ਨਵੀਂ ਦਿੱਲੀ: ਦਿੱਲੀ ਦੀ ‘ਆਪ’ ਸਰਕਾਰ ਨੇ ਆਟੋ ਰਿਕਸ਼ਾ ਕਿਰਾਏ ‘ਚ ਵਾਧੇ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਹੈ। ਇਸ ਨਾਲ ਮੌਜੂਦਾ ਕਿਰਾਏ ‘ਚ 18.75 % ਦਾ ਵਾਧਾ ਹੋਵੇਗਾ। ਅਗਲੇ ਮਹੀਨੇ ਤੋਂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇਹ ਕਦਮ ਚੁੱਕਿਆ ਗਿਆ ਹੈ। ਇਸ ਕਦਮ ਨਾਲ ਰਾਸ਼ਟਰੀ ਰਾਜਧਾਨੀ ‘ਚ ਚੱਲਣ ਵਾਲੇ 90 ਹਜ਼ਾਰ ਦੇ ਕਰੀਬ ਆਟੋ ਰਿਕਸ਼ਾ ਮਾਲਕਾਂ ਤੇ ਚਾਲਕਾਂ ਨੂੰ ਫਾਇਦਾ ਪਹੁੰਚੇਗਾ।
ਆਵਾਜਾਈ ਮੰਤਰੀ ਕੈਲਾਸ਼ ਗਹਿਲੌਤ ਨੇ ਟਵਿਟਰ ‘ਤੇ ਲਿਿਖਆ ਹੈ, “ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣਾ ਮੁੱਖ ਵਾਅਦਾ ਪੂਰਾ ਕੀਤਾ। ਆਵਾਜਾਈ ਵਿਭਾਗ ਨੇ ਆਟੋ ਰਿਕਸ਼ਾ ਕਿਰਾਇਆ ਸੋਧ ਨੂੰ ਨੋਟੀਫਾਈਡ ਕਰ ਦਿੱਤਾ ਹੈ। ਸੋਧ ਤੋਂ ਬਾਅਦ ਵੀ ਦਿੱਲੀ ‘ਚ ਆਟੋ ਰਿਕਸ਼ਾ ਕਿਰਾਇਆ ਹੋਰ ਮਹਾਨਗਰਾਂ ਦੇ ਮੁਕਾਬਲੇ ਘੱਟ ਹੋਵੇਗਾ।”
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

