ਕਾਲੀ ਸੂਚੀ ਉਪਰ ਭਾਰਤ ਦੇ ਕੌਂਸਲਖਾਨੇ ਦਾ ਕੰਟਰੋਲ ਨਹੀਂ

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਭਾਰਤ ਸਰਕਾਰ ਵਲੋਂ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਦੀ ਬਣਾਈ ਕਾਲੀ ਸੂਚੀ ‘ਚ ਸੁਧਾਈ ਕੀਤੇ ਜਾਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਸੂਚੀ ‘ਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਸੂਚਿਤ ਕੀਤਾ ਜਾਣ ਲੱਗਾ ਹੈ ਕਿ ਉਹ ਭਾਰਤ ਜਾ ਸਕਦੇ ਹਨ, ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ‘ਚ ਵਿਸ਼ਵਾਸ਼ ਰੱਖਣਾ ਜ਼ਰੂਰੀ ਹੋਵੇਗਾ, ਤਾਂ ਕਿ ਉਨ•ਾਂ ਨੂੰ ਪਾਸਪੋਰਟ ਅਤੇ ਵੀਜ਼ਾ ਸਰਵਿਸ ਦਿੱਤੀ ਜਾ ਸਕੇ । ਇਸ ਨਾਲ਼ ਵਿਦੇਸ਼ਾਂ ‘ਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਬਹੁਤ ਸਾਰੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸਹੂਲਤ ਮਿਲਣ ਦੀ ਸੰਭਾਵਨਾ ਬਣਨ ਲੱਗੀ ਹੈ । ਟੋਰਾਂਟੋ ਵਿਖੇ ਬੀਤੇ ਦਿਨੀਂ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਦੋਂ ਇਸ ਪੱਤਰਕਾਰ ਨੇ ਪੁੱਛਿਆ ਸੀ ਕਿ ਹੁਣ ਭਾਰਤ ਸਰਕਾਰ ਦੀ ਕਾਲੀ ਸੂਚੀ ‘ਚ ਕਿੰਨੇ ਕੁ ਨਾਮ ਬਾਕੀ ਹਨ, ਤਾਂ ਉਨ੍ਹ•ਾਂ ਦੱਸਿਆ ਕਿ ਕਾਲੀ ਸੂਚੀ ‘ਚ ਦਰਜ ਵਿਅਕਤੀਆਂ ਦੇ ਨਾਵਾਂ ਬਾਰੇ ਕਾਸਲਖਾਨੇ ਕੋਲ਼ ਜਾਣਕਾਰੀ ਨਹੀਂ ਹੁੰਦੀ । ਕੌਸਲ ਦਵਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਦੀ ਆਪਣੀ ਕੋਈ ਵੱਖਰੀ ਸੂਚੀ ਨਹੀਂ ਹੈ । ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੈਨੇਡਾ ‘ਚ ਖਾਲਿਸਤਾਨ ਦੇ ਹਿਮਾਇਤੀਆਂ ਨੂੰ ਕਾਸਲਖਾਨੇ ਵਲੋਂ ਵੀਜ਼ਾ ਨਾ ਦਿੱਤੇ ਜਾਣ ਬਾਰੇ ਨਾਵਾਂ ਦੀ ਸੂਚੀ ਬਾਰੇ ਚਰਚਾ ਰਹਿੰਦੀ ਹੈ ਤਾਂ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਆਪਣੀ ਸੂਚੀ ਹੋ ਸਕਦੀ ਹੈ ਪਰ ਕਾਸਲਖਾਨੇ ਦੀ ਅਜਿਹੀ ਵੱਖਰੀ ਨਹੀਂ ਹੈ । ਇਹ ਵੀ ਕਿ ਹਰੇਕ ਵਿਅਕਤੀ ਜੋ ਭਾਰਤ ਦਾ ਵੀਜ਼ਾ ਅਪਲਾਈ ਕਰਦਾ ਹੈ, ਕੰਪਿਊਟਰ ਸਿਸਟਮ ‘ਚ ਉਸ ਦੀ ਅਰਜ਼ੀ ਨਿਪਟਾਈ ਜਾਂਦੀ ਹੈ । ਜਿਸ ਵਿਅਕਤੀ ਦਾ ਨਾਂਅ ਕਾਲੀ ਸੂਚੀ ਸੂਚੀ ਹੋਵੇਗਾ, ਉਸ ਦੀ ਅਰਜ਼ੀ ਸਿਸਟਮ ‘ਚ ਅੱਗੇ ਨਹੀਂ ਚੱਲਦੀ, ਭਾਵ ਵੀਜ਼ਾ ਨਹੀਂ ਮਿਲ਼ ਸਕਦਾ । ਕੌਸਲ ਜਨਰਲ ਦਿਨੇਸ਼ ਭਾਟੀਆ ਟੋਰਾਂਟੋ ਤੋਂ ਭਾਰਤ ਦੇ ਰਾਜਦੂਤ ਵਜੋਂ ਅਰਜਨਟੀਨਾ ਚਲੇ ਗਏ ਹਨ ।ਸ੍ਰੀ ਭਾਟੀਆ ਤੋਂ ਬਾਅਦ ਟੋਰਾਂਟੋ ‘ਚ ਭਾਰਤ ਦੇ ਅਗਲੇ ਕਾਸਲ ਜਨਰਲ ਸ੍ਰੀਮਤੀ ਅਪੂਰਵਾ ਸ੍ਰੀ ਵਾਸਤਵਾ ਨੂੰ ਨਿਯੁਕਤ ਕੀਤਾ ਗਿਆ ਹੈ ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.