ਪੀਟੀਆਈ, ਕੋਲਕਾਤਾ : ਪਾਕਿਸਤਾਨੀ ਮਹਿਲਾ ਜਾਵੇਰੀਆ ਖ਼ਾਨਮ ਆਪਣੇ ਪ੍ਰੇਮੀ ਸਮੀਰ ਖ਼ਾਨ ਨਾਲ ਵਿਆਹ ਕਰਵਾਉਣ ਲਈ ਕੋਲਕਾਤਾ ਪਹੁੰਚ ਗਈ ਹੈ। ਇਥੇ ਉਸ ਦਾ ਗਰਮਜੋਸ਼ੀ ਤੇ ਆਪਣੇਪਣ ਨਾਲ ਸਵਾਗਤ ਕੀਤਾ ਗਿਆ। ਨਾਲ ਹੀ, ਉਹ ਕੋਲਕਾਤਾ ਦੀ ਬਿਰਯਾਨੀ ਤੇ ਫੁਚਕਾ ਯਾਨੀ ਪਾਣੀ ਪੁਰੀ ਦਾ ਸਵਾਦ ਲੈਣ ਲਈ ਕਾਫ਼ੀ ਬੇਤਾਬ ਹੈ।

ਸਾਰਿਆਂ ਨੇ ਜਤਾਇਆ ਪਿਆਰ

ਸਮੀਰ ਖਾਨ ਅਗਲੇ ਮਹੀਨੇ ਖ਼ਾਨਮ ਨਾਲ ਵਿਆਹ ਕਰਨ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਸਾਰਿਆਂ ਨੇ ਜਾਵੇਰੀਆ ਨੂੰ ਸਵੀਕਾਰ ਕਰ ਲਿਆ ਹੈ। ਉਹ ਆਪਣੇ ਪਰਿਵਾਰ, ਗੁਆਂਢੀਆਂ ਅਤੇ ਇੱਥੋਂ ਤੱਕ ਕਿ ਅਜਨਬੀਆਂ ਤੋਂ ਵੀ ਪਿਆਰ ਮਿਲਾ ਰਿਹਾ ਹੈ ਤੇ ਉਸ ਨੂੰ ਘਰ ਜਿਹਾ ਮਹਿਸੂਸ ਹੋ ਰਿਹਾ ਹੈ।

ਸਮੀਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, ‘ਮੈਂ ਬਹੁਤ ਵਦੀਆ ਮਹਿਸੂਸ ਕਰ ਰਿਹਾ ਹਾਂ, ਬਹੁਤ ਖੁਸ਼ ਹਾਂ ਕਿ ਸਾਨੂੰ ਮੇਰੇ ਦੇਸ਼, ਮੇਰੇ ਸੂਬੇ ਅਤੇ ਮੇਰੇ ਸ਼ਹਿਰ ਦੇ ਲੋਕਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ। ਜਾਵੇਰੀਆ ਵੀ ਬਰਾਬਰ ਖੁਸ਼ ਹੈ। ਸਾਨੂੰ ਲਗਾਤਾਰ ਆਪਣੇ ਗੁਆਂਢੀਆਂ , ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਵਧਾਈਆਂ ਮਿਲ ਰਹੀਆਂ ਹਨ ਤੇ ਫੋਨ ਆ ਰਹੇ ਹਨ। ਅਸੀਂ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਕੋਲਕਾਤਾ ਪਹੁੰਚੇ।

ਢੋਲ ਨਾਲ ਕੀਤਾ ਗਿਆ ਸਵਾਗਤ

ਕਰਾਚੀ ਨਿਵਾਸੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਤੋਂ ਭਾਰਤੀ ਸਰਹੱਦ ‘ਚ ਆਈ, ਜਿੱਥੇ ਖਾਨ ਅਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ 5 ਦਸੰਬਰ ਨੂੰ ਢੋਲ-ਢਮੱਕੇ ਨਾਲ ਉਸ ਦਾ ਸਵਾਗਤ ਕੀਤਾ। ਖਾਨ ਜਾਵੇਰੀਆ ਨੂੰ ਸਟ੍ਰੀਟ ਫੂਡ ਫੁਚਕਾ ਖੁਆਉਣਾ ਚਾਹੁੰਦਾ ਹੈ ਅਤੇ ਉਸ ਨੂੰ ਪਾਰਕ ਸਟ੍ਰੀਟ ਲਿਜਾਣਾ ਚਾਹੁੰਦਾ ਹੈ, ਤਾਂ ਜੋ ਉਹ ਜਾਵੇਰੀਆ ਨੂੰ ਉਹਨਾਂ ਰੈਸਟੋਰੈਂਟਾਂ ਵਿੱਚ ਲਿਜਾ ਸਕੇ, ਜਿੱਥੇ ਖਾਨ ਜਾਣਾ ਪਸੰਦ ਕਰਦਾ ਹੈ।

