Skip to content
Saturday, November 21, 2026 2°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਰੂਸ ਨੇ ਲਿਆ ਕ੍ਰੀਮੀਆ ਪੁਲ ‘ਤੇ ਹਮਲਿਆਂ ਦਾ ਬਦਲਾ: ਕੀਵ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਬਰਸਾਤ, 3 ਮੌਤਾਂ ਤੇ 9 ਜ਼ਖ਼ਮੀ

By Editor Published 1 min read
ਰੂਸ ਨੇ ਲਿਆ ਕ੍ਰੀਮੀਆ ਪੁਲ ‘ਤੇ ਹਮਲਿਆਂ ਦਾ ਬਦਲਾ: ਕੀਵ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਬਰਸਾਤ, 3 ਮੌਤਾਂ ਤੇ 9 ਜ਼ਖ਼ਮੀ

ਮਾਸਕੋ: ਰੂਸ ਨੇ ਵੀਰਵਾਰ ਰਾਤ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ਬਰਦਸਤ ਹਮਲੇ ਕੀਤੇ, ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ਹਮਲਿਆਂ ਕਾਰਨ ਕਈ ਪੁਲਾਂ, ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਹ ਕਾਰਵਾਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਉਸ ਚੇਤਾਵਨੀ ਤੋਂ ਕੁਝ ਘੰਟਿਆਂ ਬਾਅਦ ਹੋਈ, ਜਿਸ ਵਿੱਚ ਉਨ੍ਹਾਂ ਨੇ ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਅਹਿਮ ਕੇਰਚ ਪੁਲ 'ਤੇ ਯੂਕਰੇਨ ਦੇ ਤਿੰਨ ਹਵਾਈ ਹਮਲਿਆਂ ਦਾ ਜਵਾਬ ਦੇਣ ਦੀ ਗੱਲ ਕਹੀ ਸੀ।

ਕੀਵ ਸ਼ਹਿਰ ਦੇ ਫ਼ੌਜੀ ਪ੍ਰਸ਼ਾਸਨ ਅਨੁਸਾਰ, ਇਨ੍ਹਾਂ ਹਮਲਿਆਂ ਨਾਲ ਰਾਜਧਾਨੀ ਦੇ ਚਾਰ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਊਰਜਾ ਸਪਲਾਈ ਕੰਪਨੀ ਡੀ.ਟੀ.ਈ.ਕੇ. (DTEK) ਨੇ ਦੱਸਿਆ ਕਿ ਹਮਲਿਆਂ ਤੋਂ ਬਾਅਦ ਪੇਚੇਰਸਕੀ, ਸੋਲੋਮਿਆਂਸਕੀ, ਹੋਲੋਸਿਵਸਕੀ, ਨਿਪਰੋਵਸਕੀ ਅਤੇ ਦਾਰਨਿਤਸਕੀ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿੱਚ ਬਿਜਲੀ ਗੁੱਲ ਹੋ ਗਈ। ਪ੍ਰਸ਼ਾਸਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਓਬੋਲੋਂਸਕੀ ਅਤੇ ਹੋਲੋਸਿਵਸਕੀ ਜ਼ਿਲ੍ਹਿਆਂ ਵਿੱਚ ਗੈਰ-ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ, ਜਦਕਿ ਪੋਡਿਲਸਕੀ ਅਤੇ ਦਾਰਨਿਤਸਕੀ ਜ਼ਿਲ੍ਹਿਆਂ ਵਿੱਚ ਟਰਾਂਸਪੋਰਟ ਅਤੇ ਲੌਜਿਸਟਿਕਸ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ।

Editor Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp