਰੌਲਾ ਪਾਉਂਦਾ ਰਿਹਾ ਅਤੇ ਬਾਅਦ ਵਿਚ ਉਸ ਨੇ ਬਲਜੀਤ ਸਿੰਘ ਉਪਰ ਪੀਣ ਵਾਲਾ ਪਦਾਰਥ ਸੁੱਟ ਦਿਤਾ।

ਬਲਜੀਤ ਸਿੰਘ ਨੇ ਕਿਹਾ, ”ਪੀਣ ਵਾਲੇ ਪਦਾਰਥ ਨੇ ਮੇਰੇ ਸਾਰੇ ਸਰੀਰ, ਮੇਰੀ ਦਸਤਾਰ, ਮੇਰੀ ਦਾੜ੍ਹੀ, ਮੇਰੀ ਕਮੀਜ਼, ਮੇਰੀ ਜੀਨਸ ਅਤੇ ਮੇਰੇ ਫ਼ੋਨ ਨੂੰ ਖ਼ਰਾਬ ਕਰ ਦਿਤਾ।” ਉਨ੍ਹਾਂ ਦਸਿਆ ਕਿ ਜੋ ਕੁੱਝ ਹੋਇਆ, ਉਸ ਨੂੰ ਕਈ ਲੋਕਾਂ ਨੇ ਵੇਖਿਆ ਅਤੇ ਮਦਦ ਲਈ ਕੋਈ ਅੱਗੇ ਨਹੀਂ ਆਇਆ। ਪੁਲੀਸ ਨੇ ਦਸਿਆ ਕਿ ਬੇਕਰਜ਼ਫ਼ੀਲਡ ਪੁਲੀਸ ਡਿਪਾਰਟਮੈਂਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਨਫ਼ਰਤ ਦੀ ਘਟਨਾ ਦੇ ਪੱਖ ਤੋਂ ਜਾਂਚ ਕਰ ਰਹੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp