ਨਵੀਂ ਦਿੱਲੀ (ਏਜੰਸੀ) : ਕੀਮਤਾਂ ’ਚ ਵਾਧੇ ਨੂੰ ਦੇਖਦਿਆਂ ਸਰਕਾਰ ਨੇ ਕਣਕ ਦੇ ਕਾਰੋਬਾਰੀਆਂ, ਥੋਕ ਤੇ ਪਰਚੂਨ ਵਿਕਰੇਤਾਵਾਂ ਲਈ ਸਟਾਕ ਰੱਖਣ ਦੀ ਹੱਦ ਫ਼ੌਰੀ ਤੌਰ ’ਤੇ 3,000 ਟਨ ਤੋਂ ਘਟਾ ਕੇ 2,000 ਟਨ ਕਰ ਦਿੱਤੀ ਹੈ। ਖ਼ੁਰਾਕ ਸਕੱਤਰ ਸੰਜੀਵ ਚੋਪੜਾ ਨੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਟਾਕ ਹੱਦ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਤਿੰਨ ਮਹੀਨੇ ਪਹਿਲਾਂ 12 ਜੂਨ ਨੂੰ ਸਰਕਾਰ ਨੇ ਇਨ੍ਹਾਂ ਕਾਰੋਬਾਰੀਆਂ ਲਈ ਕਣਕ ਦੀ ਸਟਾਕ ਹੱਦ ਮਾਰਚ, 2024 ਤੱਕ 3,000 ਟਨ ਕਰ ਦਿੱਤੀ ਸੀ। ਹਾਲਾਂਕਿ ਹੁਣ ਇਸ ’ਚ ਕਮੀ ਕਰ ਦਿੱਤੀ ਗਈ ਹੈ। ਅਸਲ ’ਚ ਸਰਕਾਰ ਨੇ ਦੇਖਿਆ ਕਿ ਪਿਛਲੇ ਇਕ ਮਹੀਨੇ ’ਚ ਐੱਨਸੀਡੀਐੱਕਸ ’ਤੇ ਕਣਕ ਦੀਆਂ ਕੀਮਤਾਂ ’ਚ ਚਾਰ ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਉਹ 2,550 ਰੁਪਏ ਪ੍ਰਤੀ ਕੁਇੰਟਲ ’ਤੇ ਪੁੱਜ ਗਿਆ ਹੈ। ਖ਼ੁਰਾਕ ਸਕੱਤਰ ਨੇ ਕਿਹਾ ਕਿ ਕਣਕ ਦੀ ਲੋੜੀਂਦੀ ਮਾਤਰਾ ਦੇਸ਼ ’ਚ ਹੈ ਤੇ ਕੁਝ ਲੋਕ ਨਕਲੀ ਕਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਓਧਰ, ਨੇਪਾਲ ਸਰਕਾਰ ਘਰੇਲੂ ਮੰਗ ਪੂਰੀ ਕਰਨ ਲਈ ਦੁਸਹਿਰੇ ਦੇ ਦੀਵਾਲੀ ਸਮੇਤ ਆਉਂਦੇ ਤਿਉਹਾਰਾਂ ਤੋਂ ਪਹਿਲਾਂ ਭਾਰਤ ਤੋਂ 20,000 ਮੀਟ੍ਰਿਕ ਟਨ ਖੰਡ ਦਰਾਮਦ ਕਰੇਗੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



