Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਗਾਇਕੀ, ਸੰਗੀਤ ਅਤੇ ਅਦਾਕਾਰੀ ਰਾਹੀਂ ਨੌਜਵਾਨਾਂ ਦੇ ਦਿਲ ਲੁੱਟਣ ਵਾਲਾ ਗਾਇਕ -ਮਨੀ ਔਜਲਾ

By uscreative Published 3 min read

ਪੰਜਾਬੀ ਨੌਜਵਾਨ ਗਾਇਕ ਮਨੀ ਔਜਲਾ ਉਰਫ ਮਨਪ੍ਰੀਤ ਸਿੰਘ ਔਜਲਾ ਬਾਰੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਹੋਵੇਗਾ ਕਿ ਛੋਟੀ ਉਮਰ ਵਿਚ ਹੀ ਉਹ ਇਕ ਦਿਨ ਆਪਣੇ ਪਿਤਾ ਦੇ ਨਾਂਅ ਤੋਂ ਵੀ ਉੱਚਾ ਨਾਂਅ ਬਣਾ ਕੇ ਆਪਣੇ ਪਿਤਾ ਦਾ ਨਾਂਅ ਹੋਰ ਵੀ ਰੋਸ਼ਨ ਕਰੇਗਾ। ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਅਤੇ ਸੁਰਿੰਦਰ ਕੌਰ ਔਜਲਾ ਦੇ ਸਪੁੱਤਰ ਮਨੀ ਔਜਲਾ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਮਨੀ ਔਜਲਾ ਨੇ ਜਿੱਥੇ ਗਾਇਕੀ ਨੂੰ ਆਪਣਾ ਕਿੱਤਾ ਬਣਾਇਆ, ਉੱਥੇ ਹੀ ਸੰਗੀਤਕਾਰ ਅਤੇ ਅਦਾਕਾਰ ਦੇ ਤੌਰ ‘ਤੇ ਵੀ ਆਪਣੀ ਨਿਵੇਕਲੀ ਥਾਂ ਬਣਾ ਲਈ ਹੈ। ਉਹ ਪਿਛਲੇ ਲਗਪਗ ਡੇਢ ਦਹਾਕੇ ਤੋਂ ਸਟੇਜੀ ਤਪੱਸਿਆ ਵਿਚ ਜੁਟਿਆ ਹੋਇਆ ਹੈ। ਮਨੀ ਔਜਲਾ ਨੂੰ ਨਾਮਵਰ ਗਾਇਕ ਅਤੇ ਸੰਗੀਤਕਾਰ ਰਾਜਿੰਦਰ ਮੋਹਣੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਤੋਂ ਮਨੀ ਨੇ ਸੰਗੀਤ ਦੀ ਤਾਲੀਮ ਹਾਸਲ ਕਰਦਿਆਂ ਬਾਈ ਅਮਰਜੀਤ ਨਾਲ ਸਟੇਜਾਂ ਦੀ ਸ਼ੁਰੂਆਤ ਕੀਤੀ ਉਪਰੰਤ ਜਿੱਥੇ ਹਰਦੀਪ, ਸਰਬਜੀਤ ਚੀਮਾ, ਗੁਰਕ੍ਰਿਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਯੂ.ਕੇ. ਅਤੇ ਗਾਇਕਾ ਬਲਜੀਤ ਮੁਹਾਲੀ ਨਾਲ ਸਟੇਜ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਉੱਥੇ ਹੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ 6 ਸਾਲ ਤੋਂ ਵਧੇਰੇ ਸਮੇਂ ਤੱਕ ਕੋ-ਸਿੰਗਰ ਵੱਜੋਂ ਸਟੇਜਾਂ ਦਾ ਹਿੱਸਾ ਬਣਾਇਆ। ਮਨੀ ਔਜਲਾ ਸਰਦੂਲ ਸਿਕੰਦਰ-ਅਮਰ ਨੂਰੀ ਨਾਲ ਪਹਿਲੀ ਵਾਰ ਜਲੰਧਰ ਦੂਰਦਰਸ਼ਨ ਦੇ ਪ੍ਰੋਗ੍ਰਾਮ ਸਟਾਰ ਨਾਈਟ ਵਿਚ ‘ਨਾਭੇ ਦੀਏ ਬੰਦ ਬੋਤਲੇ’ ਗੀਤ ਲੈ ਕੇ ਹਾਜ਼ਰ ਹੋਇਆ ਫਿਰ ਗੀਤ ‘ਐਂਵੇ ਨਹੀਂ ਜੱਗ ਉੱਤੇ ਹੁੰਦੀਆਂ ਸਲਾਮਾਂ’ ਰਾਹੀਂ ਵੀ ਖੂਬ ਚਰਚਾ ਵਿਚ ਰਿਹਾ। ਬਾਅਦ ਵਿਚ ਉਹ ਨਿਰਮਾਤਾ ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ-ਯੋ ਹਨੀ ਸਿੰਘ ਦੇ ਸੰਪਰਕ ਵਿਚ ਆਇਆ ਅਤੇ ਉਸ ਦੀ ਐਲਬਮ ‘ਇੰਟਰਨੈਸ਼ਨਲ ਬਰੇਜ਼ਰ’਼ਵਿਚ ਮਨੀ ਦਾ ਇਕ ਗੀਤ ‘ਅਸ਼ਕੇ’ ਰਿਕਾਰਡ ਹੋਇਆ ਤੇ਼ ਫਿਰ ਹਨੀ ਸਿੰਘ ਦੇ ਸੰਗੀਤ ਵਿਚ ਹੀ ਉਸਦਾ ਦੂਜਾ ਗੀਤ ‘ਸਿਫਤਾਂ ਕਰਦਾ ਰਹਿੰਦਾ…’਼ਆਇਆ ਤੇ ਇਸੇ ਤਰ੍ਹਾਂ ਮਨੀ ਨੂੰ ਪਹਿਲਾ ਭਾਰਤੀ ਪੰਜਾਬੀ ਗਾਇਕ ਹੋਣ ਦਾ ਇਸ ਗੱਲੋਂ ਵੀ ਮਾਣ ਹਾਸਲ ਹੈ ਕਿ ਉਸਨੇ ਇੰਗਲੈਂਡ ਦੀ ਪ੍ਰਸਿੱਧ ਅੰਗ਼ਰੇਜ਼ੀ ਗਾਇਕਾ (ਗੋਰੀ) ਨੈਂਸਡੀ ਜੋਹਨਜ਼ ਨਾਲ ਹਨੀ ਸਿੰਘ ਦੇ ਸੰਗੀਤ ਵਿਚ ਇਕ ਗੀਤ ‘ਫਸਲਾਂ ਦੇ ਨਾਂਅ ਪੁੱਛਦੀ, ਗੋਰੀ ਲੰਦਨ ਤੋਂ ਆਈ ਲੱਗਦੀ’ ਰਿਕਾਰਡ ਕਰਵਾਇਆ ਜੋ ਕਾਫੀ ਪ੍ਰਸਿੱਧ ਹੋਇਆ। ਉਸ ਨੇ ਬਤੌਰ ਸੰਗੀਤਕਾਰ ਨੌਜਵਾਨ ਗਾਇਕ ਸਟਾਈਲਿਸ਼ ਸਿੰਘ਼ਦੀ ਆਵਾਜ਼ ਵਿਚ ਹਿੱਟ ਹੋਏ ਗੀਤ ‘ਕੋਕਾ’ ਰਾਹੀਂ ਦਸਤਕ ਦਿੱਤੀ ਅਤੇ ਪੰਜਾਬ ਦੇ ਨਾਮੀ ਗਾਇਕਾਂ ਦੇ ਗੀਤਾਂ ਨੂੰ ਸੰਗੀਤਬੱਧ ਕਰ ਚੁੱਕਾ ਹੈ। ਜਿੰਮੀ ਸ਼ੇਰਗਿੱਲ ਦੀ ਫ਼ਿਲਮ ‘ਹੀਰੋ : ਮੇਰਾ ਨਾਂਅ ਯਾਦ ਰੱਖੀਂ’ ਵਿਚ ਵੀ ਇਕ ਗੀਤ ਨੂੰ ਸੰਗੀਤਬੱਧ ਕੀਤਾ। ਉਹ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਤ, ਰਾਣੀ ਮੁਕਰਜੀ, ਜੈਕਲੀਨ ਫਰਨਾਂਡੇਜ਼ ਆਦਿ ਨਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਵਿਚ ਵੀ ਸ਼ੋਅ ਕਰ ਚੁੱਕਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp