ਬਲਜਿੰਦਰ ਸੇਖਾ, ਬਰੈਂਪਟਨ : ਕੈਨੇਡਾ ਦੇ ਇਕ ਪੰਜਾਬੀ ਟੀਵੀ ਚੈੱਨਲ ਦੇ ਮਾਲਕ ਜੱਸੀ ਸਰਾਏ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਭਤੀਜੀ ਦਵਨੀਤ ਕੌਰ ਸਰਾਏ ਸਪੁਤਰੀ ਪੰਮਾ ਸਰਾਏ (ਪੋਤਰੀ ਸਵ ਜੋਗਿੰਦਰ ਸਿੰਘ ਸਰਾਏ ਐਕਸ਼ਨ ਆਟੋ ਕੌਲਿਜ਼ਨ ਅਤੇ SD TOWING ਮਿਸੀਸਾਗਾ ) ਦੀ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ।
ਇਸ ਮੌਕੇ ਜੱਸੀ ਸਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੋਣਹਾਰ ਸਪੁੱਤਰੀ ਵੀ ਹਮੇਸ਼ਾ ਲਈ ਪਰਿਵਾਰ ਕੋਲੋਂ ਵਿਛੜ ਗਈ ਹੈ। ਉਨ੍ਹਾਂ ਦੱਸਿਆ ਕਿ ਦਵਨੀਤ ਕੌਰ ਦਾ ਅੰਤਮ ਸੰਸਕਾਰ ਛੇ ਅਕਤੂਬਰ ਨੂੰ ਬਰੈਂਪਟਨ ‘ਚ ਹੋਵੇਗਾ।

ਇਸ ਮੌਕੇ ਸਮੂਹ ਸਿੱਖ ਭਾਈਚਾਰੇ ਤੇ ਮੀਡੀਆ ਵੱਲੋਂ ਇਸ ਦੁਖਦਾਈ ਮੌਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।



