ਕੈਨੇਡਾ ‘ਚ ਇੱਕ ਹੋਰ ਪੰਜਾਬੀ ਜੋੜੀ ਨੇ ਚਾੜ੍ਹਿਆ ਚੰਨ, ਖ਼ਤਰਨਾਕ ਨਸ਼ੀਲੇ ਪਦਾਰਥ ਦਾ ਚਲਾਉਂਦੇ ਸਨ ਕਾਰਖਾਨਾ

ਕੈਲਗਰੀ— ਕੈਨੇਡਾ ‘ਚ ਵੱਸਦੇ ਕੁਝ ਪੰਜਾਬੀ ਜਿੱਥੇ ਭਾਰਤ ਦੇਸ਼ ਅਤੇ ਆਪਣੇ ਸੂਬੇ ਪੰਜਾਬ ਦਾ ਨਾਂ ਚਮਕਾ ਰਹੇ ਹਨ, ਉੱਥੇ ਹੀ ਕੁਝ ਇਸ ਨੂੰ ਮਿੱਟੀ ‘ਚ ਮਿਲਾਉਣ ‘ਤੇ ਤੁਰੇ ਹੋਏ ਹਨ। ਆਪਣੇ ਦੇਸ਼ ਨੂੰ ਸ਼ਰਮਿੰਦਿਆਂ ਕਰਨ ਵਾਲਾ ਕਾਰਾ ਪਿਛਲੇ ਦਿਨੀਂ ਦੋ ਪੰਜਾਬੀਆਂ ਨੇ ਕੀਤਾ ਸੀ। 19 ਸਾਲਾ ਕਰਮਨ ਸਿੰਘ ਗਰੇਵਾਲ ਅਤੇ 23 ਸਾਲਾ ਰਣਜੋਤ ਸਿੰਘ ਧਾਮੀ ਨਾਮੀ ਦੋ ਨੌਜਵਾਨਾਂ ਨੂੰ ਕੈਨੇਡਾ ਦੀ ਪੁਲਸ ਨੇ ਡਰੱਗ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਨੌਜਵਾਨ ਉਨ੍ਹਾਂ ਸੱਤ ਲੋਕਾਂ ‘ਚ ਸ਼ਾਮਲ ਸਨ, ਜਿਨ੍ਹਾਂ ਨੂੰ ਪੁਲਸ ਨੇ ਹਥਿਆਰਾਂ, 40,000 ਡਾਲਰ ਦੀ ਕੀਮਤ ਵਾਲੀ ਡਰੱਗਜ਼ ਅਤੇ 6695 ਡਾਲਰ ਕੈਸ਼ ਸਣੇ ਗ੍ਰੈਂਡ ਪੀਏਰੀ ਇਲਾਕੇ ਤੋਂ ਗ੍ਰਿਫ਼ਤਾਰੀ ਕੀਤਾ ਸੀ।

ਹੁਣ ਕੁਝ ਇਸ ਤਰ੍ਹਾਂ ਦਾ ਕੰਮ ਹੁਣ ਕੈਲਗਰੀ ‘ਚ ਇੱਕ ਪੰਜਾਬੀ ਜੋੜੀ ਨੇ ਕੀਤਾ ਹੈ। ਸੁਖਜੀਤ ਸਿੰਘ ਸਿੱਧੂ (21) ਅਤੇ ਅਮਨਪ੍ਰੀਤ ਬੱਲ (26) ਨਾਮੀ ਇਹ ਦੋਵੇਂ ਨੌਜਵਾਨ ਮਿਲ ਕੇ ਕੈਲਗਰੀ ‘ਚ ਫੈਨਟਾਇਲ ਨਾਮੀ ਖ਼ਤਰਨਾਕ ਨਸ਼ੀਲੇ ਪਦਾਰਥ ਦਾ ਕਾਰਖਾਨਾ ਚਲਾਉਂਦੇ ਸਨ। ਦੋਹਾਂ ਨੇ ਇਹ ਕਾਰਖਾਨਾ ਇੱਕ ਫਲੈਟ ‘ਚ ਲਗਾਇਆ ਹੋਇਆ ਸੀ। ਤਿੰਨ ਮਹੀਨਿਆਂ ਦੀ ਜਾਂਚ ਉਪਰੰਤ ਬੀਤੇ ਵੀਰਵਾਰ ਨੂੰ ਪੁਲਸ ਨੇ ਇਨ੍ਹਾਂ ਦੋਹਾਂ ਦਾ ਭਾਂਡਾ ਭੰਨ ਦਿੱਤਾ ਅਤੇ ਛਾਪਾ ਮਾਰ ਕੇ ਉਕਤ ਕਾਰਖਾਨੇ ਨੂੰ ਬੰਦ ਕਰਾ ਦਿੱਤਾ। ਪੁਲਸ ਅਧਿਕਾਰੀਆਂ ਨੇ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੀਰਵਾਰ 17 ਨਵੰਬਰ ਨੂੰ ਜਦੋਂ ਸ਼ਹਿਰ ਦੇ ਦੱਖਣੀ-ਪੱਛਮੀ ਇਲਾਕੇ ‘ਚ ਸਥਿਤ ਇਸ ਕਾਰਖਾਨੇ ‘ਚ ਉਨ੍ਹਾਂ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਦੇ ਹੱਥ ਵੱਡੀ ਮਾਤਰਾ ਚਿੱਟਾ ਪਾਊਡਰ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਪਿੱਛੋਂ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਪੂਰੇ ਇਲਾਕੇ ਨੂੰ ਖ਼ਾਲੀ ਕਰਾ ਲਿਆ। ਅਧਿਕਾਰੀਆਂ ਮੁਤਾਬਕ ਇਸ ਕਾਰਖਾਨੇ ‘ਚ 263,000 ਫੈਨਟਾਇਲ ਦੀ ਗੋਲੀਆਂ ਦਾ ਉਤਪਾਦਨ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਖਜੀਤ ਨੂੰ ਡਰੱਗਜ਼ ਨਾਲ ਸੰਬੰਧਤ 19 ਦੋਸ਼ਾਂ ਅਤੇ ਅਮਨਪ੍ਰੀਤ ਨੂੰ 7 ਦੋਸ਼ਾਂ ਤਹਿਤ ਹਿਰਾਸਤ ‘ਚ ਲਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.