Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਹਰਸ਼ਵਰਧਨ ਕਪੂਰ ਬਾਲੀਵੁੱਡ ਦੀ ਨਵੀਂ ਸੰਭਾਵਨਾ

By uscreative Published 2 min read

ਸੁਨੀਤਾ ਤੇ ਅਨਿਲ ਕਪੂਰ ਦੇ ਲਾਡਲੇ ਬੇਟੇ ਤੇ ਸੋਨਮ ਕਪੂਰ ਦੇ ਛਿੰਦੇ ਵੀਰ ਹਰਸ਼ਵਰਧਨ ਕਪੂਰ ਦੀ ਬਾਲੀਵੁੱਡ ‘ਚ ਧਮਾਲ ਦੇਖਣ ਲਈ ਕਈ ਉਤਾਵਲੇ ਹਨ। ‘ਬੰਬੇ ਵੈਲਵੇਟ’ ਉਸ ਨੇ ਸੁਭਾਵਿਕ ਨਿਰਦੇਸ਼ਕ ਵਜੋਂ ਕਰਕੇ ਫ਼ਿਲਮੀ ਖੇਤਰ ਦੀਆਂ ਬਾਰੀਕੀਆਂ ਸਿੱਖੀਆਂ ਹਨ। ‘ਗਣੇਸ਼ ਜੋਸ਼ੀ’ ਉਸ ਦੀ ਫ਼ਿਲਮ ਅਗਲੇ ਸਾਲ ਆਵੇਗੀ ਪਰ ‘ਮਿਰਜ਼ਿਆ’ ਨੂੰ ਲੈ ਕੇ ਉਸ ‘ਤੇ ਖੂਬ ਉਮੀਦਾਂ ਲਾਈਆਂ ਗਈਆਂ ਹਨ। 25 ਸਾਲ ਦੇ ਹਰਸ਼ਵਰਧਨ ਦਾ ਵਿਚਾਰ ਹੈ ਕਿ ਹਰ ਪੱਖ ਤੋਂ ‘ਮਿਰਜ਼ਿਆ’ ਉਸ ਦੇ ਫ਼ਿਲਮੀ ਪ੍ਰਵੇਸ਼ ਲਈ ਸਹੀ ਚੋਣ ਹੈ। ਲੋਕ ਫ਼ਿਲਮ ਦਾ ਆਨੰਦ ਲੈਣ ਤਾਂ ਹੀਰੋ ਦੀ ਗੱਲ ਬਣ ਜਾਂਦੀ ਹੈ। ‘ਮਿਰਜ਼ਿਆ’ ‘ਚ ਅਜਿਹਾ ਹੀ ਹੈ। ਦੋ ਘੰਟੇ ਫ਼ਿਲਮ ਦੇਖ ਕੇ ਜੇ ਸਭ ਕੁਝ ਯਾਦ ਰਿਹਾ ਤਾਂ ਸਮਝੋ ਹਰਸ਼ ਨੂੰ ਲੋਕਾਂ ਨੇ ਸਵੀਕਾਰ ਕਰ ਲਿਆ ਹੈ। ‘ਮਿਰਜ਼ਾ ਸਾਹਿਬਾਂ’ ਦੀ ਇਤਿਹਾਸਕ ਪਿਆਰ ਕਹਾਣੀ ‘ਤੇ ਬਣੀ ਆਪਣੀ ਪਹਿਲੀ ਫ਼ਿਲਮ ਲਈ ਹਰਸ਼ਵਰਧਨ ਨੇ ਪੁਰਾਣੀ ‘ਮਿਰਜ਼ਾ ਸਾਹਿਬਾਂ’ ਫ਼ਿਲਮ ਕਈ ਵਾਰ ਦੇਖੀ। ਪੂਰਾ ਡੇਢ ਸਾਲ ਉਸ ਨੇ ਇਸ ਫ਼ਿਲਮ ਲਈ ਤਿਆਰੀ ਲਈ ਲਾਇਆ। ਇਹ ਉਸ ਦੇ ਸੰਘਰਸ਼ ਦੇ ਦਿਨ ਹਨ। ਇਹੀ ਦਿਨ ਉਸ ਨੂੰ ਸਟਾਰ ਬਣਾਉਣਗੇ ਇਹ ਗੱਲ ਲੈ ਕੇ ਉਹ ਚਲ ਰਿਹਾ ਹੈ। ਹਾਲ ਦੀ ਘੜੀ ਉਹ ‘ਸਹਿਜ ਪਕੇ ਸੋ ਮੀਠਾ ਹੋਏ’ ਦੀ ਕਹਾਵਤ ਅਨੁਸਾਰ ਚਲ ਰਿਹਾ ਹੈ। ਪਿਤਾ ਦੀ ਸਹਾਇਤਾ ਦੇ ਬਗੈਰ ਸੰਘਰਸ਼ ਕਰਨ ਦਾ ਉਸ ਨੇ ਮਜ਼ਾ ਲਿਆ ਹੈ। ਆਪਣੇ ਪੈਰਾਂ ‘ਤੇ ਆਪ ਖੜ੍ਹਨ ਦੀ ਨੀਤੀ ਉਸ ਦੀ ਹੈ। ਆਮਿਰ ਖ਼ਾਨ ਨੂੰ ਆਦਰਸ਼ ਮੰਨ ਕੇ ਉਹ ਚਲ ਰਿਹਾ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ‘ਮਿਰਜ਼ਿਆ’ ਆ ਕੇ ਚਲ ਗਈ ਤੇ ਸ਼ੁਭ ਦੁਸਹਿਰਾ ਤੇ ਵਧੀਆ ਦੀਵਾਲੀ 2016 ਦੀ ਹਰਸ਼ਵਰਧਨ ਲਈ ਹੋ ਜਾਵੇਗੀ। ਰਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਇਸ ਫ਼ਿਲਮ ਨੇ ਹਰਸ਼ ਲਈ ਰਾਹ ਲੱਭਣੇ ਹਨ। ਗੁਲਜ਼ਾਰ ਨੇ ਫ਼ਿਲਮ ਦੀ ਪਟਕਥਾ ਲਿਖੀ ਹੈ ਤੇ ਇਹ ਗੱਲ ਵੀ ਹਰਸ਼ ਦੇ ਹੱਕ ‘ਚ ਹੀ ਜਾਵੇਗੀ। 17 ਸਾਲ ਬਾਅਦ ਗੁਲਜ਼ਾਰ ਦੀ ਲੇਖਕ ਦੇ ਤੌਰ ‘ਤੇ ਵਾਪਸੀ ਤੇ ਹਰਸ਼ਵਰਧਨ ਕਪੂਰ ਦੇ ਕੈਰੀਅਰ ਦੀ ਸ਼ੁਰੂਆਤ, ਸਭ ਸਹੀ ਗੱਲਾਂ ਹਨ, ਜਿਨ੍ਹਾਂ ਦੇ ਸਹਾਰੇ ਅਨਿਲ ਕਪੂਰ ਦਾ ਸ਼ਹਿਜ਼ਾਦਾ ਬਾਲੀਵੁੱਡ ਲਈ ਆਸ ਦੀ ਕਿਰਨ ਬਣ ਕੇ ਆ ਰਿਹਾ ਹੈ। ਬਾਕੀ ਫੈਸਲਾ ਲੋਕਾਂ ਹੱਥ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp