ਆਨਲਾਈਨ ਡੈਸਕ, ਨਵੀਂ ਦਿੱਲੀ : ਆਨਲਾਈਨ ਡੈਸਕ, ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਕਿਹਾ ਕਿ ਦੱਖਣੀ ਅਫਰੀਕਾ ਖ਼ਿਲਾਫ਼ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਫਾਰਮੈਟਾਂ ਦੀ ਸੀਰੀਜ਼ ‘ਚ ਭਾਰਤ ਸਾਰਿਆਂ ਦੀ ਪਸੰਦੀਦਾ ਮੇਜ਼ਬਾਨ ਟੀਮ ਹੋਵੇਗੀ।

ਬਿਹਤਰੀਨ ਟੀਮ ਨਾਲ ਨਹੀਂ ਖੇਡ ਰਿਹਾ ਭਾਰਤ

ਆਕਾਸ਼ ਚੋਪੜਾ ਨੇ ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਕਿਸੇ ਵੀ ਫਾਰਮੈਟ ‘ਚ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰਨ ਦੀ ਸੰਭਾਵਨਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਆਪਣੀ ਸਰਵੋਤਮ ਟੀਮ ਨਾਲ ਨਹੀਂ ਖੇਡ ਰਿਹਾ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਕਾਰਨ ਭਾਰਤ ਨੇ ਤਿੰਨਾਂ ਫਾਰਮੈਟਾਂ ਲਈ ਵੱਖ-ਵੱਖ ਟੀਮਾਂ ਦੀ ਚੋਣ ਕੀਤੀ ਹੈ।

ਤਿੰਨੋਂ ਸੀਰੀਜ਼ ਦੇ ਵੱਖ-ਵੱਖ ਕਪਤਾਨ-

ਟੀ-20 ਤੇ ਵਨਡੇ ਲਈ ਜਿੱਥੇ ਕੋਹਲੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਮੌਜੂਦ ਨਹੀਂ ਹੋਣਗੇ। ਇਸ ਨਾਲ ਹੀ ਹਾਰਦਿਕ ਪਾਂਡਿਆ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੈ। ਅਜਿਹੇ ‘ਚ ਬੀਸੀਸੀਆਈ ਨੇ ਸੂਰਿਆਕੁਮਾਰ ਯਾਦਵ ਨੂੰ ਟੀ-20 ਲਈ ਕਪਤਾਨ, ਕੇਐੱਲ ਰਾਹੁਲ ਨੂੰ ਵਨਡੇ ਲਈ ਤੇ ਰੋਹਿਤ ਸ਼ਰਮਾ ਨੂੰ ਟੈਸਟ ਲਈ ਕਪਤਾਨ ਚੁਣਿਆ ਹੈ।

ਕਲੀਨ ਸਵੀਪ ਦੀ ਨਹੀਂ ਕੋਈ ਸੰਭਾਵਨਾ-

ਇਸ ‘ਤੇ ਆਕਾਸ਼ ਨੇ ਕਿਹਾ ਕਿ ਮੈਨੂੰ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਕਿ ਭਾਰਤ ਬਨਾਮ ਦੱਖਣੀ ਅਫਰੀਕਾ ਦੀ ਕਿਸੇ ਵੀ ਸੀਰੀਜ਼ ‘ਚ ਭਾਰਤ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰ ਸਕੇਗਾ। ਅਸੀਂ ਵਨਡੇ ਵਿੱਚ ਬਹੁਤ ਚੰਗੀ ਟੀਮ ਨਹੀਂ ਖੇਡ ਰਹੇ ਹਾਂ ਹਾਲਾਂਕਿ ਉਹ ਵੀ ਬਹੁਤ ਚੰਗੀ ਟੀਮ ਨਾਲ ਨਹੀਂ ਖੇਡ ਰਹੇ ਹਨ ਪਰ ਹਾਲਾਤ ਉਨ੍ਹਾਂ ਦੇ ਪੱਖ ਵਿੱਚ ਹੋਣਗੇ ਤੇ ਉਨ੍ਹਾਂ ਕੋਲ ਵਿਸ਼ਵ ਕੱਪ ਦਾ ਚੰਗਾ ਤਜਰਬਾ ਵੀ ਹੈ।

ਭਾਰਤ ਦੇ ਪੱਖ ’ਚ ਨਹੀਂ ਹੋਵੇਗਾ ਰਿਜ਼ਲਟ-

ਚੋਪੜਾ ਨੇ ਅੱਗੇ ਕਿਹਾ ਕਿ ਪੂਰੀ ਸੀਰੀਜ਼ ‘ਚ ਦੱਖਣੀ ਅਫਰੀਕਾ ਦੀ ਜਿੱਤ ਦੀ ਸੰਭਾਵਨਾ ਜ਼ਿਆਦਾ ਹੈ। ਮੈਂ ਪੂਰੀ ਤਰ੍ਹਾਂ ਗ਼ਲਤ ਹੋ ਸਕਦਾ ਹਾਂ ਤੇ ਮੈਨੂੰ ਉਮੀਦ ਹੈ ਕਿ ਮੈਂ ਗ਼ਲਤ ਹਾਂ ਪਰ ਮੈਂ ਕੁਝ ਹੋਰ ਮੈਚ ਦੱਖਣੀ ਅਫਰੀਕਾ ਦੇ ਹੱਕ ਵਿੱਚ ਜਾਂਦੇ ਦੇਖ ਰਿਹਾ ਹਾਂ। ਇਹ ਸੀਰੀਜ਼ 5-3 ਦੇ ਫਰਕ ਨਾਲ ਹੋ ਸਕਦੀ ਹੈ।