ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਬੀਤੇ ਦਿਨੀਂ ਪੀਏਯੂ ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਦੋ ਵਿਸ਼ੇਸ਼ ਭਾਸ਼ਣ ਕਰਵਾਏ। ਇਹਨਾਂ ‘ਚੋਂ ਇਕ ਭਾਸ਼ਣ ਖੋਜ ਵਿਧੀਆਂ ਤੇ ਅੰਕੜਾ ਵਿਸ਼ਲੇਸ਼ਣ ਬਾਰੇ ਕਰਵਾਇਆ ਗਿਆ। ਇਸ ਭਾਸ਼ਣ ਦੇ ਮੁੱਖ ਵਕਤਾ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਸਾਬਕਾ ਮੁਖੀ ਡਾ. ਐੱਸਕੇ ਸਿੰਗਲਾ ਸਨ। ਡਾ. ਸਿੰਗਲਾ ਦਾ ਸਵਾਗਤ ਸਕੂਲ ਦੇ ਮੌਜੂਦਾ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਕਰਦਿਆਂ ਉਹਨਾਂ ਦੀ ਸ਼ਖਸ਼ੀਅਤ ਦੇ ਰੌਸ਼ਨ ਪੱਖਾਂ ਬਾਰੇ ਗੱਲ ਕੀਤੀ। ਡਾ. ਸਿੰਗਲਾ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਖੋਜ ਦੇ ਮੰਤਵ, ਵਿਧੀਆਂ ਅਤੇ ਖੋਜ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੇ ਆਪਣੀ ਜਗਿਆਸਾ ਮੁਤਾਬਿਕ ਉਹਨਾਂ ਕੋਲੋਂ ਸਵਾਲ ਪੁੱਛੇ, ਨਾਲ ਹੀ ਡਾ. ਸਿੰਗਲਾ ਨੇ ਖੋਜ ਲਈ ਅੰਕੜਾ ਵਿਸ਼ਲੇਸ਼ਣ ਦੇ ਤਰੀਕੇ ਵੀ ਸਾਂਝੇ ਕੀਤੇ। ਇੱਕ ਹੋਰ ਭਾਸ਼ਣ ਦੇਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਕਾਰਪੋਰੇਟ ਆਫਿਸ ਦੇ ਮੁੱਖ ਪ੍ਰਬੰਧਕ ਡਾ. ਪੀਕੇ ਸ਼ਰਮਾ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੌਜੂਦ ਰਹੇ। ਉਹਨਾਂ ਨੇ ਨਾਨ ਪੋ੍ਫਾਰਮਿੰਗ ਐਸੇਟਸ ਅਤੇ ਜਨਤਕ ਖੇਤਰ ਦੇ ਬੈਂਕਾਂ ਦੀ ਕਾਰਜਸ਼ੈਲ਼ੀ ਬਾਰੇ ਭਾਸ਼ਣ ਦਿੱਤਾ। ਉਹਨਾਂ ਨੇ ਦੱਸਿਆ ਕਿ ਵਿੱਤੀ ਪ੍ਰਦਰਸ਼ਨ ਦੌਰਾਨ ਨਾਨ-ਪੋ੍ਫਾਰਮਿੰਗ ਐਸੇਟਸ ਦੀ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬੈਕਿੰਗ ਖੇਤਰ ਅਤੇ ਵਿੱਤੀ ਪ੍ਰਬੰਧਨ ਦੀ ਹੋਰ ਮੁਸ਼ਕਲਾਂ ਸੰਬੰਧੀ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ। ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਕਿਹਾ ਕਿ ਇਹਨਾਂ ਭਾਸ਼ਣਾਂ ਨਾਲ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ ਦੇ ਨਵੇਂ ਖੇਤਰਾਂ ਤੋਂ ਜਾਣੂ ਹੋਣ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਅਜਿਹੇ ਹੋਰ ਭਾਸ਼ਣ ਕਰਵਾਉਣ ਬਾਰੇ ਵੀ ਸਕੂਲ ਦੀ ਪ੍ਰਤਿਬੱਧਤਾ ਨੂੰ ਉਜਾਗਰ ਕੀਤਾ। ਇਹਨਾਂ ਸਮਾਰੋਹਾਂ ਦਾ ਸੰਚਾਲਨ ਡਾ. ਐੱਲਐੱਨ ਕਥੂਰੀਆ ਨੇ ਕੀਤਾ ਜਦ ਕਿ ਧੰਨਵਾਦ ਦੇ ਸ਼ਬਦ ਡਾ. ਸਰੀਸ਼ਮਾ ਸ਼ਰਮਾ ਨੇ ਕਹੇ।