Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੰਮ ਦੌਰਾਨ ਮਜ਼ਦੂਰ ਹੋਇਆ ਸੀ ਜ਼ਖਮੀ, ਕੈਨੇਡੀਅਨ ਕੰਪਨੀ ਨੂੰ ਲੱਗਾ ਭਾਰੀ ਜ਼ੁਰਮਾਨਾ

By Admin Published 2 min read

ਮਿਸੀਸਾਗਾ— ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਸਾਲ 2016 ‘ਚ ‘ਸੈਨਟੋਰੋ ਕੰਸਟ੍ਰਕਸ਼ਨ ਕੰਪਨੀ’ ‘ਚ ਕੰਮ ਕਰਨ ਵਾਲਾ ਮਜ਼ਦੂਰ ਪੌੜੀ ਤੋਂ ਡਿੱਗ ਗਿਆ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਇਸ ਮਾਮਲੇ ‘ਚ 3 ਅਪ੍ਰੈਲ ਨੂੰ ‘ਜਸਟਿਸ ਆਫ ਦਿ ਪੀਸ ਰੋਜ਼ੇਨ ਗਿਊਲਿਏਟੀ’ ਦੀ ਅਦਾਲਤ ਨੇ ਕੰਪਨੀ ਨੂੰ ਭਾਰੀ ਜ਼ੁਰਮਾਨਾ ਲਗਾਇਆ ਹੈ। ਇੱਥੋਂ ਦੀ ਕੰਸਟ੍ਰਕਸ਼ਨ ਕੰਪਨੀ ਨੂੰ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਕਟ (ਸਿਹਤ ਅਤੇ ਸੁਰੱਖਿਆ ਐਕਟ) ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਕੰਪਨੀ ਨੂੰ 90,000 ਡਾਲਰਾਂ ਦਾ ਜ਼ੁਰਮਾਨਾ ਲੱਗਾ ਹੈ।
ਤੁਹਾਨੂੰ ਦੱਸ ਦਈਏ ਕਿ ਸਾਲ 10 ਮਈ, 2016 ਨੂੰ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਨੇੜੇ ਫਾਸਕਨ ਡਰੇਲ ਉੱਤੇ ਸਥਿਤ ਸਨਵਿੰਗ ਦਫਤਰ ਦੀ ਇਮਾਰਤ ‘ਤੇ ਦੋ ਮਜ਼ਦੂਰ ਪੌੜੀ ਲਗਾ ਕੇ ਕੰਮ ਕਰ ਰਹੇ ਸਨ। ਅਚਾਨਕ ਇਕ ਮਜ਼ਦੂਰ ਹੇਠਾਂ ਡਿੱਗ ਗਿਆ ਅਤੇ ਇਸ ਕਾਰਨ ਉਸ ਦੇ ਸਿਰ ‘ਚ ਡੂੰਘੀਆਂ ਸੱਟਾਂ ਲੱਗੀਆਂ।
ਅਦਾਲਤ ਨੇ ਕਿਹਾ ਕਿ ਕੰਪਨੀ ਵੱਲੋਂ ਮਜ਼ਦੂਰ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਸਨ, ਇਸੇ ਕਾਰਨ ਮਜ਼ਦੂਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ 10 ਫੁੱਟ ਦੀ ਪੌੜੀ ‘ਤੇ ਚੜ੍ਹ ਕੇ ਮਜ਼ਦੂਰ ਇਮਾਰਤ ਦੀ ਛੱਤ ‘ਤੇ ਬਿਜਲੀ ਫੀਟਿੰਗ ਕਰ ਰਿਹਾ ਸੀ ਅਤੇ ਹੇਠਾਂ ਡਿੱਗ ਗਿਆ। ਲੇਬਰ ਮੰਤਰਾਲੇ ਨੇ ਕਿਹਾ ਕਿ ਜੇਕਰ ਮਜ਼ਦੂਰ ਨੂੰ ਸਾਰੀਆਂ ਜ਼ਰੂਰੀ ਸਹੂਲਤਾਂ ਮਿਲਦੀਆਂ ਤਾਂ ਉਹ ਇਸ ਹਾਦਸੇ ਦਾ ਸ਼ਿਕਾਰ ਨਾ ਹੁੰਦਾ। ਤੁਹਾਨੂੰ ਦੱਸ ਦਈਏ ਕਿ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਮੁਤਾਬਕ ਕਰਮਚਾਰੀ ਨੂੰ ਅਜਿਹਾ ਕੰਮ ਕਰਨ ਲਈ ਕੰਪਨੀ ਵੱਲੋਂ ਇਕ ਪਲੈਟਫਾਰਮ, ਬੋਟਸਵੇਨਜ਼ ਚੇਅਰ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣੇ ਪੈਂਦੇ ਹਨ। ਅਦਾਲਤ ਵੱਲੋਂ ਪ੍ਰੋਵਿੰਸ਼ੀਅਲ ਔਫੈਂਸ ਐਕਟ (ਸੂਬਾ ਅਪਰਾਧ ਐਕਟ) ਅਧੀਨ ਸੈਨਟੋਰੋ ਕੰਸਟ੍ਰਕਸ਼ਨ ਕੰਪਨੀ ‘ਤੇ 25 ਫੀਸਦੀ ਵਾਧੂ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp