Skip to content
Wednesday, November 4, 2026 4°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਿੱਕਰ ਸਿੰਘ ਤੇ ਅਮੀਰਾਨ ਦੇ ਕਿਰਦਾਰਾਂ ‘ਚ ਦਿਖਣਗੇ ਅਮਰਿੰਦਰ-ਸਰਗੁਣ

By Admin Published 1 min read

12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਲਹੌਰੀਏ’ ‘ਚ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਜਿਨ੍ਹਾਂ ਕਿਰਦਾਰਾਂ ‘ਚ ਦੋਵੇਂ ਨਜ਼ਰ ਆਉਣਗੇ, ਉਨ੍ਹਾਂ ਦੇ ਨਾਂ ਕਿੱਕਰ ਸਿੰਘ (ਅਮਰਿੰਦਰ ਗਿੱਲ) ਤੇ ਅਮੀਰਾਨ (ਸਰਗੁਣ ਮਹਿਤਾ) ਹਨ। ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪੋਸਟ ਕਰਕੇ ਆਪਣੇ ਕਿਰਦਾਰਾਂ ਦੇ ਨਾਂ ਦੱਸੇ ਹਨ।

ਅਮਰਿੰਦਰ ਗਿੱਲ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਕਿੱਕਰ ਸਿੰਘ… ਪੜ੍ਹਿਆ ਲਿਖਿਆ ਕਲਰਕ ਰੈਂਕ ਦਾ ਬੰਦਾ’। ਦੂਜੇ ਪਾਸੇ ਸਰਗੁਣ ਮਹਿਤਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਅਮੀਰਾਨ… ਕੁੜੀ ਨੇ 70 ਫੀਸਦੀ ਨੰਬਰਾਂ ਨਾਲ ਬੀ. ਏ. ਕੀਤੀ ਆ।’

ਜ਼ਿਕਰਯੋਗ ਹੈ ਕਿ ਅਮਰਿੰਦਰ ਤੇ ਸਰਗੁਣ ਦੀ ਕੈਮਿਸਟਰੀ ਫਿਲਮ ‘ਚ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਇਹ ਫਿਲਮ ਕਿਹੋ-ਜਿਹੀ ਲੱਗਦੀ ਹੈ, ਇਹ ਤਾਂ 12 ਮਈ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp