ਟੋਰਾਂਟੋ,: ਕੈਨੇਡਾ ਦੀ ਮਸ਼ਹੂਰ ਬੈਂਕ ਸੀ. ਆਈ. ਬੀ. ਸੀ. ਨੇ ਵਿਸਾਖੀ ਦੇ ਸੰਬੰਧ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਲਿਮਟਿਡ ਐਡੀਸ਼ਨ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ। ਸੀ. ਆਈ. ਬੀ. ਸੀ. ਅਜਿਹਾ ਕਰਨ ਵਾਲੀ ਕੈਨੇਡਾ ਦੀ ਇਕਲੌਤੀ ਬੈਂਕ ਹੈ। ਇਹ ਸਿੱਕੇ ਆਨਲਾਈਨ ਜਾਂ ਫਿਰ ਬੈਂਕ ਦੀਆਂ ਬ੍ਰਾਂਚਾਂ ਤੋਂ ਖਰੀਦੇ ਜਾ ਸਕਦੇ ਹਨ। ਇਨ੍ਹਾਂ ਸਿੱਕਿਆਂ ਦੇ ਇਕ ਪਾਸੇ ਖੰਡਾ ਅਤੇ ਦੂਜੇ ਪਾਸੇ ਇਕ ਓਂਕਾਰ ਉਕਰਿਆ ਹੋਇਆ ਹੈ। ਬੀਤੇ ਸਾਲ ਵੀ ਅਜਿਹਾ ਹੀ ਇਕ ਔਂਸ ਦਾ ਚਾਂਦੀ ਦਾ ਸਿੱਕਾ ਬੈਂਕ ਵੱਲੋਂ ਜਾਰੀ ਕੀਤਾ ਗਿਆ ਸੀ। ਉਸ ਸਿੱਕੇ ਦੀ ਸਫਲਤਾ ਤੋਂ ਬਾਅਦ ਬੈਂਕ ਨੇ ਇਸ ਵਾਰ ਸੋਨੇ ਦਾ 10 ਗ੍ਰਾਮ ਦਾ ਸਿੱਕਾ ਵੀ ਜਾਰੀ ਕਰ ਦਿੱਤਾ। ਇਹ ਸਿੱਕੇ 24 ਕੈਰੇਟ ਸੋਨੇ ਅਤੇ ਸ਼ੁੱਧ ਚਾਂਦੀ ਵਿਚ ਵੀ ਜਾਰੀ ਕੀਤੇ ਜਾ ਰਹੇ ਹਨ। ਚਾਂਦੀ ਦੇ ਇਕ ਔਂਸ ਵਾਲੇ ਇਸ ਸਿੱਕੇ ਦੀ ਕੀਮਤ 59.25 ਡਾਲਰ ਹੈ ਜਦੋਂ ਕਿ ਸੋਨੇ ਦੇ 10 ਗ੍ਰਾਮ ਵਾਲੇ ਸਿੱਕੇ ਦੀ ਕੀਮਤ 625 ਡਾਲਰ ਰੱਖੀ ਗਈ ਹੈ। ਦੱਸ ਦੇਈਏ ਕਿ ਕੈਨੇਡਾ ਦੇ ਓਨਟਾਰੀਓ ਅਤੇ ਹੋਰ ਕਈ ਪ੍ਰੋਵਿੰਸਾਂ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਅਜਿਹੇ ਵਿਚ ਸਿੱਖ ਭਾਈਚਾਰੇ ਦੇ ਲੋਕ ਇਸ ਮਹੀਨੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ। ਜੇਕਰ ਤੁਸੀਂ ਵੀ ਆਪਣੇ ਕਿਸੇ ਕਰੀਬੀ ਨੂੰ ਕੋਈ ਯਾਦਗਾਰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਿੱਕਿਆਂ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


