Ad-Time-For-Vacation.png

ਕਹਾਣੀਂ – ਸ਼ਰਾਧ

ਮੇਰੇ ਪਿਤਾ ਜੀ ਵੱਡੇ ਮੰਦਰ ‘ਚ ਪੁਜਾਰੀ ,ਸਾਡੇ ਘਰ ਦਾ ਮਾਹੌਲ ਧਾਰਮਿਕ ,ਘਰ ਦੀ ਆਈ ਚਲਾਈ ਮੰਦਰ ਤੇ ਪੂਜਾ ਤੋਂ ਪ੍ਰਾਪਤ ਸਮੱਗਰੀ ਨਾਲ ਹੀ ਚੱਲਦੀ । ਪੱਤਰਾ ਵਾਚਣ, ਟੇਵਾ ਬਣਾਉਣ, ਹੱਥ ਵੇਖਣ, ਗ੍ਰਹਿ ਦਸ਼ਾ ਦੱਸਣ, ਸ਼ੁਭ ਮਹੂਰਤ ਜਾਂ ਤਿੱਥਾਂ ਦੇਖਣ, ਸਸਕਾਰ ਕਰਾਉਣ, ਹਵਨ ਪਾਠ ਕਰਾਉਣ, ਜਗਰਾਤਾ, ਪੂਜਾ ਕਰਨ, ਫੇਰੇ ਕਰਾਉਣ ਤੇ ਗਰੁੜ ਪਾਠ ਕਰਾਉਣ ਦਾ ਕੰਮ ਮੇਰੇ ਪਿਤਾ ਜੀ ਕਰਦੇ । ਫਿਰ ਵੀ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ । ਅਸੀਂ ਪੰਜ ਭੈਣ ਭਰਾ ਸਾਂ ਤੇ ਸਾਡੀ ਬਿਰਧ ਦਾਦੀ ਵੀ ਸਾਡੇ ਨਾਲ ਹੀ ਰਹਿੰਦੀ ਸੀ।

ਪੰਜਾਬ ਸਾਡਾ ਜੱਦੀ ਰਾਜ ਨਹੀਂ। ਅਸਲ ਵਿੱਚ ਸਾਡਾ ਪਿਛੋਕੜ ਰਾਜਸਥਾਨ ਦੇ ਇਕ ਛੋਟੇ ਜਿਹੇ ਪਿੰਡ ਦਾ ਹੈ। ਪਿਤਾ ਜੀ ਦੱਸਦੇ ਹਨ ਕਿ ਵੱਡੇ ਮੰਦਰ ਦੀ ਮੂਰਤੀ ਸਥਾਪਨਾ ਸਮੇਂ ਮੰਡੀ ਦੇ ਸ਼ਾਹੂਕਾਰ ਮੇਰੇ ਦਾਦਾ ਜੀ ਨੂੰ ਨਾਲ ਹੀ ਲੈ ਆਏ ਤੇ ਉਨ੍ਹਾਂ ਨੂੰ ਮੰਦਰ ਦਾ ਪੁਜਾਰੀ ਥਾਪ ਦਿੱਤਾ ਸੀ। ਦਾਦਾ ਜੀ ਮੇਰੇ ਪਿਤਾ ਨੂੰ ਦੋ ਸਾਲਾਂ ਵਿੱਚ ਸਭ ਧਰਮ ਕਰਮ ਸਮਝਾ ਕੇ ਵਾਪਸ ਪਿੰਡ ਚਲੇ ਗਏ। ਫਿਰ ਪਰਤੇ ਨਹੀਂ। ਉਨ੍ਹਾਂ ਦੇ ਦੇਹਾਂਤ ਉਪਰੰਤ ਸਾਡੇ ਦਾਦੀ ਜੀ ਸਾਡੇ ਕੋਲ ਇਥੇ ਆ ਗਏ। ਅਸੀਂ ਸਿਰਫ ਨਰਾਤਿਆਂ ਦੌਰਾਨ ਆਪਣੇ ਜੱਦੀ ਪਿੰਡ ਜਾਂਦੇ ਹਾਂ, ਪੂਰਾ ਪਰਵਾਰ ਹਰ ਛੇ ਮਹੀਨੇ ਪਿੱਛੋਂ। ਮੇਰਾ ਇਕ ਭਰਾ ਦਰਜ਼ੀ ਹੈ। ਦੂਜਾ ਫੌਜ ਵਿੱਚ ਭਰਤੀ ਹੋ ਗਿਆ। ਤੰਗੀਆਂ ਤੁਰਸ਼ੀਆਂ ਨੂੰ ਦੇਖਦੇ ਹੋਏ ਵੀ ਮੈਂ ਇਸ ਕੰਮ ਵਿੱਚ ਪੈਣਾ ਨਹੀਂ ਚਾਹੁੰਦਾ ਸੀ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ, ਉਸ ਵੇਲੇ ਦਾ ਮਾਹੌਲ ਕਾਫੀ ਜ਼ਿੱਲਤ ਭਰਿਆ ਹੁੰਦਾ ਸੀ। ਮੁੱਖ ਅਧਿਆਪਕ ਤੋਂ ਲੈ ਕੇ ਚਪੜਾਸੀ ਤੱਕ ਸਭ ਦਾ ਮੈਨੂੰ ਛੇੜਨ ਤੇ ਮੇਰੇ ਪਿਤਾ ਦੇ ਕਿੱਤੇ ਦਾ ਮਜ਼ਾਕ ਉਡਾਉਣ ਦਾ ਵੱਖੋ ਵੱਖਰਾ ਅੰਦਾਜ਼ ਹੁੰਦਾ। ਸਹਿਪਾਠੀਆਂ ਦੀਆਂ ਤਨਜ਼ਾਂ ਸੁਣ ਕੇ ਕਈ ਵਾਰ ਸਕੂਲ ਛੱਡਣ ਦਾ ਮਨ ਵੀ ਬਣਾਇਆ, ਪਰ ਘਰ ਵਿੱਚ ਪਿਤਾ ਜੀ ਦੇ ਪ੍ਰਵਚਨ ਸੁਣ ਕੇ ਹੋਰ ਜ਼ਿਆਦਾ ਪੜ੍ਹਨ ਦੀ ਪ੍ਰੇਰਨਾ ਮਿਲਦੀ ਰਹੀ। ਮੈਂ ਵੀ ਪੜ੍ਹ ਲਿਖ ਕੇ ਕੁਝ ਬਣ ਸਕਦਾ ਸੀ, ਪਰ ਮੇਰੇ ਆਲੇ ਦੁਆਲੇ ਦੇ ਮਾਹੌਲ, ਖਾਸ ਕਰ ਸਕੂਲ ਦੇ ਮਾਹੌਲ, ਨੇ ਮੇਰੀ ਸੋਚ ਨੂੰ ਬਿਮਾਰ ਬਣਾ ਕੇ ਰੱਖ ਦਿੱਤਾ। ਜਮਾਤੀ ਹੀ ਨਹੀਂ, ਅਧਿਆਪਕ ਵੀ ਮੈਨੂੰ ਵੱਖ-ਵੱਖ ਗਲਤ ਨਾਵਾਂ ਨਾਲ ਸੱਦਦੇ। ਮੇਰਾ ਨਾਂ ਦੀਪਕ ਸ਼ਰਮਾ ਸੀ, ਸ਼ਾਇਦ ਸਾਡੀ ਹਾਜ਼ਰੀ ਲਾਉਣ ਵਾਲੇ ਅਧਿਆਪਕ ਵੀ ਭੁੱਲ ਗਏ ਸਨ।

ਸ਼ਰਾਧਾਂ ਵੇਲੇ ਮੈਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਰਨ ਵਾਲਾ ਹੋ ਜਾਂਦਾ। ਮੇਰੀ ਦਾਦੀ ਚਵਾਨੀ, ਅਠੱਨੀ ਦੀ ਖਾਤਰ ਪਤਾ ਨਹੀਂ ਕਿੰਨੇ ਘਰਾਂ ਵਿੱਚ ਮੈਨੂੰ ਘਸੀਟੀ ਫਿਰਦੀ। ਪਤਲੀ ਜਿਹੀ ਖੀਰ, ਲੇਟੀ ਵਰਗਾ ਕੜਾਹ, ਸਲੂਣੀ ਜਿਹੀ ਸਬਜ਼ੀ ਖਾ-ਖਾ ਮੇਰਾ ਜੀ ਮਿਚਲਾਉਣ ਲੱਗ ਜਾਂਦਾ, ਪਰ ਦਾਦੀ ‘ਬਸ ਬੇਟੇ ਏਕ ਘਰ ਔਰ ਸੈ, ਬਸ ਏਕ ਔਰææ ਆਖ ਮੈਨੂੰ ਵਰਚਾਈ ਜਾਂਦੀ। ਘਰ ਆ ਕੇ ਉਹ ਚੁਆਨੀਆਂ ਗਿਣਦੀ ਭੁੱਲ ਜਾਂਦੀ ਕਿ ਮੇਰਾ ਕੀ ਹਾਲ ਹੁੰਦਾ ਸੀ।

ਇਸ ਦੇ ਬਾਵਜੂਦ ਆਰਥਿਕ ਸਥਿਤੀ ‘ਚ ਕੋਈ ਸੁਧਾਰ ਦੂਰ ਤੱਕ ਦਿਖਾਈ ਨਾ ਦਿੰਦਾ। ਮੇਰੇ ਵੱਡੇ ਭਾਈ ਸਿਰਫ ਪਿਤਾ ਜੀ ਦੇ ਕਹਿਣ ‘ਤੇ ਕਿਸੇ ਵਿਸ਼ੇਸ਼ ਜਜਮਾਨ ਦੇ ਘਰ ਜਾਂਦੇ ਸਨ। ਸ਼ਰਾਧਾਂ ਵੇਲੇ ਨਿਮਾਹੀ ਪੇਪਰ ਚੱਲਦੇ ਤਾਂ ਉਤੋਂ ਮੌਸਮ ਤੇ ਖੀਰ ਕੜਾਹ ਦੀ ਸੁਸਤੀææ। ਮੈਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ। ਸ਼ਰਾਧ ਪਿੱਤਰਾਂ ਨਮਿਤ ਹੁੰਦੇ ਹਨ ਤੇ ਸਾਰੀ ਰਾਤ ਸੁਪਨੇ ਵਿੱਚ ਮੈਨੂੰ ਮੁਰਦੇ ਕੋਂਹਦੇ, ਕਾਂ ਠੂੰਗੇ ਮਾਰਦੇ, ਕੁੱਤੇ ਮਗਰ ਭੱਜਦੇ ਅਤੇ ਕਦੇ ਗਾਵਾਂ ਢੁੱਡ ਮਾਰਦੀਆਂ। ਮੂੰਹ ਉੱਤੇ ਸਿਰਹਾਣਾ ਧਰ-ਧਰ ਮਸਾਂ ਨੀਂਦ ਆਉਂਦੀ ਤੇ ਫਿਰ ਪੇਪਰਾਂ ਵਿੱਚ ਅੱਖਾਂ ਝਮਕਦੀਆਂæ ‘ਕਿਉ ਬਾਬਾ ਜੀ, ਏ ਦੇਵਤਾ ਜੀ! ਲੱਗੀ ਹੋਈ ਐ ਮੌਜ ਸ਼ਰਾਧਾਂ ‘ਚ!!’ ਅਕਸਰ ਅਧਿਆਪਕ ਮੈਨੂੰ ਤਨਜ਼ ਕਰਦੇ ਤੇ ਮੈਂ ਬਸ ਹੀਂ-ਹੀਂ ਕਰਦਾ ਤੇ ਸਾਰੀ ਕਲਾਸ ‘ਚ ਹਾਸਾ ਚੁੱਕਿਆ ਜਾਂਦਾ।

ਫਿਰ ਜੇ ਪੇਪਰਾਂ ‘ਚ ਨੰਬਰ ਘੱਟ ਆਉਂਦੇ ਤਾਂ ਸਾਡਾ ਸਮਾਜਿਕ ਵਾਲਾ ਅਧਿਆਪਕ ਆਖਦਾ, ‘ਓਏ, ਤੂੰ ਆਹ ਸਾਰੇ ਗ੍ਰਹਿ ਗਰੂਹ ਤਾਂ ਰੱਟ ਲਏ ਹੋਣਗੇ। ਚੁੱਪ ਕਰਕੇ ਆਪਣੇ ਪਿਓ ਨਾਲ ਮੰਦਰ ‘ਚ ਬਹਿ ਜਾ ææਪੜ੍ਹਾਈ ਤੇਰੇ ਵੱਸ ਦੀ ਨਹੀਂ। ਅਧਿਆਪਕਾਂ ਦੀ ਗੈਰਹਾਜ਼ਰੀ ‘ਚ ਅਕਸਰ ਹੀ ਜਮਾਤੀ ਮੇਰੇ ਦੁਆਲੇ ਉਚੀ-ਉਚੀ ਗਾਉਂਦੇ-

ਸ਼ਰਾਧ ਗਏ ਆ, ਤੁਹਾਨੂੰ ਗੋਡੇ-ਗੋਡੇ ਚਾਅ

ਗਏ ਸ਼ਰਾਧ, ਆਏ ਨਰਾਤੇ, ਤੁਸੀਂ ਬੈਠੇ ਚੁੱਪ ਚੁਪਾਤੇ

ਗਏ ਨਰਾਤੇ, ਆਈ ਦੀਵਾਲੀ, ਤੁਸੀਂ ਵੇਚਤੀ ਕੌਲੀ ਥਾਲੀææ।

ਨੰਬਰ ਤਾਂ ਹੋਰ ਮੁੰਡਿਆਂ ਦੇ ਵੀ ਘੱਟ ਆਉਂਦੇ ਸਨ, ਪਰ ਜ਼ਿੱਲਤ ਮੈਨੂੰ ਜਾਂ ਫਿਰ ਅਖੌਤੀ ਨੀਵੀਆਂ ਜਾਂਤਾਂ ਦੇ ਵਿਦਿਆਰਥੀਆਂ ਨੂੰ ਝੱਲਣੀ ਪੈਂਦੀ ਸੀ। ਉਨ੍ਹਾਂ ਨੂੰ ਵੀ ਅਧਿਆਪਕ ਫੀਸ ਮੁਆਫ ਹੋਣ, ਵਜ਼ੀਫਾ ਅਤੇ ਕਿਤਾਬਾਂ ਮੁਫਤ ਮਿਲਣ ਦਾ ਮਿਹਣਾ ਮਾਰਦੇ ਅਤੇ ਉਨ੍ਹਾਂ ਨੂੰ ‘ਪੱਕੇ ਆੜ੍ਹਤੀਏ’ ਆਖ ਕੇ ਬੁਲਾਉਂਦੇ।

ਨਰਾਤਿਆਂ ਦੌਰਾਨ ਹੀ ਰਾਮਲੀਲ੍ਹਾ ਚੱਲਦੀ। ਖੁਸ਼ੀ ਤੇ ਉਤਸ਼ਾਹ ਦੇ ਦਿਨ। ਇਸ ਦੇ ਬਾਵਜੂਦ ਸਾਡੇ ਘਰ ਉਦਾਸੀ ਦਾ ਮਾਹੌਲ ਬਣਿਆ ਹੋਇਆ ਸੀ। ਰਾਮਲੀਲ੍ਹਾ ਵਾਲਿਆਂ ਨੇ ਮੇਰੀ ਵੱਡੀ ਭੈਣ ਦਾ ਵਿਆਹ ਸਟੇਜ ‘ਤੇ ਕਰਨ ਦਾ ਫੈਸਲਾ ਕੀਤਾ। ਅਸੀਂ ਰੋ-ਰੋ ਅੱਖਾਂ ਸੁਜਾ ਲਈਆਂ, ਪਰ ਗਰੀਬੀ ਦਾ ਵਾਸਤਾ ਪਾਉਂਦਿਆਂ ਸਾਨੂੰ ਮਨਾ ਲਿਆ ਗਿਆ। ਸਾਰੀ ਮੰਡੀ ਵਿੱਚ ਸਪੀਕਰਾਂ ‘ਤੇ ਪ੍ਰਚਾਰ ਕੀਤਾ ਗਿਆ। ਹਰ ਗਲੀ ਮੁਹੱਲੇ ਬਸ ਇਕੋ ਗੱਲ ææਇਨ੍ਹਾਂ ਦੀ ਕੁੜੀ ਦਾ ਸਟੇਜ ‘ਤੇ ਵਿਆਹ ਹੋਵੇਗਾ। ‘ਓਏ ਇਨ੍ਹਾਂ ਦੀ ਕੁੜੀ ਸੀਤਾ ਬਣੇਗੀ ਸੁੱਚੀ ਮੁੱਚੀ। ਦੇਖਣ ਜਾਵਾਂਗੇ।’ ਮੁੰਡੇ ਮੂੰਹ ਜੋੜ-ਜੋੜ ਗੱਲਾਂ ਕਰਦੇ। ਲੋਕਾਂ ਨੇ ਦਾਨ ਦੇ ਨਾਂ ਉੱਤੇ ਮੁਚੜੇ ਘੁਚੜੇ ਸੂਟ, ਮੈਲੀਆਂ ਕੁਚੈਲੀਆਂ ਚੁੰਨੀਆਂ ਤੇ ਭਾਨ ਦੀ ਟੁੱਟ ਦਿੱਤੀ।

ਮੈਨੂੰ ਦਾਨ ਤੋਂ ਨਫਰਤ ਹੋ ਗਈ। ਚਾਹ ਪਾਣੀ ਤੇ ਬੁਸੇ ਪਕੌੜੇ, ਗੁਲਾਬ ਜਾਮਣਾਂ ਤੇ ਮੋਟਾ ਭੁਜੀਆ ਬਦਾਣਾ। ਭੈਣ ਦੇ ਸਹੁਰਿਆਂ ਨੇ ਮਿਹਣੇ ਮਾਰ-ਮਾਰ ਉਸ ਦਾ ਜਿਊਣਾ ਦੁੱਭਰ ਕਰ ਦਿੱਤਾ। ਬਸ ਉਸੇ ਦਿਨ ਤੋਂ ਛੋਟੀ ਭੈਣ ਨੇ ਅਜਿਹੇ ਵਿਆਹ ਤੋਂ ਇਨਕਾਰ ਕਰ ਦਿੱਤਾ। ਕੱਤੇ ਦੇ ਮਹੀਨੇ ਥੋੜ੍ਹੀ ਆਮਦਨ ਵਧਣ ਦੀ ਉਮੀਦ ਹੁੰਦੀ। ਜਦੋਂ ਪਿਤਾ ਜੀ ਕੱਤੇ ਦੀ ਕਥਾ ਕਰਦੇ ਤਾਂ ਚੜ੍ਹਾਵੇ ਦੇ ਨਾਂ ਨੂੰ ਅਠੱਨੀਆਂ, ਚਵੱਨੀਆਂ, ਦਸੀਆਂ ਪੰਜੀਆਂ ਤੇ ਕਦੇ-ਕਦੇ ਮੁਚੜਿਆ ਜਾਂ ਪਾਟਿਆ ਜਿਹਾ ਇਕ ਰੁਪਿਆ। ਆਲੂ, ਭੋਰਾ ਆਟਾ, ਹਲਦੀ, ਟੁੱਟ ਵਾਲੇ ਚੌਲ, ਕਦੇ ਕਦਾਈ ਖੰਡ ਜਾਂ ਗੁੜ ਦੀ ਡਲੀ। ਤੁਲੇ ਤਾਰਨ ਵੇਲੇ ਜ਼ਰੂਰ ਕੋਈ ਦਰੀ ਖੇਸ ਜਾਂ ਰਜਾਈ ਆਦਿ ਆ ਜਾਂਦੀ ਸੀ।

ਪਹਿਲਾਂ-ਪਹਿਲ ਮੇਰੀ ਮਾਂ ਘਰਾਂ ‘ਚੋਂ ਰੋਟੀ ਲਿਆਉਂਦੀ। ਇਕੋਂ ਡੋਲੂ ਵਿੱਚ ਸਭ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ, ਨਿਰਾ ਗੁਤਾਵਾ। ਹੁਣ ਵੀ ਸੋਚ ਕੇ ਘਿਣ ਆਉਂਦੀ ਹੈ, ਪਰ ਬਾਅਦ ਵਿੱਚ ਸੁੱਚ-ਜੂਠ ਦੀ ਦਲੀਲ ਦੇ ਕੇ ਅਸੀਂ ਆਪਣੀ ਮਾਂ ਦੀ ਥਾਲੀ ਚੁੱਕਣੀ ਬੰਦ ਕਰ ਦਿੱਤੀ। ‘ਸੁਣਿਆ ਸੀ ਦਲਿਤਾਂ ਦਾ ਜੀਵਨ ਬਹੁਤ ਮਾੜਾ ਹੁੰਦਾ ਹੈ। ææਤੇ ਸਾਡਾ ਜੀਵਨ? ਉਂਜ ਸਾਡੀ ਕੁਲ ਨੂੰ ਸਰਵ ਸ਼੍ਰੇਸਟ ਸਮਝਿਆ ਜਾਂਦਾ ਰਿਹਾ ਹੈ। ਮੈਂ ਅਕਸਰ ਪਿਤਾ ਜੀ ਨੂੰ ਇਸ ਬਾਰੇ ਸ਼ਿਕਾਇਤ ਕਰਦਾ। ‘ਆਪਣੀ ਜਾਤ ਸਭ ਤੋਂ ਉਤਮ ਹੈ, ਸਮਾਜ ਦੀ ਸਾਥੋਂ ਬਗੈਰ ਗਤ ਨਹੀਂ ææਜੋ ਤੈਨੂੰ ਛੇੜਦੇ ਐ ,ਉਹ ਮੂਰਖ ਪ੍ਰਾਣੀ ਹਨ, ਆਖ ਕੇ ਉਹ ਮੈਨੂੰ ਧਰਵਾਸ ਦਿੰਦੇ।

