Ad-Time-For-Vacation.png

ਕੇਂਦਰ ਨੇ ਕੋਈ ਚਿੱਠੀ ਨਹੀਂ ਭੇਜੀ, ਫਿਰ ਬਾਦਲ ਸਰਕਾਰ ਨੇ ਪਿੰਡ ਖ਼ਾਲੀ ਕਿਉਂ ਕਰਾਏ? ਜਾਖੜ

ਚੰਡੀਗੜ੍ਹ, (ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਕਿਹਾ ਹੈ ਕਿ ਲੋਕਾਂ ਦਾ ਪੰਜਾਬ ਸਰਕਾਰ ਤੋਂ ਵਿਸ਼ਵਾਸ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖ਼ੁਦ ਰਾਜਪਾਲ ਕੋਲ ਜਾ ਕੇ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਤਾਕਿ ਭਵਿੱਖ ਵਿਚ ਪੰਜਾਬ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।

ਕਾਂਗਰਸ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਦਾਅਵਾ ਕੀਤਾ ਕਿ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਵਾਰ-ਵਾਰ ਕਹਿਣ ‘ਤੇ ਪਿੰਡ ਖ਼ਾਲੀ ਨਹੀਂ ਕੀਤੇ ਕਿਉਂਕਿ ਲੋਕਾਂ ਨੂੰ ਸਰਕਾਰ ‘ਤੇ ਵਿਸ਼ਵਾਸ ਨਹੀਂ ਰਿਹਾ। ਉਨ੍ਹਾਂ ਸਵਾਲ ਕੀਤਾ ਕਿ ਜੇ ਸਰਹੱਦੀ ਇਲਾਕੇ ਵਿਚ ਤਣਾਅ ਸੀ ਤਾਂ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੈਬਨਿਟ ਮੀਟਿੰਗ ‘ਚ ਗ਼ੈਰ-ਹਾਜ਼ਰ ਹੋ ਕੇ ਚਾਰ ਦਿਨ ਜੈਪੁਰ (ਰਾਜਸਥਾਨ) ‘ਚ ਅਪਣੇ ਨਿਜੀ ਦੌਰੇ ‘ਤੇ ਕਿਉਂ ਗਏ ਹੋਏ ਸਨ?

ਜਾਖੜ ਨੇ ਕਿਹਾ ਕਿ ਹਾਲਾਤ ਠੀਕ ਹੋਣ ਤਕ ਬਾਦਲ ਨੁੰ ਖ਼ੁਦ ਕੁਰਸੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਅਪਣੀਆਂ ਗ਼ਲਤੀਆਂ ਲੁਕਾਉਣ ਲਈ ਅਜਿਹਾ ਡਰਾਮਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿਰਫ਼ ਚੌਕਸੀ ਵਰਤਣ ਲਈ ਕਿਹਾ ਸੀ ਅਤੇ ਪਿੰਡ ਖ਼ਾਲੀ ਕਰਵਾਉਣ ਲਈ ਕੋਈ ਪੱਤਰ ਨਹੀਂ ਭੇਜਿਆ। ਫ਼ੌਜ ਨੇ ਕੋਈ ਮੂਵਮੈਂਟ ਨਹੀਂ ਕੀਤੀ, ਫ਼ੌਜ ਬੈਰਕਾਂ ਵਿਚ ਹੀ ਹੈ, ਰਾਵੀ ਦਰਿਆ ਸਮੇਤ ਹੋਰਨਾਂ ਡਰੇਨਾਂ ਵਿਚ ਵੀ ਪਾਣੀ ਨਹੀਂ ਛਡਿਆ ਗਿਆ, ਫਿਰ ਪਿੰਡ ਖ਼ਾਲੀ ਕਰਵਾਉਣ ਦੀ ਕੀ ਤੁਕ ਸੀ? ਇਸ ਤੋਂ ਸਪੱਸ਼ਟ ਹੈ ਕਿ ਜੰਗ ਵਰਗੇ ਕੋਈ ਹਾਲਾਤ ਨਹੀਂ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.