Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡੀਅਨ ਸਦਨ ਵੱਲੋਂ ਕੌਮੀ ਤਰਾਨੇ ‘ਚ ਤਬਦੀਲੀ ਦੇ ਹੱਕ ‘ਚ ਫ਼ਤਵਾ

By Admin Published 1 min read

ਟੋਰਾਂਟੋ, ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਕੌਮੀ ਤਰਾਨੇ ਨੂੰ ਲਿੰਗ ਬਰਾਬਰੀ ਵਾਲਾ ਬਣਾਉਣ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ‘ਓ ਕੈਨੇਡਾ’ ਵਿੱਚ ਤਬਦੀਲੀ ਲਈ ਹਾਲੇ ਵੀ ਸੈਨੇਟ ਦੀ ਮਨਜ਼ੂਰੀ ਦੀ ਲੋੜ ਹੈ। ਇਸ ਬਿੱਲ ਵਿੱਚ ਤਰਾਨੇ ਦੀ ਦੂਜੀ ਲਾਈਨ ਵਿੱਚ ‘ਪੁੱਤਰਾਂ’ ਨੂੰ ਕੱਟ ਕੇ ‘ਅਸੀਂ’ ਕੀਤਾ ਗਿਆ ਹੈ। ਹਾਊਸ ਆਫ ਕਾਮਨਜ਼ ਵਿੱਚ ਕੱਲ੍ਹ ਇਹ ਬਿੱਲ 225-74 ਵੋਟਾਂ ਨਾਲ ਪਾਸ ਹੋਇਆ। ਬਿਮਾਰੀ ਨਾਲ ਜੂਝ ਰਹੇ ਲਿਬਰਲ ਕਾਨੂੰਨਸਾਜ਼ ਮੌਰਿਲ ਬੇਲੈਂਗਰ ਨੇ ਇਸ ਤਬਦੀਲੀ ਲਈ ਪ੍ਰਸਤਾਵ ਰੱਖਿਆ ਸੀ ਅਤੇ ਹੋ ਸਕਦਾ ਹੈ ਕਿ ਉਹ ਇਸ ਨੂੰ ਕਾਨੂੰਨ ਬਣਦਾ ਨਾ ਦੇਖ ਸਕੇ। ਜਦੋਂ ਇਸ ਪ੍ਰਸਤਾਵ ‘ਤੇ ਵੋਟਿੰਗ ਸ਼ੁਰੂ ਹੋਈ ਤਾਂ ਲਿਬਰਲ ਕਾਨੂੰਨਘਾੜੇ ਖੜ੍ਹੇ ਹੋ ਗਏ ਅਤੇ ਬੇਲੈਂਗਰ ਦੀ ਪ੍ਰਸੰਸਾ ਕੀਤੀ। ਸ੍ਰੀ ਬੇਲੈਂਗਰ ਵ੍ਹੀਲਚੇਅਰ ‘ਤੇ ਸਦਨ ਵਿੱਚ ਹਾਜ਼ਰ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp