ਹੈਪੀ ਜੱਲ੍ਹਾ, ਪਾਇਲ : ਹਲਕਾ ਪਾਇਲ ਦੇ ਟਕਸਾਲੀ ਸੀਨੀਅਰ ਤੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਖ਼ਾਲਸਾ ਅਲੂਣਾ ਮਿਆਨਾ ਨੇ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਨੂੰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਡਾਇਰੈਕਟਰ ਲੱਗਣ ‘ਤੇ ਬੁਕੇ ਭੇਟ ਕਰਦਿਆਂ ਵਧਾਈ ਦਿੱਤੀ। ਗੁਰਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਐਡਵੋਕੇਟ ਕੂਹਲੀ ਅੰਨਾ ਹਜ਼ਾਰੇ ਅੰਦੋਲਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਦਿਨ ਰਾਤ ਸੇਵਾ ਕਰਦੇ ਆ ਰਹੇ ਹਨ। ਉਹ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਇਮਾਨਦਾਰ ਐਡਵੋਕੇਟ ਕੂਹਲੀ ਨੂੰ ਪਾਰਟੀ ਸੇਵਾਵਾਂ ਬਦਲੇ ਅਹੁਦਾ ਦੇ ਕੇ ਨਿਵਾਜਿਆ ਹੈ। ਇਸ ਮੌਕੇ ਹਰਜਿੰਦਰ ਸਿੰਘ ਪੰਚ, ਸਤਵੰਤ ਸਿੰਘ ਸੰਤ, ਡਾ. ਮਨਜੀਤ ਸਿੰਘ ਪੰਚ, ਸੀਤਲ ਸਿੰਘ ਪੰਚ, ਸਿੰਕਦਰ ਸਿੰਘ, ਡਾ. ਗੁਰਜੀਤ ਸਿੰਘ, ਜਸਵੀਰ ਸਿੰਘ, ਵੀਰ ਵਰਿੰਦਰ ਸਿੰਘ ਬਿੱਟੂ, ਨਿਰਮਲ ਸਿੰਘ, ਅਮਰਜੀਤ ਸਿੰਘ ਮਿਆਨਾ, ਧਰਮਵੀਰ ਸਿੰਘ ਕਾਲਾ, ਲਾਭ ਸਿੰਘ ਦਾਊਮਾਜਰਾ, ਦਿਲਪ੍ਰਰੀਤ ਸਿੰਘ ਮਕਸੂਦੜਾ, ਹਰਜੀਤ ਸਿੰਘ ਮਕਸੂਦੜਾ, ਜਸਵੀਰ ਸਿੰਘ ਜੱਲ੍ਹਾ, ਮੇਵਾ ਸਿੰਘ ਜੱਲ੍ਹਾ, ਜਸਪ੍ਰਰੀਤ ਸਿੰਘ ਦੀਵਾ, ਹਰਜਿੰਦਰ ਸਿੰਘ ਅਲੂਣਾ ਤੋਲਾ, ਗੁਰਪ੍ਰਰੀਤ ਸਿੰਘ ਕਰੌਂਦੀਆਂ, ਹਰਿੰਦਰ ਸਿੰਘ ਅਲੂਣਾ ਪੱਲਾ, ਸ਼ੇਰ ਸਿੰਘ ਅਲੂਣਾ ਪੱਲਾ, ਪਾਲ ਸਿੰਘ ਅਲੂਣਾ ਪੱਲਾ ਆਦਿ ਨੇ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਦੀ ਨਿਯੁਕਤੀ ਦਾ ਸਵਾਗਤ ਕੀਤਾ।