ਸਟਾਫ ਰਿਪੋਰਟਰ, ਖੰਨਾ : ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨ ਕਲਾਲ ਮਾਜਰਾ ਵਿਖੇ ਫਿਟਨੈਸ ਕਲੱਬ ਤੇ ਐੱਨਐੱਸਐੱਸ ਯੂਨਿਟ ਵੱਲੋਂ ਯੋਗਾ ਤੇ ਮੈਡੀਟੇਸ਼ਨ ਸੈਸ਼ਨ ਲਾਇਆ ਗਿਆ। ਇਸ ਪੋ੍ਗਰਾਮ ‘ਚ ਚੰਦਰਕਲਾ ਰਿੰਕੂ ਅਗਰਵਾਲ (ਫੈਕਲਟੀ, ਆਰਟ ਆਫ ਲਿਵਿੰਗ) ਨੇ ਮਾਹਰ ਦੀ ਭੂਮਿਕਾ ਨਿਭਾਈ।

ਪੋ੍ਗਰਾਮ ‘ਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਚੰਦਰਕਲਾ ਰਿੰਕੂ ਨੇ ਵਿਦਿਆਰਥੀਆਂ ਨੂੰ ਕਿਹਾ ਦਿਨ ‘ਚ ਕੁਝ ਮਿੰਟ ਯੋਗਾ ਕਰਨ ਨਾਲ ਦਿਨ ਭਰ ਦੀਆਂ ਚਿੰਤਾਵਾਂ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਯੋਗਾ ਤੇ ਮੈਡੀਟੇਸ਼ਨ ਦੀ ਮਹੱਤਤਾ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਯੋਗਾ ਤੇ ਮੈਡੀਟੇਸ਼ਨ ਕਰਨ ਲਈ ਕਿਹਾ, ਜਿਸ ਨਾਲ ਨਾ ਸਿਰਫ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤੀ ਮਿਲੇਗੀ ਸਗੋਂ ਉਨ੍ਹਾਂ ਨੂੰ ਅਕਾਦਮਿਕ ਤੌਰ ‘ਤੇ ਵੀ ਮਦਦ ਮਿਲੇਗੀ।

ਕਾਲਜ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਨੇ ਕਿਹਾ ਕਿ ਨਿਯਮਤ ਯੋਗਾ ਅਭਿਆਸ ਨਾਲ ਮਾਨਸਿਕ ਸਪੱਸ਼ਟਤਾ ਤੇ ਸ਼ਾਂਤੀ ਮਿਲਦੀ ਹੈ, ਸਰੀਰ ਜਾਗਰੂਕਤਾ ਤੇ ਇਕਾਗਰਤਾ ਨੂੰ ਵਧਾਉਂਦਾ ਹੈ। ਅੰਤ ‘ਚ ਕਾਲਜ ਦੇ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਤੇ ਸਮੂਹ ਸਟਾਫ਼ ਨੇ ਚੰਦਰਕਲਾ ਰਿੰਕੂ ਅਗਰਵਾਲ ਨੂੰ ਸਨਮਾਨਿਤ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਸੰਜੀਵ ਕੁਮਾਰ ਸਾਹਨੇਵਾਲੀਆ ਤੇ ਹੋਰਨਾਂ ਮੈਂਬਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।