ਕੁਲਵਿੰਦਰ ਸਿੰਘ ਰਾਏ, ਖੰਨਾ : ਵਿਧਾਨ ਸਭਾ ਹਲਕਾ ਖੰਨਾ ਦੇ ਸਵੀਪ ਨੋਡਲ ਅਫਸਰ ਪਿੰ੍ਸੀਪਲ ਵਿਸ਼ਾਲ ਵਸ਼ਿਸ਼ਠ ਤੇ ਪਿੰ੍ਸੀਪਲ ਕੁਸੁਮ ਦੀ ਅਗਵਾਈ ‘ਚ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੇ ਵੋਟ ਦੀ ਮਹੱਤਤਾ ਸਬੰਧੀ ਗਿਆਨ ਲਈ ਸਵੀਪ ਐਕਟੀਵਿਟੀ ਕਰਵਾਈ।

ਪਿੰ੍ਸੀਪਲ ਕੁਸੁਮ ਨੇ ਕਿਹਾ ਲੋਕ ਆਪਣੇ ਵੋਟ ਦੀ ਵਰਤੋਂ ਸਮਾਜ ਨੂੰ ਚੰਗੇ ਆਗੂ ਦੇਣ ਲਈ ਕਰਨ ਤਾਂ ਜੋ ਸੂਬੇ ਤੇ ਦੇਸ਼ ਦੀ ਜਾਗਰੂਕ ਕਰਨ ਲਈ ਮੇਰੀ ਵੋਟ ਨਾਲ ਮੇਰੀ ਤਰੱਕੀ ਹੋ ਸਕੇ। ਦੇਸ਼ ਦੀ ਆਨਲਾਈਨ ਸਰਗਰਮੀ ਤਹਿਤ ਵੋਟ ਬਣਾਉਣ, ਲੋੜ, ਭਿ੍ਸ਼ਟਾਚਾਰ ਮੁਕਤ ਵੋਟਾਂ ਕਰਵਾਉਣ ਤੇ ਆਪਣੇ ਚੰਗੇ ਭਵਿੱਖ ਲਈ ਵੋਟਾਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਪਿੰ੍ਸੀਪਲ ਕੁਸਮ, ਸਕੂਲ ਇੰਚਾਰਜ ਕਿਰਨਦੀਪ ਕੌਰ, ਰਾਜਨ ਸਿੰਘ ਬਾਂਗਾ, ਹਰਪ੍ਰਰੀਤ ਸਿੰਘ, ਹਰਪ੍ਰਰੀਤ ਕੌਰ, ਬਬੀਤਾ ਰਾਣੀ, ਪਰਮਜੀਤ ਕੌਰ, ਹਾਕਮ ਸਿੰਘ ਨੇ ਇਸ ਨਿਵੇਕਲੀ ਸਰਗਰਮੀ ਦੀ ਬਹੁਤ ਸ਼ਲਾਘਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਭਾਸ਼ਣ ਤੇ ਆਪਣੇ ਵਿਚਾਰ ਪੇਸ਼ ਕੀਤੇ। ਅੰਜਲੀ ਵਰਮਾ, ਭਵਨਪ੍ਰਰੀਤ ਕੌਰ ਤੇ ਨਵਪ੍ਰਰੀਤ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਇਲੈਕਟੋਰਲ ਲਿਟਰੇਸੀ ਕਲੱਬ ਤੇ ਵੋਟਰ ਜਾਗਰੂਕਤਾ ਬਾਰੇ ਦੱਸਿਆ। ਸਕੂਲ ਇੰਚਾਰਜ ਕਿਰਨਦੀਪ ਕੌਰ ਤੇ ਰਾਜਨ ਸਿੰਘ ਬਾਂਗਾ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਤੇ ਸਮਾਜ ਨੂੰ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ।