Ad-Time-For-Vacation.png

ਨਾਰਥ ਅਮਰੀਕਾ ਦੀ ਜਿੰਦਗੀ

ਸਾਰਾ ਦਿਨ ਡੱਕਾ ਨਾ ਦੂਹਰਾ ਕਰਨ ਵਾਲ਼ਾ ਮੁਲੱਖ, ਜੱਟ ਜੱਟੀਆਂ ਕਹਾਉਣ ਵਾਲੇ ਐਸ਼ੀ ਪੱਠੇ … ਜਦ ਦਰਖੱਤਾਂ ਤੇ ਲੱਗੇ ਡਾਲਰ, ਪੌਂਡ ਜਾਂ ਯੂਰੋ ਤੋੜਣ ਬਾਹਰਲੇ ਮੁਲਕ ਪਹੁੰਚਦੇ ਨੇ.. ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਵਹਿਮ ਦੂਰ ਹੁੰਦੈ.. ਤੇ ਫੇਰ ਉਹਨਾਂ ਦਾ ਅੰਦਰਲਾ ਜੱਟਪੁਣਾ ਮਰਦਾ..!

ਫੇਰ ਰੰਗ ਦਾ ਗੁਮਾਨ ਖਤਮ ਹੁੰਦਾ..! ਫੇਰ ਔਰਤ ਪ੍ਰਤੀ ਸੋਚ ਬਦਲਦੀ ਐ ਭਾਂਵੇ ਆਪਣੀ ਭਾਂਵੇ ਪਰਾਈ ..! ਹੱਥੀਂ ਕੰਮ ਕਰਨ ਦੀ ਜਾਚ ਆਉਦੀ ਐ ..,..ਭਾਂਵੇਂ ਚੀਕਾਂ ਮਾਰ ਕੇ ਹੀ ਆਵੇ ਤੇ ਚੀਕਾਂ ਬਾਹਲ਼ੀ ਦੂਰ ਨੀ ਅੱਪੜਦੀਆਂ !

ਸਾਰੀ ਕਮਾਈ ਦਸਾਂ ਨੌਹਾਂ ਦੀ ਕਿਰਤ ਦੀ ਹੁੰਦੀ ਐ..! ਇਮਾਨਦਾਰੀ ਆਉਦੀ ਐ..! ਚੁਗਲੀ ਨਿੰਦਿਆ ਤੋਂ ਜੀਭ ਨੂੰ ਦਿਨ ਬ ਦਿਨ ਛੁਟਕਾਰਾ ਮਿਲ਼ਦਾ ਐ..!

ਫੇਰ ਡੇਰੇ , ਬਾਬਿਆਂ ਤੇ ਗੁਰਦਵਾਰਿਆਂ ਚ ਫਰਕ ਪਤਾ ਲੱਗਦਾ..! ਦਸਵੰਧ ਦੇ ਸਵਰੂਪ ਬਦਲਦੇ ਆ ਜੋ ਸਿੱਖੀ ਤੋਂ ਇਲਾਵਾ ਫੋਰਟ ਮੈਕਮਰੀ ਵਰਗੇ ਸ਼ਹਿਰਾਂ ਦੇ ਬੇਘਰ ਬਸ਼ਿੰਦਿਆ ਵਾਰੇ ਵੀ ਸੋਚਦਾ ਹੈ..! ਇਨਸਾਨੀਅਤ ਵਧਦੀ ਹੈ..!

ਆਤਮ ਨਿਰਭਰਤਾ ਤੇ ਇੱਕਲੇ ਫੈਸਲੇ ਲੈਣ ਦਾ ਵੱਲ ਆਉਦਾਂ ਹੈ..! ਹੱਕ ਤੇ ਅਜ਼ਾਦੀ ਬਾਰੇ ਪਤਾ ਚੱਲਦਾ ਐ, ਕਿ ਇਹ ਕੀ ਬਲਾਵਾਂ ਹੁੰਦੀਆਂ ਨੇ..! ਆਪਣੇ ਲੋਕਾਂ ਦਾ ਪਿਆਰ ਜਾਗਦਾ ਐ ਤੇ ਦਿਲ ਨੂੰ ਇੱਕ ਚਿਣਗ ਲੱਗੀ ਰਹਿੰਦੀ ਏ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਹੋਵੇ..!

ਪਰ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਖੱਟੇ ਮਿੱਠੇ ਤਜ਼ੁਰਬੇ ਮੋਹ ਭੰਗ ਕਰਦੇ ਨੇ ! ਬਹੁਤੀ ਆਓ ਭਗਤ ਅਟੈਚੀਆਂ ਦੇ ਭਾਰ ਤੇ ਉਹਨਾਂ ਵਿਚਲੇ ਸਮਾਨ ਤੇ ਹੀ ਨਿਰਭਰ ਕਰਦੀ ਹੈ ..! ਬੰਦੇ ਦਾ ਬੰਦੇ ਨੂੰ ਚਿਰਾਂ ਪਿੱਛੋਂ ਮਿਲਣਾਂ ਬੇ-ਮਾਇਨੇ ਹੋ ਜਾਂਦਾ ਹੈ..!

ਤੇ ਹੌਲ਼ੀ ਹੌਲ਼ੀ ਬੰਦਾ ਐਧਰਲੇ ਸਿਸਟਮ ਚ ਢਲ਼ ਜਾਂਦਾ ਤੇ ਘਰਾਂ ਦੀਆਂ ਕਿਸ਼ਤਾਂ ਦੀ ਉਲਝਣ ਚ ਉਲਝੇ ਵਿਆਜ ਦੀ, ਪੰਜਾਬ ਜਾਕੇ ਵਸਣ ਦੀ ਚਾਹਨਾ ਦਮ ਤੋੜ ਦਿੰਦੀ ਐ..! ਨਿਰਮੋਹੀ ਧਰਤੀ ਦੇ ਨਿਰਮੋਹੇ ਲੋਕਾਂ ਦਾ ਠੱਪਾ ਲਵਾ ਕੇ ਬੰਦਾ ਵੱਤਰ ਸਿਰ ਹੋ ਜਾਂਦਾ ਤੇ ਉਸਦਾ ਪੰਜਾਬ ਆਉਣਾ ਜਾਣਾ ਘਟਦਾ ਘਟਦਾ ਘਟ ਜਾਂਦਾ ਤੇ ਪਾਸਪੋਰਟ ਤੇ ਡਿਪਾਰਚਰ ਟੂ ਡਿਪਾਰਚਰ ਦੀ ਤਰੀਖ ਲੰਬੀ ਹੋ ਜਾਂਦੀ ਐ..!

ਬੱਸ ਇਹੋ ਕਹਾਣੀ ਐ ਜੀ ਸਾਡੀ………. ਨਹੀਂ ਰਹਿੰਦੇ ਇੰਡੀਆ ਵਾਲਿਆਂ ਐਨ.ਆਰ.ਆਈਜ਼ ਦੀ…….!

Share:

Facebook
Twitter
Pinterest
LinkedIn
matrimonail-ads
On Key

Related Posts

ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ

ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.