
ਅਫਰੀਕਾ ਦੇ ਕਵਾਜੁਲੁ ਨਤਾਲ ‘ਚ ਰਹਿਣ ਵਾਲੀ 64 ਸਾਲਾ ਗੀਤਾ ਅਫਰੀਕਨ ਮੈਡੀਕਲ ਰਿਸਚਰ ਕਾਉਂਸਲ ‘ਚ ਐੱਚ.ਆਈ.ਵੀ. ਪ੍ਰਿਵੈਂਸ਼ਨ ਰਿਸਰਚ ਯੂਨਿਟ ਦੀ ਡਾਇਰੈਕਟਰ ਸੀ। ਵੈਕਸੀਨ ਸਾਇੰਟਿਸਟ ਗੀਤਾ ਨੂੰ 2018 ‘ਚ ਯੂਰੋਪੀਅਨ ਡਿਵੈਲਪਮੈਂਟ ਕਲੀਨਿਕਸ ਟ੍ਰਾਇਲਸ ਪਾਰਟਨਰਸ਼ਿਪ ਵੱਲੋਂ ਆਉਟਸਟੈਂਡਿੰਗ ਫੀਮੇਲ ਸਾਇੰਟਿਸਟ ਦਾ ਐਵਾਰਡ ਦਿੱਤਾ ਗਿਆ ਸੀ।
ਅਫਰੀਕਾ ‘ਚ 1350 ਕੋਰੋਨਾ ਮਰੀਜ਼
ਰਿਸਰਚ ਕਾਉਂਸਲ ਦੀ ਪ੍ਰਧਾਨ ਅਤੇ ਸੀ.ਈ.ਓ. ਗਲੇਂਡਾ ਗ੍ਰੇ ਨੇ ਕਿਹਾ ਕਿ ਪ੍ਰੋਫੈਸਰ ਗੀਤਾ ਰਾਮਜੀ ਦੀ ਮੌਤ ਮਹਾਮਾਰੀ ਦੇ ਚੱਲਦੇ ਹੋ ਗਈ, ਉਨ੍ਹਾਂ ਦੇ ਦਿਹਾਂਤ ਜੀ ਜਾਣਕਾਰੀ ਦਿੰਦੇ ਹੋਏ ਕਾਫੀ ਦੁੱਖ ਹੋ ਰਿਹਾ ਹੈ। ਅਫਰੀਕਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 1350 ਹੈ। ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਮੰਗਲਵਾਰ ਨੂੰ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕਰ ਰਹੀਆਂ ਟੀਮਾਂ ਦੀ ਗਿਣਤੀ ਵਧ ਕੇ 10 ਹਜ਼ਾਰ ਕਰਨ ਦਾ ਐਲਾਨ ਕੀਤਾ।