ਦਸਵੀਂ ਵਿੱਚੋਂ ਮੇਰੇ ਨੰਬਰ ਹੋਰਨਾਂ ਤੋਂ ਚੰਗੇ ਆਏ। ਮੈਂ ਚਾਹੁੰਦੇ ਹੋਏ ਵੀ ਮਾੜੀ ਆਰਥਿਕ ਹਾਲਤ ਕਾਰਨ ਕਾਲਜ ਨਾ ਜਾ ਸਕਿਆ ਤੇ ਆਪਣੇ ਪਿਤਾ ਜੀ ਕੋਲੋਂ ਸੰਸਕ੍ਰਿਤ ਅਤੇ ਵੇਦ ਮੰਤਰ ਉਚਾਰਣ ਸਿੱਖਣ ਲੱਗ ਪਿਆ। ਮੁੰਡੇ ਨਵੇਂ-ਨਵੇਂ ਫੈਸ਼ਨ ਮੁਤਾਬਕ ਵਾਲ ਕਟਵਾਉਂਦੇ ਤੇ ਮੈਂ ਸਿਰ ‘ਤੇ ਬੋਦੀ ਰੱਖਦਾ। ਮਾਂ ਬੋਦੀ ‘ਤੇ ਤੇਲ ਲਾਉਂਦੀ ਤਾਂ ਲੋਕ ਆਖਦੇ ‘ਬੋਦੀ ਮੀਂਹ ਮੰਗਦੀ ਐ ‘ਤੇ ਅਚਾਨਕ ਪਿਤਾ ਜੀ ਸਾਨੂੰ ਵਿਛੋੜਾ ਦੇ ਗਏ। ਪਿਤਾ ਜੀ ਨੇ ਤੁਲਸਾਂ ਵਿਆਹ ਕੀਤੇ, ਪੂਰਨਮਾਸ਼ੀ ਦੀ ਕਥਾ ਸੁਣਾਈ, ਪੱਤਰੇ ਵਾਚੇ, ਹਥੋਲੇ ਪਾਏ, ਤਵੀਤ ਬਣਾਏ, ਪਤਾ ਨਹੀਂ ਕੀ-ਕੀ ਪਾਪੜ ਵੇਲੇ। ਆਪਣੀ ਕਬੀਲਦਾਰੀ ਕਿਉਂਟ ਦਿੱਤੀ। ਸ਼ਾਇਦ ਭਲਾ ਜ਼ਮਾਨਾ ਸੀ। ਉਨ੍ਹਾਂ ਦੀ ਭਾਵਨਾ ਤੇ ਸੋਚ ਉਚੀ ਸੀ। ਦਾਦਾ ਜੀ ਨੇ ਜੋ ਬੀਜ ਬੀਜਿਆ, ਪਿਤਾ ਜੀ ਨੇ ਮਿਹਨਤ ਕੀਤੀ ਤੇ ਅੱਜ ਉਹ ਦਰੱਖਤ ਕੱਦਾਵਾਰ ਹੋ ਨਿਬੜਿਆ ਹੈ।

ਮੈਂ ਹੁਣ ਉਸੇ ਮੰਦਰ ਦਾ ਪੁਜਾਰੀ ਹਾਂ। ਮੇਰਾ ਬੇਟਾ ਤੇ ਬੇਟੀ ਸੇਟ ਜੋਜ਼ੇਫ ਸਕੂਲ ‘ਚ ਪੜ੍ਹਦੇ ਹਨ। ਛੇ ਸੌ ਗਜ਼ ‘ਚ ਕੋਠੀ ਹੈ। ਕਾਰ ਤੇ ਐਕਟਿਵਾ ਕੋਲ ਹਨ। ਘਰ ਕੱਪੜੇ ਅਤੇ ਸਫਾਈ ਕਰਨ ਨੂੰ ਲੱਗੀ ਹੋਈ ਹੈ। ਮੈਂ ਕੰਪਿਊਟਰ ‘ਤੇ ਪੱਤਰੀ ਵਾਚਦਾ ਹਾਂ। ਸ਼ਾਇਦ ਲੋਕ ਹੁਣ ਵੀ ਮੈਨੂੰ ਅੱਗੋਂ ਪਿੱਛੋਂ ਬੁਰਾ ਭਲਾ ਕਹਿੰਦੇ ਹੋਣ, ਪਰ ਜਦੋਂ ਕਿਧਰੇ ਜਾਂਦਾ ਹਾਂ ਤਾਂ ਸਭ ਪੈਰੀਂ ਹੱਥ ਲਾਉਂਦੇ ਹਨ। ਰੋਟੀ ਖਾਣ ਚੇਲੇ ਬਾਲਕੇ ਜਾਂਦੇ ਹਨ। ਅੱਠੀਆਂ, ਚਵੱਨੀਆਂ ਦਾ ਦੌਰ ਖਤਮ ਹੋ ਗਿਆ। ਦੋ ਵਿਆਹਾਂ ਵਿੱਚ ਹੀ ਸਰਕਾਰੀ ਤਨਖਾਹ ਜਿੰਨੇ ਰੁਪਏ ਇਕੱਠੇ ਹੋ ਜਾਂਦੇ ਹਨ। ਮੇਰੇ ਕੋਲ ਹਸਤ ਰੇਖਾ, ਮਸਤਕ ਰੇਖਾ ਦਿਖਾਉਣ ਤੇ ਘਰੇਲੂ ਉਪਾਅ ਕਰਵਾਉਣ ਹਿੱਤ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਮੋਬਾਈਲ ਨੂੰ ਵੀ ਦਿਨ ਭਰ ਵਿਹਲ ਨਹੀਂ ਮਿਲਦੀ। ਮੇਰੇ ਵੱਡੇ ਭਾਈ ਆਪਣੀ ਕਬੀਲਦਾਰੀ ਢੋ ਰਹੇ ਹਨ। ਵੇਲੇ ਕੁਵੇਲੇ ਮੈਥੋਂ ਚਾਰ ਛਿੱਲੜ ਫੜ ਕੇ ਲੈ ਜਾਂਦੇ ਹਨ। ਆਖਰ ਦਾਦਾ ਜੀ ਦੁਆਰਾ ਬੀਜੇ ਤੇ ਪਿਤਾ ਜੀ ਦੁਆਰਾ ਸਿੰਜੇ ਇਸ ਦਰੱਖਤ ਦੇ ਫਲਾਂ ‘ਤੇ ਉਨ੍ਹਾਂ ਦਾ ਵੀ ਮੇਰੇ ਜਿੰਨਾ ਹੱਕ ਹੈ। ਮੇਰਾ ਲੜਕਾ ਵੀ ਸ਼ਾਇਦææ।

ਮੈਂ ਬਹੁਤ ਵਾਰ ਸੋਚਦਾ ਹਾਂ ਕਿ ਪਿਤਾ ਜੀ ਦੁਆਰਾ ਦੱਸੇ ਉਪਾਵਾਂ ਨਾਲ ਸਭ ਦਾ ਭਲਾ ਹੋ ਜਾਂਦਾ ਹੈ। ਪਿਤਾ ਜੀ ਕਿੰਨੀ ਪਾਠ ਪੂਜਾ ਕਰਦੇ, ਲੱਛਮੀ ਸਤੋਤਰ ਪੜ੍ਹਦੇ, ਮਾਲਾ ਫੇਰਦੇ। ਫਿਰ ਵੀ ਗਰੀਬੀ ਘਰੋਂ ਕਿਉਂ ਨਹੀਂ ਗਈ। ਵੀਰਵਾਰ ਦੀ ਕਥਾ ਪੜ੍ਹ, ਕੇਲੀ ਵਿੱਚ ਪਾਣੀ ਪਾ, ਪਤਾ ਨਹੀਂ ਕਿੰਨੇ ਬਾਣੀਏ, ਸ਼ਾਹੂਕਾਰ ਹੋ ਗਏ, ਪਰ ਸਾਡਾ ਘਰææ!! ਪੂਰਨਮਾਸ਼ੀ ਜਾਂ ਵੀਰਵਾਰ ਦੀ ਕਥਾ ਹੈ ææ’ਏਕ ਬਾਰ ਏਕ ਨਗਰ ਮੇਂ ਏਕ ਗਰੀਬ ਬ੍ਰਾਹਮਣ ਰਹਿਤਾ ਥਾ æ,ਅੰਤ ਬ੍ਰਾਹਮਣ ਸੰਸਾਰ ਕੇ ਸੁਖ ਭੋਗਤਾ ਹੂਆ ਸਵਰਗ ਕੋ ਪ੍ਰਾਪਤ ਹੂਆææ! ਸ਼ੁਰੂ ਦੀ ਕਹਾਣੀ ਦਾਦਾ ਜੀ ਤੇ ਪਿਤਾ ਜੀ ਦੀ ਤੇ ਅੰਤ ਮੈਨੂੰ ਆਪਣਾ ਭਾਸਦਾ ਹੈ।

-ਪਰਦੀਪ ਮਹਿਤਾ

Share:

Facebook
Twitter
Pinterest
LinkedIn
matrimonail-ads
On Key

Related Posts

ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ

ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.