Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੀ ਸਲਾਨਾ ਚੋਣ ਲਈ ਮੀਟਿੰਗ

By Admin Published 1 min read

ਸਰੀ (13ਜੂਨ,2015):- ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਧਾਰਮਿਕ ਕਟੜਵਾਦ, ਨਸਲੀ ਤੇ ਲਿੰਗ ਵਿਤਕਰੇ ਦੇ ਖਿਲਾਫ਼ ਜਾਗਰੂਕ ਕਰਨ ਲਈ ਯਤਨਸ਼ੀਲ ਤੇ ਦ੍ਰਿੜ ਹੈ। ਇਸ ਸਬੰਧ ਵਿੱਚ ਵਿਚਾਰਾਂ ਕਰਨ ਲਈ ਤੇ ਸਲਾਨਾ ਚੋਣ ਕਰਨ ਲਈ ਸੁਸਾਇਟੀ ਦੀ ਜਨਰਲ ਬਾਡੀ ਮੀਟਿੰਗ 18 ਜੂਨ 2016(ਸ਼ਨੀਚਰਵਾਰ) ਨੂੰ ਸ਼ਾਮ ਪੰਜ ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ ਯੂਨਿਟ 126 7536 130 ਸਟਰੀਟ ਸਰੀ ਵਿਖੇ ਹੋਵੇਗੀ। ਇਸ ਵਿੱਚ ਮੈਂਬਰਸ਼ਿਪ ਨਵਿਆਉਣ ਤੇ ਨਵੀਂ ਮੈਂਬਰਸ਼ਿਪ ਭਰਨ ਤੋਂ ਬਾਅਦ ਸਕੱਤਰ ਪਿਛਲੇ ਸਾਲ ਦੀਆਂ ਸਰਗਰਮੀਆਂ ਤੇ ਅਧਾਰਿਤ ਸਲਾਨਾ ਰਿਪੋਰਟ ਤੇ ਸਲਾਨਾ ਹਿਸਾਬ ਕਿਤਾਬ ਬਹਿਸ ਲਈ ਪੇਸ਼ ਕਰੇਗਾ। ਇਸ ਰਿਪੋਰਟ ਦੇ ਪਾਸ ਹੋਣ ਤੋਂ ਬਾਅਦ ਅਗਲੇ ਸਾਲ ਲਈ ਸੁਸਾਇਟੀ ਦੀ ਅਗਵਾਈ ਕਰਨ ਲਈ ਆਗੂ ਟੀਮ ਦੀ ਚੋਣ ਕੀਤੀ ਜਾਵੇਗੀ ਤੇ ਕਾਰਜ ਯੋਜਨਾ ਉਲੀਕੀ ਜਾਵੇਗੀ।

ਅਸੀਂ ਆਪਣੇ ਮੈਂਬਰਾਂ ਤੇ ਹੋਰ ਉਨ੍ਹਾਂ ਦੋਸਤਾਂ ਨੂੰ ਬੇਨਤੀ ਕਰਦੇ ਹਾਂ ਜੋ ਤਰਕਸ਼ੀਲ ਸੁਸਾਇਟੀ ਦਾ ਅੰਗ ਬਨਣ ਦੇ ਚਾਹਵਾਨ ਹਨ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਆਪਣਾ ਯੋਗਦਾਨ ਪਾਉਣ।

ਗੁਰਮੇਲ ਗਿੱਲ —- ਸਕੱਤਰ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp