Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡੀਅਨ ਹਾਊਸ ਆਫ ਕਾਮਨਸ ‘ਚ ਸਵੈ-ਇੱਛਾ ਨਾਲ ਮੌਤ ਸਬੰਧੀ ਬਿੱਲ- ਸੀ 14 ਪਾਸ

By Admin Published 1 min read

ਕੈਨੇਡਾ ਲਈ ਅੱਜ ਦਾ ਦਿਨ ਇਤਿਹਾਸਕ : ਫੈਡਰਲ ਮੰਤਰੀ ਜੇਨ ਫਿਲਪੋਟ

ਓਟਵਾ,: ਕੈਨੇਡੀਅਨ ਫੈਡਰਲ ਸਰਕਾਰ ਦੇ ਸਵੈ-ਇੱਛਾ ਨਾਲ ਮੌਤ ਸਬੰਧੀ ਵਿਵਾਦਤ ਬਿੱਲ ਨੂੰ ਅੱਜ ਹਾਊਸ ਆਫ ਕਾਮਨਸ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ 186-137 ਵੋਟਾਂ ਨਾਲ ਮਨਜ਼ੂਰ ਕਰ ਲਿਆ ਗਿਆ। ਇਸ ਮੌਕੇ ਕੈਨੇਡੀਅਨ ਸਿਹਤ ਮੰਤਰੀ ਜੇਨ ਫਿਲਪੋਟ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ। ਬਿੱਲ- ਸੀ 14 ਦੇ ਪਾਸ ਹੋਣ ਤੋਂ ਬਾਅਦ ਸ੍ਰੀਮਤੀ ਫਿਲਪੋਟ ਨੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕੈਨੇਡੀਅਨਾਂ ਨੂੰ ਸਵੈ ਇਛੁੱਕ ਮੌਤ ਦਾ ਵਿਕਲਪ ਦੇਣ ਦੀ ਦਿਸ਼ਾ ਵਿਚ ਵੱਡਾ ਕਦਮ ਹੈ। ਹਾਊਸ ਆਫ ਕਾਮਨਸ ਵਿਚ ਬਿੱਲ ਦੇ ਵਿਰੋਧ ਵਿਚ ਜ਼ਿਆਦਾਤਰ ਕਨਜ਼ਰਵੇਟਿਵ, ਸਾਰੇ ਨਿਊ ਡੈਮੋਕ੍ਰੇਟਸ ਅਤੇ ਬਲੋਕ ਕਿਊਬੇਕੋਇਸ ਐਮ ਪੀ ਅਤੇ ਗਰੀਨ ਲੀਡਰ ਏਲਿਜ਼ਾਬੇਥ ਮੇਅ ਸਮੇਤ ਚਾਰ ਲਿਬਰਲ ਐਮ ਪੀ ਵੀ ਭੁਗਤੇ, ਜਿਨ•ਾਂ ਵਿਚ ਵਿਸ਼ੇਸ਼ ਸੰਯੁਕਤ ਸੰਸਦੀ ਕਮੇਟੀ ਦੇ ਚੇਅਰ ਰੋਬ ਓਲਿਫੈਂਟ ਸ਼ਾਮਲ ਸਨ। ਉਨ•ਾਂ ਬਿੱਲ ਉੱਤੇ ਵਧੇਰੇ ਉਦਾਰ ਦ੍ਰਿਸ਼ਟੀਕੋਣ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ ਪਰ ਹੁਣ ਬਿੱਲ ਸੈਨੇਟ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਮਾਮਲੇ ਨੂੰ ਲੈ ਕੇ ਸਰਕਾਰ ਦਾ ਵਧੇਰੇ ਕੰਟਰੋਲ ਨਹੀਂ ਹੈ ਅਤੇ ਜ਼ਿਆਦਾਤਰ ਆਜ਼ਾਦ ਖਿਆਲੀ ਸੈਨੇਟਰ ਬਿੱਲ ਸੀ-14 ਵਿਚ ਸੋਧ ਲਈ ਦਬਾ ਬਣਾ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp