ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਪ੍ਰਧਾਨ ਨਿੱਕਾ ਸਿੰਘ ਖੇੜਾ ਦੀ ਅਗਵਾਈ ਹੇਠ ਇਕ ਚੈਨਲ ਦੇ ਪੱਤਰਕਾਰਾਂ ਉਪਰ ਯੂਏਪੀਏ ਦੀ ਧਾਰਾ 153 ਤੇ 120 ਬੀ ਤਹਿਤ ਕੇਸ ਦਰਜ ਕਰਨ ਦੇ ਵਿਰੋਧ ‘ਚ ਐੱਸਡੀਐੱਮ ਦਫ਼ਤਰ ਸਮਰਾਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਐੱਫ਼ਆਈਆਰ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਦੌਰਾਨ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਨਿਰਪੱਖ ਪੱਤਰਕਾਰਾਂ ‘ਤੇ ਅਜਿਹੇ ਦੋਸ਼ ਨਿੰਦਣਯੋਗ ਹਨ ਤੇ ਇਹ ਨਾ ਸਿਰਫ ਪੱਤਰਕਾਰੀ ‘ਤੇ ਬਲਕਿ ਸਮੂਹ ਭਾਰਤ ਦੀ ਹਰ ਇਕ ਜਾਤੀ, ਹਰ ਇਕ ਵਰਗ, ਘੱਟ ਗਿਣਤੀਆਂ ਤੇ ਆਪਣੇ ਹੱਕਾਂ ਲਈ ਲੜ ਰਹੇ ਇਕ ਸੰਗਠਨ ਦੇ ਆਪਣੇ ਹੱਕਾਂ ਪ੍ਰਤੀ ਸਰਕਾਰ ਦੀਆਂ ਨੀਤੀਆਂ ਹਮਲੇ ਭਾਰਤ ‘ਚ ਪਹਿਲੀ ਵਾਰ ਨਹੀਂ ਜਦੋਂ ਗੁਜਰਾਤ ਦੰਗਿਆਂ ਉਪਰ ਬਣੀ ਬੀਬੀਸੀ ਦੀ ਡਾਕੂਮੈਂਟਰੀ ਨੂੰ ਭਾਰਤ ‘ਚ ਬੈਨ ਕੀਤਾ ਗਿਆ ਸੀ, ਜਿਹੜੇ ਪੱਤਰਕਾਰ ਸਰਕਾਰ ਦੁਆਰਾ ਖਰੀਦੇ ਨਹੀਂ ਜਾ ਸਕਦੇ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਲੋਕਾਂ ਤਕ ਪਹੁੰਚਾਉਂਦੇ ਰਹੇ ਹਨ। ਸਰਕਾਰ ਦਾ ਇਹ ਕਦਮ ਆਉਣ ਵਾਲੀਆਂ ਚੋਣਾਂ ‘ਚ ਜਿੱਤ ਪ੍ਰਰਾਪਤ ਕਰਨ ਲਈ ਬਿਲਕੁਲ ਸੁਭਾਵਿਕ ਹੈ ਪਰ ਸੰਯੁਕਤ ਕਿਸਾਨ ਮੋਰਚਾ ਇਸ ਤਰ੍ਹਾਂ ਦੇ ਅਨਿਆ ਪੂਰਵਕ ਮਸਲਿਆਂ ‘ਚ ਹਮੇਸ਼ਾ ਦੇਸ਼ ਦੇ ਲੋਕਾਂ ਦੇ ਹੱਕ ‘ਚ ਖੜ੍ਹਾ ਰਹੇਗਾ ਤੇ ਕੁੱਲ ਹਿੰਦ ਕਿਸਾਨ ਸਭਾ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੋਵੇਗਾ ਉਸ ‘ਤੇ ਡੱਟਵਾ ਪਹਿਰਾ ਦਿੰਦੀ ਰਹੇਗੀ।

ਇਸ ਮੌਕੇ ਹਰਦੇਵ ਸਿੰਘ ਬਾਰਾ, ਪ੍ਰਕਾਸ਼ ਸਿੰਘ ਉਦੋਵਾਲ, ਚਤਰ ਸਿੰਘ ਲੁਬਾਣਗੜ੍ਹ, ਬਲਕਾਰ ਸਿੰਘ ਜੁਲਫਗੜ੍ਹ, ਬਾਬੂ ਸਿੰਘ ਝੜੌਦੀ, ਿਛੰਦਰਪਾਲ ਸਿੰਘ ਮੁਗਲੇਵਾਲ, ਜਰਨੈਲ ਸਿੰਘ, ਸੰਦੀਪ ਸਿੰਘ, ਪਰਵਿੰਦਰ ਮਾਛੀਵਾੜਾ, ਚੰਦਨ ਮੋਹਨ ਮਾਛੀਵਾੜਾ ਸਾਹਿਬ, ਸਤਵੰਤ ਸਿੰਘ, ਅਮਰੂਲ ਸਿੰਘ, ਵਿਜੇ ਕੁਮਾਰ, ਜਸਪਾਲ ਸਿੰਘ ਤੇ ਪਿੰ੍ਸ ਖੇੜਾ ਹਾਜ਼ਰ ਸਨ।