ਬ੍ਰਿਜੇਸ਼ ਨੇ ਦੋਸ਼ ਲਗਾਇਆ ਸੀ ਕਿ ਰੈਸਟੋਰੈਂਟ ਨੇ ਉਸ ਨੂੰ ਉਸ ਦੀ ਤਨਖਾਹ, ਓਵਰਟਾਈਮ ਅਤੇ ਸਲਾਨਾ ਛੁੱਟੀਆਂ ਦੀ ਤਨਖਾਹ ਨਹੀਂ ਦਿੱਤੀ। ਰੋਜ਼ਗਾਰ ਟ੍ਰਿਬਿਊਨਲ ਵੱਲੋਂ ਰੈਸਟੋਰੈਂਟ ਨੂੰ ਬ੍ਰਿਜੇਸ਼ ਦੀ ਬਣਦੀ ਤਨਖਾਹ ਦੇ ਨਾਲ-ਨਾਲ ਐਡਮਨਿਸਟ੍ਰੇਸ਼ਨ ਫੀਸ ਵੀ ਭਰਨ ਦਾ ਹੁਕਮ ਦਿੱਤਾ ਗਿਆ ਹੈ। ਰੈਸਟੋਰੈਂਟ ਦੇ ਮਾਲਕ ਨੇ ਇਸ ਮਸਲੇ ‘ਤੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨਾਲ ਇਨਸਾਫ ਨਹੀਂ ਹੋਇਆ। ਰੈਸਟੋਰੈਂਟ ਵੱਲੋਂ ਇਕ ਅਪੀਲ ਵੀ ਕੀਤੀ ਗਈ ਸੀ ਜੋ ਰੋਜ਼ਗਾਰ ਟ੍ਰਿਬਿਊਨਲ ਨੇ ਰੱਦ ਕਰ ਦਿੱਤੀ ਸੀ। ਫੈਡਰਲ ਸਰਕਾਰੀ ਵੈੱਬਸਾਈਟ ਮੁਤਾਬਕ ‘ਟੈਂਮਪਰੇਰੀ ਵਿਦੇਸ਼ੀ ਵਰਕਰਜ਼ ਪ੍ਰੋਗਰਾਮ’ ਅਧੀਨ ਵਿਦੇਸ਼ੀ ਵਰਕਰਾਂ ਨੂੰ ਟੈਂਮਪਰੇਰੀ ਲੇਬਰ ਲਈ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਵਰਕਰਾਂ ਨੂੰ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਜਾਂ ਰਹਿਣ ਲਈ ਪੱਕੀ ਥਾਂ ਨਹੀਂ ਮਿਲ ਸਕੀ।