ਕੋਲਕਾਤਾ ਦੀ ਬਿਰਯਾਨੀ ਤੇ ਫੁਚਕੇ ਦਾ ਲੈਣਗੇ ਸੁਆਦ

ਨਾਲ ਹੀ, ਖਾਨ ਇਹ ਚਾਹੁੰਦੇ ਹਨ ਕਿ ਕੋਲਕਾਤਾ ਦੀ ਬਿਰਯਾਨੀ ਖਾਣ ਤੋਂ ਬਾਅਦ ਜਾਵੇਰੀਆ ਕੀ ਪ੍ਰਤੀਕਿਰਿਆ ਦੇਣ ਵਾਲੀ ਹੈ। ਉਸ ਨੇ ਕਿਹਾ, “ਸਭ ਤੋਂ ਪਹਿਲਾਂ ਅਸੀਂ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਕੁਝ ਦਿਨ ਦੀ ਛੁੱਟੀ ਲੈਣਾ ਚਾਹੁੰਦੇ ਹਾਂ ਅਤੇ ਫਿਰ ਸ਼ਹਿਰ ਘੁੰਮਾਂਗੇ। ਮੈਂ ਜਾਣਦਾ ਹਾਂ ਕਿ ਜਾਵੇਰੀਆ ਨੂੰ ਮੇਰਾ ਸ਼ਹਿਰ ਪਸੰਦ ਆਵੇਗਾ। ਇਸ ਸਮੇਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਪਸੰਦ ਆਉਣ ਲੱਗੀਆਂ ਹਨ।

ਕੋਲਕਾਤਾ ਦੇ ਕਾਰੋਬਾਰੀ ਸਮੀਰ ਖਾਨ ਨੂੰ 2018 ਵਿੱਚ ਆਪਣੀ ਮਾਂ ਦੇ ਮੋਬਾਈਲ ਵਿਚ ਉਸ ਦੀ ਫੋਟੋ ਦੇਖ ਕੇ ਜਾਵੇਰੀਆ ਖਾਨਮ ਨਾਲ ਪਿਆਰ ਹੋ ਗਿਆ ਸੀ। ਉਸ ਸਮੇਂ ਉਹ ਜਰਮਨੀ ਤੋਂ ਘਰ ਆਇਆ ਸੀ। ਉਸ ਨੇ ਕਿਹਾ ਕਿ ਮੈਂ ਜਨਵਰੀ (2024) ਵਿਚ ਉਸ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਦੀ ਉਮੀਦ ਕਰ ਰਿਹਾ ਹਾਂ।

ਸਿਰਫ਼ 45 ਦਿਨਾਂ ਦਾ ਮਿਲਿਆ ਵੀਜ਼ਾ

ਸਮੀਰ ਖਾਨ ਨੇ ਦੱਸਿਆ ਕਿ ਜਰਮਨੀ, ਅਫਰੀਕਾ, ਸਪੇਨ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਉਨ੍ਹਾਂ ਦੇ ਕਈ ਦੋਸਤ ਇਸ ਵਿਆਹ ਵਿਚ ਸ਼ਾਮਲ ਹੋ ਸਕਦੇ ਹਨ। ਖਾਨਮ ਨੇ ਪਹਿਲਾਂ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਸੀ ਕਿ ਜਾਵੇਰੀਆ ਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। ਉਸ ਨੇ ਦੋ ਵਾਰ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕੀਤੀ ਪਰ ਤੀਜੀ ਵਾਰ ਵੀਜ਼ਾ ਮਿਲਿਆ । ਖਾਨ ਨੇ ਕਿਹਾ ਕਿ ਉਹ ਇਸ ਲਈ ਕੇਂਦਰ ਸਰਕਾਰ ਦੇ ਧੰਨਵਾਦੀ ਹਨ।