WPL Auction 2023 : ਨਵੀਂ ਦਿੱਲੀ (ਜੇਐੱਨਐੱਨ) : ਮੁੰਬਈ ਵਿਚ ਹੋਈ ਡਬਲਯੂਪੀਐੱਲ ਦੀ ਨਿਲਾਮੀ ’ਚ ‘ਅਨਕੈਪਡ’ ਭਾਰਤੀ ਹਰਫਨਮੌਲਾ ਕਾਸ਼ਵੀ ਗੌਤਮ (Kashvi Gautam) ਅਤੇ ਵਰਿੰਦਾ ਦਿਨੇਸ਼ (Vrinda Dinesh) ਨੇ ਬਾਜ਼ੀ ਮਾਰੀ। ਚੰਡੀਗੜ੍ਹ ਦੀ ਕਾਸ਼ਵੀ ਨੂੰ ਗੁਜਰਾਤ ਜਾਇੰਟਜ਼ ਨੇ 2 ਕਰੋੜ ਰੁਪਏ ’ਚ ਖਰੀਦਿਆ, ਜਦਕਿ ਵਰਿੰਦਾ ਨੂੰ ਯੂਪੀ ਵਾਰੀਅਰਜ਼ ਨੇ 1.30 ਕਰੋੜ ਰੁਪਏ ’ਚ ਖਰੀਦਿਆ। ਪੰਜ ਫਰੈਂਚਾਇਜ਼ੀਆਂ ਨੇ 30 ਖਿਡਾਰਨਾਂ ਲਈ ਕੁੱਲ 12.75 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ। ਕਾਸ਼ਵੀ ਦਾ ਆਧਾਰ ਮੁੱਲ 10 ਲੱਖ ਰੁਪਏ ਸੀ। ਗੁਜਰਾਤ ਜਾਇੰਟਜ਼ ਅਤੇ ਯੂਪੀ ਵਾਰੀਅਰਜ਼ ਦੋਵਾਂ ਨੇ ਉਸ ਲਈ ਬੋਲੀ ਲਗਾਈ, ਪਰ ਆਖਰਕਾਰ ਗੁਜਰਾਤ ਨੇ ਬੋਲੀ ਜਿੱਤੀ।

ਯੂਪੀ ਨੇ ਕਰਨਾਟਕ ਦੀ ਰਹਿਣ ਵਾਲੀ 22 ਸਾਲਾ ਭਾਰਤੀ ਕ੍ਰਿਕਟਰ, ਇਕ ਹੋਰ ‘ਅਨਕੈਪਡ’ (ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ) ਲਈ ਵੱਡੀ ਬੋਲੀ ਲਗਾਈ ਹੈ। ਵਰਿੰਦਾ ਅਤੇ ਕਾਸ਼ਵੀ ਦੋਵੇਂ ਹਾਲ ਹੀ ਵਿਚ ਇੰਗਲੈਂਡ ਏ ਵਿਰੁੱਧ ਤਿੰਨ ਮੈਚਾਂ ਦੀ ਲੜੀ ਵਿਚ ਭਾਰਤ ਏ ਲਈ ਖੇਡੀਆਂ ਸੀ। ਏਕਤਾ ਬਿਸ਼ਟ ਕਾਸ਼ਵੀ ਅਤੇ ਵਰਿੰਦਾ ਤੋਂ ਬਾਅਦ ਤੀਜੀ ਸਭ ਤੋਂ ਮਹਿੰਗੀ ਭਾਰਤੀ ਖਿਡਾਰਨ ਰਹੀ, ਜਿਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 60 ਲੱਖ ਰੁਪਏ ਵਿੱਚ ਖਰੀਦਿਆ ਸੀ।

ਨਿਲਾਮੀ ਦੇ ਸ਼ੁਰੂਆਤੀ ਪੜਾਅ ਵਿਚ ਆਸਟ੍ਰੇਲੀਆਈ ਕ੍ਰਿਕਟਰਾਂ ਲਈ ਉੱਚੀਆਂ ਬੋਲੀਆਂ ਲੱਗੀਆਂ, ਜਿਸ ਵਿਚ ਹਰਫਨਮੌਲਾ ਐਨਾਬਲ ਸਦਰਲੈਂਡ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ ਵਿਚ ਖਰੀਦਿਆ। ਇਸ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਬੱਲੇਬਾਜ਼ ਫੀਬ ਲਿਚਫੀਲਡ ਨੂੰ 1 ਕਰੋੜ ਰੁਪਏ ’ਚ ਟੀਮ ’ਚ ਸ਼ਾਮਲ ਕੀਤਾ।

ਸ਼ੁਰੂਆਤ ’ਚ ਵੇਦਾ ’ਤੇ ਨਹੀਂ ਲੱਗੀ ਬੋਲੀ : ਡਬਲਯੂਪੀਐੱਲ ਰਾਹੀਂ ਭਾਰਤੀ ਟੀਮ ’ਚ ਵਾਪਸੀ ਦਾ ਸੁਪਨਾ ਦੇਖ ਰਹੀ ਬੱਲੇਬਾਜ਼ ਵੇਦਾ ਕ੍ਰਿਸ਼ਨਾਮੂਰਤੀ ਨੂੰ ਸ਼ੁਰੂਆਤੀ ਬੋਲੀ ’ਚ ਕਿਸੇ ਟੀਮ ਨੇ ਨਹੀਂ ਖਰੀਦਿਆ ਅਤੇ ਉਹ ‘ਅਨਸੋਲਡ’ ਰਹੀ। ਪਰ ਬਾਅਦ ਵਿਚ ਗੁਜਰਾਤ ਨੇ ਉਸਨੂੰ 30 ਲੱਖ ਰੁਪਏ ਵਿਚ ਨਾਲ ਜੋੜਿਆ। ਵੇਦਾ ਪਿਛਲੇ ਤਿੰਨ ਸਾਲਾਂ ਤੋਂ ਕ੍ਰਿਕਟ ਤੋਂ ਦੂਰ ਸੀ। ਉਸਨੇ ਆਪਣੀ ਮਾਂ ਅਤੇ ਭੈਣ ਨੂੰ ਕੋਰੋਨਾ ਮਹਾਮਾਰੀ ਵਿੱਚ ਗੁਆ ਦਿੱਤਾ ਸੀ।

ਵੱਡੇ ਨਾਵਾਂ ਨੂੰ ਨਹੀਂ ਮਿਲਿਆ ਖਰੀਦਦਾਰ : ਨਿਲਾਮੀ ’ਚ ਕੁਝ ਵੱਡੇ ਨਾਂ ਸੀ, ਜਿਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਵੈਸਟਇੰਡੀਜ਼ ਦੀ ਡਿਆਂਡਰਾ ਡੌਟਿਨ, ਆਸਟ੍ਰੇਲੀਆ ਦੀ ਕਿਮ ਗ੍ਰਾਥ, ਇੰਗਲੈਂਡ ਦੀ ਐਮੀ ਜੋਨਸ, ਸ੍ਰੀਲੰਕਾ ਦੀ ਚਮੀਰਾ ਅਟਾਪੱਟੂ ਅਤੇ ਭਾਰਤ ਦੀ ਦੇਵਿਕਾ ਵੈਦਿਆ ’ਤੇ ਕਿਸੇ ਵੀ ਟੀਮ ਨੇ ਬੋਲੀ ਨਹੀਂ ਲਗਾਈ।

30 ਖਿਡਾਰੀਆਂ ਨੂੰ ਪੰਜ ਫਰੈਂਚਾਈਜ਼ੀਆਂ ਨੇ ਖਰੀਦਿਆ

21 ਭਾਰਤੀ ਤੇ 9 ਖਿਡਾਰੀਆਂ ’ਤੇ ਟੀਮਾਂ ਨੇ ਲਗਾਈ ਬੋਲੀ। 12,75,00,000 ਰੁਪਏ ਖਰਚ ਕੀਤੇ ਗਏ ਨਿਲਾਮੀ ’ਚ

104 ਭਾਰਤੀ ਤੇ 61 ਵਿਦੇਸ਼ੀ ਖਿਡਾਰੀਆਂ ਦੇ ਨਾਂ ਸ਼ਾਮਲ ਸੀ।

ਦਿੱਲੀ ਕੈਪੀਟਲਜ਼

ਰਿਟੇਨ ਖਿਡਾਰੀ: ਐਲਿਸ ਕੈਪਸੀ, ਅਰੁੰਧਤੀ ਰੈੱਡੀ, ਜੇਮੀਮਾ ਰੌਡਰਿਗਜ਼, ਜੇਸ ਜੋਨਾਸੇਨ, ਅਲ ਹੈਰਿਸ, ਮਾਰਿਜਨ ਕੈਪ, ਮੇਗ ਲੈਨਿੰਗ, ਮਿੰਨੂ ਮਨੀ, ਪੂਨਮ ਯਾਦਵ, ਰਾਧਾ ਯਾਦਵ, ਸ਼ੈਫਾਲੀ ਵਰਮਾ, ਸ਼ਿਖਾ ਪਾਂਡੇ, ਸਨੇਹਾ ਦੀਪਤੀ, ਤਾਨਿਆ ਭਾਟੀਆ, ਤਿਤਾਸ ਸਾਧੂ। ਖਿਡਾਰੀ ਖਰੀਦੇ: ਐਨਾਬਲ ਸਦਰਲੈਂਡ (2 ਕਰੋੜ ਰੁਪਏ), ਅਪਰਨਾ ਮੰਡਲ (10 ਲੱਖ), ਅਸ਼ਵਨੀ ਕੁਮਾਰੀ (10 ਲੱਖ)।

ਗੁਜਰਾਤ ਜਾਇੰਟਜ਼

ਰਿਟੇਨ ਖਿਡਾਰੀ: ਐਸ਼ਲੇ ਗਾਰਡਨਰ, ਬੇਥ ਮੂਨੀ, ਦਿਆਲਨ ਹੇਮਲਤਾ, ਹਰਲੀਨ ਦਿਓਲ, ਲੌਰਾ ਵੋਲਵਰਥ, ਸ਼ਬਨਮ ਸ਼ਕੀਲ, ਸਨੇਹ ਰਾਣਾ, ਤਨੁਜਾ ਕੰਵਰ।

ਖਿਡਾਰੀ ਖਰੀਦੇ : ਕਾਸ਼ਵੀ ਗੌਤਮ (2 ਕਰੋੜ), ਫੈਬੀ ਲਿਚਫੀਲਡ (1 ਕਰੋੜ), ਮੇਘਨਾ ਸਿੰਘ (30 ਲੱਖ), ਲੌਰੇਨ ਚਿਤਲੇ (30 ਲੱਖ), ਵੇਦਾ ਕ੍ਰਿਸ਼ਣਮੂਰਤੀ (30 ਲੱਖ), ਪ੍ਰਿਆ ਮਿਸ਼ਰਾ (20 ਲੱਖ), ਤ੍ਰਿਸ਼ਾ ਪੂਜਾ (10 ਲੱਖ), ਕੈਥਰੀਨ ਬ੍ਰੀਜ਼ (10 ਲੱਖ), ਮੰਨਤ ਕਸ਼ਯਪ (10 ਲੱਖ), ਤਰੰਨੁਮ ਪਠਾਨ (10 ਲੱਖ)।

ਮੁੰਬਈ ਇੰਡੀਅਨਜ਼

ਰਿਟੇਨ ਖਿਡਾਰੀ: ਹਰਮਨਪ੍ਰੀਤ ਕੌਰ, ਅਮਨਜੋਤ ਕੌਰ, ਅਮੇਲੀਆ ਕੇਰ, ਕਲੋਏ ਟਰਾਇਓਨ, ਹੀਲੀ ਮੈਥਿਊਜ਼, ਹੁਮੈਰਾ ਕਾਜ਼ੀ, ਇਜ਼ਾਬੇਲ ਵੋਂਗ, ਜਿੰਤੀਮਨੀ ਕਲੀਤਾ, ਨਤਾਲੀ ਸਾਇਵਰ, ਪੂਜਾ ਵਸਤਰਕਾਰ, ਪ੍ਰਿਅੰਕਾ ਬਾਲਾ, ਸਾਈਕਾ ਇਸ਼ਾਕ, ਯਸਤਿਕਾ ਭਾਟੀਆ।

ਖਿਡਾਰੀ ਖਰੀਦੇ : ਸ਼ਬਨਮ ਇਸਮਾਈਲ (1.20 ਕਰੋੜ), ਸੰਜਨਾ ਐਸ (15 ਲੱਖ), ਅਮਨਦੀਪ ਕੌਰ (10 ਲੱਖ), ਫਾਤਿਮਾ ਜਾਫਰ (10 ਲੱਖ), ਕੀਰਥਾਨਾ ਬਾਲਕ੍ਰਿਸ਼ਨ (10 ਲੱਖ)।

ਰਾਇਲ ਚੈਲੇਂਜਰਜ਼ ਬੈਂਗਲੁਰੂ

ਰਿਟੇਨ ਖਿਡਾਰਨਾਂ : ਸਮ੍ਰਿਤੀ ਮੰਧਾਨਾ, ਆਸ਼ਾ ਸ਼ੋਭਨਾ, ਦਿਸ਼ਾ ਕਸਾਟ, ਐਲੀਸ ਪੈਰੀ, ਹੀਥਰ ਨਾਈਟ, ਇੰਦਰਾਣੀ ਰਾਏ, ਕਨਿਕਾ ਆਹੂਜਾ, ਰੇਣੁਕਾ ਸਿੰਘ, ਰਿਚਾ ਘੋਸ਼, ਸ਼੍ਰੇਅੰਕਾ ਪਾਟਿਲ, ਸੋਫੀ ਡਿਵਾਈਨ।

ਖਿਡਾਰੀ ਖਰੀਦੇ: ਏਕਤਾ ਬਿਸ਼ਟ (60 ਲੱਖ), ਜਾਰਜੀਆ ਵੇਅਰਹੈਮ (40 ਲੱਖ), ਕੇਟ ਕਰਾਸ (30 ਲੱਖ), ਸ਼ਬੀਨੇਨੀ ਮੇਘਨਾ (30 ਲੱਖ), ਸਿਮਰਨ ਬਹਾਦਰ (30 ਲੱਖ), ਸੋਫੀ ਮੋਲੀਨੈਕਸ (30 ਲੱਖ), ਸ਼ੁਭਾ ਸਤੀਸ਼ (10 ਲੱਖ)

ਯੂਪੀ ਵਾਰੀਅਰਜ਼

ਰਿਟੇਨ ਖਿਡਾਰੀ : ਐਲੀਸਾ ਹੀਲੀ, ਅੰਜਲੀ ਸਰਵਾਨੀ, ਦੀਪਤੀ ਸ਼ਰਮਾ, ਗ੍ਰੇਸ ਹੈਰਿਸ, ਕਿਰਨ ਨਵਗੀਰੇ, ਲੌਰੇਨ ਬੈੱਲ, ਲਕਸ਼ਮੀ ਯਾਦਵ, ਪਾਸ਼ਵੀ ਚੋਪੜਾ, ਰਾਜੇਸ਼ਵਰੀ ਗਾਇਕਵਾੜ, ਐੱਸ. ਯਸ਼ਸ਼੍ਰੀ, ਸ਼ਵੇਤਾ ਸਹਿਰਾਵਤ, ਸੋਫੀ ਏਕਲਸਟੋਨ, ਟਾਹਲੀਆ ਮੈਕਗ੍ਰਾ।

ਖਰੀਦੇ ਖਿਡਾਰੀ: ਵ੍ਰਿੰਦਾ ਦਿਨੇਸ਼ (1.30 ਕਰੋੜ), ਡਾਨੀ ਵਿਅਟ (30 ਲੱਖ), ਗੌਹਰ ਸੁਲਤਾਨਾ (30 ਲੱਖ), ਪੂਨਮ ਖੇਮਨਾਰ (10 ਲੱਖ), ਸਾਇਮਾ ਠਾਕੋਰ (10 ਲੱਖ)।