Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਕੋਰੋਨਾ ਵੈਕਸੀਨ ਦੇ ਟ੍ਰਾਇਲ ਦਾ ਦਾਇਰਾ ਵਧਾਏਗੀ ਫਾਈਜ਼ਰ ਤੇ ਬਾਇਓਐਨਟੇਕ

By Admin Published 2 min read

ਕੰਪਨੀਆਂ ਨੇ ਕਿਹਾ ਕਿ ਯੋਜਨਾ ਮੁਤਾਬਕ ਪ੍ਰੀਖਣ ਲਈ ਲੋਕਾਂ ਦੀ ਨਾਮਜ਼ਦਗੀ ਜਾਰੀ ਹੈ ਅਤੇ 30,000 ਮੁਕਾਬਲੇਬਾਜ਼ਾਂ ਦਾ ਸ਼ੁਰੂਆਤੀ ਟੀਚਾ ਅਗਲੇ ਹਫਤੇ ਤੱਕ ਹਾਸਲ ਕਰ ਲੈਣ ਦੀ ਉਮੀਦ ਹੈ। ਪ੍ਰੀਖਣ ਦਾ ਦਾਇਰਾ ਵਧਣ ਨਾਲ ਵੱਖ-ਵੱਖ ਤਰ੍ਹਾਂ ਦੇ ਲੋਕਾਂ ਮਸਲਨ 16 ਸਾਲ ਦੇ ਅਲ੍ਹੜਾਂ ਅਤੇ ਪੁਰਾਣੀ ਬੀਮਾਰੀ ਨਾਲ ਪੀੜਤ ਲੋਕਾਂ ‘ਤੇ ਵੈਕਸੀਨ ਦੀ ਵਰਤੋਂ ਕਰਨਾ ਅਸੰਭਵ ਹੋ ਸਕੇਗਾ। ਇਸ ਤੋਂ ਇਲਾਵਾ ਐੱਚ.ਆਈ.ਵੀ. ਹੈਪੇਟਾਈਟਸ ਸੀ ਜਾਂ ਹੈਪੇਟਾਈਟਸ ਬੀ ਨਾਲ ਪੀੜਤ ਲੋਕਾਂ ‘ਤੇ ਵੀ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਸਕੇਗਾ।

ਇਸ ਤੋਂ ਇਲਾਵਾ ਸੁਰੱਖਿਆ ਅਤੇ ਪ੍ਰਭਾਵ ਦਾ ਅੰਕੜਾ ਮਿਲਣ ਦੀ ਉਮੀਦ ਹੈ। ਹਾਲਾਂਕਿ ਵੈਕਸੀਨ ਪ੍ਰੀਖਣ ਦਾ ਦਾਇਰਾ ਵਧਾਉਣ ਲਈ ਕੰਪਨੀਆਂ ਨੂੰ ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਵਿਚਾਲੇ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜੇਨੇਕਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ ਲਈ ਬ੍ਰਿਟੇਨ ਵਿਚ ਪ੍ਰੀਖਣ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਪ੍ਰੀਖਣ ਦੌਰਾਨ  ਇਕ ਮਰੀਜ਼ ਵਿਚ ਟੀਕੇ ਦਾ ਮਾੜਾ ਪ੍ਰਭਾਵ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp