ਸਵਰਨ ਗੌਂਸਪੁੁਰੀ, ਹੰਬੜਾਂ : ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਭੁੁਪਿੰਦਰ ਸਿੰਘ ਕੁੁਤਬੇਵਾਲ ਦੀ ਪ੍ਰਧਾਨਗੀ ਹੇਠ ਹੰਬੜਾਂ ਤੋਂ ਸ਼ੁੁਰੂ ਹੋ ਕੇ ਲਾਡੋਵਾਲ ਤਕ ਪੰਜਾਬ ਸਰਕਾਰ ਦੀਆਂ ਠੇਕਾ ਮੁਲਾਜ਼ਮ ਵਿਰੁੱਧ ਮਾਰੂ ਨੀਤੀਆਂ ਖ਼ਿਲਾਫ਼ ਪਿੰਡ ‘ਚ ਝੰਡਾ ਮਾਰਚ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਬੁੱਢੇਵਾਲ, ਭੁਪਿੰਦਰ ਸਿੰਘ ਕੁਤਬੇਵਾਲ ਲਖਵੀਰ ਪਾਵਰਕਾਮ, ਚਰਨ ਸਿੰਘ ਗੌਂਸਪੁੁਰ ਨੇ ਦੱਸਿਆ ਸਰਕਾਰੀ ਵਿਭਾਗ ‘ਚ ਪਿਛਲੇ ਸਾਲਾਬੱਧੀ ਅਰਸੇ ਤੋਂ ਕੰਮ ਕਰਦੇ ਇਨਲਿਸਟਮੈਂਟ, ਆਊਟਸੋਰਸ ਠੇਕਾ ਮੁਲਾਜਮਾਂ ਨੂੰ ਵਿਭਾਗ ‘ਚ ਸ਼ਾਮਲ ਕਰਕੇ ਪੱਕੇ ਰੁੁਜਗਾਰ ਦਾ ਪ੍ਰਬੰਧ ਕਰਵਾਉਣ ਤਕ ਅਮਨ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਵਾਰ ਲਿਖਤੀ ਮੀਟਿੰਗਾਂ ਦਾ ਪੱਤਰ ਦੇ ਕੇ ਠੇਕਾ ਮੁੁਲਾਜ਼ਮ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਜੇਕਰ 9 ਦਸੰਬਰ ਤੋਂ ਪਹਿਲਾਂ ਸਰਕਾਰ ਵੱਲੋਂ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ।

ਆਗੂਆਂ ਨੇ ਦੱਸਿਆ ਠੇਕਾ ਮੁੁਲਾਜ਼ਮ ਸੰਘਰਸ਼ ਮੋਰਚਾ ਪੰਜਾਬ 9 ਦਸੰਬਰ ਨੂੰ ਲੁੁਧਿਆਣਾ ਸਤਲੁੁਜ ਦਰਿਆ ਲਾਡੋਵਾਲ ਵਿਖੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ, ਜਿਸ ‘ਚ ਜ਼ਿਲ੍ਹਾ ਲੁੁਧਿਆਣਾ ਦੇ ਵਰਕਰਾਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।