Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸ਼੍ਰੋਮਣੀ ਸਾਹਿਤਕਾਰ ਸ: ਗੁਰਭਜਨ ਸਿੰਘ ਗਿੱਲ ਦਾ ਸਨਮਾਨ ਸਮਾਰੋਹ

ਸਰੀ (ਰੂਪਿੰਦਰ ਖ਼ੈਰਾ ਰੂਪੀ)20 ਜੂਨ, 2016 ਸੋਮਵਾਰ 11:30 ਵਜੇ , ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵਲੋਂ ਭਾਰਤ ਤੋਂ ਆਏ ਸ਼੍ਰੋਮਣੀ ਸਾਹਿਤਕਾਰ ਸ: ਗੁਰਭਜਨ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਸਮਾਰੋਹ ਅਯੋਜ਼ਿਤਕੀਤਾ ਗਿਆ । ਜਿਸ ਵਿੱਚ ਸਭਾ ਦੇ ਪ੍ਰਧਾਨ ਚਰਨ ਸਿੰਘ, (ਸਕਤੱਰ) ਪ੍ਰਿਤਪਾਲ ਗਿੱਲ,(ਖਜਾਨਚੀ ) ਰੂਪਿੰਦਰ ਖੈਰਾ ਰੂਪੀ, ਡਾਇਰੈਕਟਰਜ਼ ਸੁਰਜੀਤ ਸਿੰਘ ਮਾਧੋਪੁਰੀ , ਪਲਵਿੰਦਰ ਸਿੰਘ ਰੰਧਾਵਾ, ਬਿੱਕਰ ਸਿੰਘ ਖੋਸਾ, ਅਮਰੀਕ ਲੇਲ੍ਹ , ਸਭਾ ਦੇ ਮੈਂਬਰ ਗੁਰਦਰਸ਼ਨ ਸਿੰਘ ਬਾਦਲ, ਹਰਭਜਨ ਸਿੰਘ ਮਾਂਗਟ, ਹਰਚੰਦ ਸਿੰਘ ਬਾਗੜੀ, ਇਦੰਰਪਾਲ ਸਿੰਘ ਸੰਧੂ, ਕੁਲਦੀਪ ਸਿੰਘ ਗਿੱਲ, ਪਤੱਰਕਾਰ ਮਹਿਮਾਨ ਹਰਜੀਤ ਬੈਂਸ ( ਇੰਡੋਕਨੇਡੀਅਨ ਟਾਈਮਜ਼ ), ਇਕਬਾਲ ਝੂੱਟੀ, ਗੁਰਨਾਮ ਸਿੰਘ ਕਲੇਰ, ਸੁੱਖਦੇਵ ਸਿੰਘ ਸਿੱਧੂ, ਹਰਦਮ ਮਾਨ (ਐਡੀਟਰ ਪੰਜਾਬ ਲਿੰਕ), ਜਸਵਿੰਦਰ ਸਿੰਘ ਦਿਲਾਵਰੀ (ਮੈਗਜ਼ੀਨ ਕਨੇਡੀਅਨ ਟੇਬਲਓਡ) , ਰਵੀ ਚੀਮਾ (ਐਡੀਟਰ ਐਸ਼ੀਅਨ ਸਟਾਰ ) ਮਹਿਲਾ ਰਿਪੋਰਟਰ ਮੈਂਡੀ ਘੱਗ (ਫੋਟੋਗਰਾਫ਼ਰ) ਸੂਰਜ (ਐਸ਼ੀਅਨ ਸਟਾਰ) ਵਲੋਂ ਸ਼ਾਮਿਲ ਹੋਏ । ਸਕਤੱਰ ਪ੍ਰਿਤਪਾਲ ਗਿੱਲ ਵਲੋਂ ਗੁਰਭਜਨ ਸਿੰਘ ਗਿੱਲ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਹਨਾਂ ਨਾਲ ਸਭ ਦੀ ਵਾਰੀ ਵਾਰੀ ਪਹਿਚਾਣ ਕਰਵਾਈ ਗਈ । ਉਪਰੰਤ ਸਰੁਜੀਤ ਸਿੰਘ ਮਾਧੋਪੁਰੀ ਵਲੋਂ ਸਵਾਗਤੀ ਸ਼ਬਦਾਂ ਰਾਹੀਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਹਰਚੰਦ ਸਿੰਘ ਬਾਗੜੀ ਵਲੋਂ ਵਿਸਥਾਰ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮੁਢੱਲੀ ਜਾਣਕਾਰੀ ਦਿੱਤੀ ਗਈ ,ਅਤੇ ਇਸਦੇ ਵਿਕਾਸ ਵਾਸਤੇ ਜਿਨ੍ਹਾਂ ਮਹਾਨ ਹਸਤੀਆਂ ਦਾ ਯੋਗਦਾਨ ਰਿਹਾ ਉਹਨਾਂ ਦਾ ਜ਼ਿਕਰ ਕੀਤਾ ਗਿਆ । ਸਭਾ ਦੇ ਪ੍ਰਧਾਨ ਚਰਨ ਸਿੰਘ ਵਲੋਂ ਸ: ਗੁਰਭਜਨ ਸਿੰਘ ਗਿੱਲ ਦਾ ਨਿੱਘਾ ਸਵਾਗਤ ਕਰਦਿਆਂ ਸ਼ਲਾਘਾ ਭਰੇ ਸ਼ਬਦ ਕਹੇ ਗਏ । ਸ:ਹਰਭਜਨ ਸਿੰਘ ਮਾਂਗਟ ਜੀ ਨੇ ਵੀ ਚੰਦ ਸ਼ਬਦਾ ਨਾਲ ਸ਼੍ਰੋਮਣੀ ਸਾਹਿਤਕਾਰ ਦਾ ਸਤਿਕਾਰ ਕੀਤਾ ।
ਸ਼੍ਰੋਮਣੀ ਸਾਹਿਤਕਾਰ ਸ: ਗੁਰਭਜਨ ਸਿੰਘ ਗਿੱਲ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੀ ਸਾਹਿਤਕ ਤੇ ਸਾਰਥਕ ਸੋਚ ਬਾਰੇ ਬੜੇ ਹੀ ਸਰਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਭ ਨੂੰ ਜਾਣੂ ਕਰਵਾਇਆਂ । ਸ਼ਬਦ ਸਾਂਝ ,ਸ਼ਬਦ ਸਾਧਨਾ, ਸ਼ਬਦ ਮਹਿਕ, ਸ਼ਬਦ ਸਿਰਜਨਾ ਨੂੰ ਕਿਸ ਤਰ੍ਹਾਂ ਕਲਮ ਨਾਲ ਨਿਖਾਰਨਾ ਅਤੇ ਸੱਚਾ ਸਾਹਿਤ ਰਚਨ ਲਈ ਕਿਨ੍ਹਾਂ ਗੱਲਾਂ ਦਾ ਧਿਆਨ ਰਖੱਣਾ ਹੈ ਇਹ ਸਭ ਉਹਨਾਂ ਕੁੱਝ ਰੋਜ਼ਾਨਾ ਜੀਵਨ ਦੀਆਂ ਉਦਾਹਰਣਾਂ ਅਤੇ ਗੂਰੁਆਂ ਦੀ ਬਾਣੀ ਦੇ ਸ਼ਬਦਾ ਦੇ ਹਵਾਲੇ ਨਾਲ ਸਮਝਾਇਆ । ਉਹਨਾਂ ਕਿਹਾ ਕਿ ਲੇਖਕ ਨੂੰ ਆਪਣੇ ਹਉਮੇਂ ਤੋਂ ਉਪਰ ਉੱਠ ਕੇ ਲਿਖਣਾ ਚਾਹੀਦਾ ਹੈ ਤੱਦ ਹੀ ਰਚਨਾ ਵਿੱਚੋਂ ਮਹਿਕ ਆਵੇਗੀ । ਅੱਗੇ ਚੱਲ ਕੇ ਉਹਨਾਂ ਇਹ ਵੀ ਕਿਹਾ ਕਿ ਜਰੂਰੀ ਨਹੀਂ ਜ਼ਿਆਦਾ ਕਿਤਾਬਾਂ ਨਾਲ ਕੋਈ ਵਧੀਆ ਲਿਖਾਰੀ ਬਣ ਜਾਂਦਾ ਹੈ , ਕਦੀ ਕਦੀ ਇੱਕ ਵੱਧੀਆ ਰਚਨਾ ਵੀ ਲੇਖਕ ਲਈ ਮੀਲ ਪੱਥਰ ਹੁੰਦੀ ਹੈ । ਲਿਖਣ ਦੀ ਵਿਦਾ ਕੋਈ ਵੀ ਹੋਵੇ ਪਰ ਨਿਰੋਲ ਆਪਣੀ ਹੋਣੀ ਚਾਹੀਦੀ ਹੈ । ਇਸਤਰ੍ਹਾਂ ਆਪਣੇ ਸ਼ਬਦਾਂ ਨਾਲ ਉਹਨਾਂ ਸਾਰੇ ਹਾਜ਼ਰ ਸਰੋਤਿਆਂ ਨੂੰ ਕੀਲ ਲਿਆ । ਅਖਿਰ ਵਿੱਚ ਉਹਨਾਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਮੈਂਬਰਾਂ ਅਤੇ ਸਭਨਾਂ ਦਾ ਧੰਨਵਾਦ ਕੀਤਾ । ਉਪਰੰਤ ਸਭਾ ਦੇ ਪ੍ਰਧਾਨ ਚਰਨ ਸਿੰਘ, ਸਕਤੱਰ ਪ੍ਰਿਤਪਾਲ ਗਿੱਲ, ਸੁਰਜੀਤ ਮਾਧੋਪੁਰੀ, ਰੂਪਿੰਦਰ ਰੂਪੀ, ਬਿਕੱਰ ਸਿੰਘ ਖੋਸਾ,ਪਲਵਿੰਦਰ ਰੰਧਾਵਾ,ਅਮਰੀਕ ਸਿੰਘ ਲੇਲ੍ਹ ਅਤੇ ਸਭ ਮਹਿਮਾਨਾ ਦੀ ਹਾਜ਼ਰੀ ਵਿੱਚ ਯਾਦਗਾਰੀ ਚਿਨ੍ਹ (ਪਲੈਕ ਵਜੋਂ) ਅਤੇ ਬੰਦ ਲਿਫ਼ਾਫਾ ਸ: ਗੁਰਭਜਨ ਸਿੰਘ ਗਿੱਲ ਜੀ ਨੂੰ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ । ਸ: ਗੁਰਭਜਨ ਸਿੰਘ ਗਿੱਲ ਵਲੋਂ ਆਪਣੇ ਮਾਨ ਮਤੇ ਮਿਤੱਰ ਸੁਰਜੀਤ ਸਿੰਘ ਮਾਧੋਪੁਰੀ ਨੂੰ ਆਪਣੀ ਨਵੀਂ ਪੁਸਤੱਕ ‘ਮਿਰਗਾਵਲੀ’ ਭੇਂਟ ਕੀਤੀ ਗਈ ਆਇਆਂ ਸਜੱਣਾ ਦੇ ਮਾਣ ਵਿੱਚ ਖਾਣਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਜਿਸਦਾ ਸਾਰਿਆਂ ਨੇ ਰਲਮਿਲ ਕੇ ਆਨੰਦ ਮਾਣਿਆ ।ਇਹ ਸਮਾਗਮ ਸੁਰਜੀਤ ਸਿੰਘ ਮਾਧੋਪੁਰੀ ਦੇ ਦਫ਼ਤਰ ਵਿੱਖੇ ਇੱਕ ਖ਼ੂਬਸੂਰਤ ਮਾਹੋਲ ਨੂੰ ਸਿਰਜਦਾ ਹੋਇਆ ਇੱਕ ਸਫ਼ਲ ਅਤੇ ਯਾਦਗਾਰੀ ਸਮਾਗਮ ਹੋ ਨਿਬੜਿਆ ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.