ਗੋਲਡ ਕੋਸਟ: ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਪੀ. ਗੁਰੂਰਾਜਾ ਨੇ ਭਾਰਤ ਲਈ ਤਗ਼ਮਿਆਂ ਦਾ ਖਾਤਾ ਖੋਲ੍ਹ ਦਿੱਤਾ ਹੈ। ਗੁਰੂਰਾਜਾ ਨੇ ਭਾਰਚੁਕਾਈ (ਵੇਟਲਿਫਟਿੰਗ-56 ਕਿੱਲੋ ਵਰਗ) ਵਿੱਚ ਕੁੱਲ 249 ਕਿੱਲੋ ਵਜ਼ਨ ਚੁੱਕ ਕੇ ਭਾਰਤ ਦੀ ਝੋਲੀ ਚਾਂਦੀ ਦਾ ਤਗ਼ਮਾ ਪਾਇਆ।
ਕਾਮਨਵੈਲਥ ਖੇਡਾਂ ਵਿੱਚ ਆਪਣਾ ਡੈਬਿਊ ਕਰ ਰਹੇ 25 ਸਾਲ ਦੇ ਗੁਰੂਰਾਜਾ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦੁਹਰਾਉਂਦਿਆਂ 249 ਕਿੱਲੋ (111 ਤੇ 138) ਭਾਰ ਚੁੱਕਿਆ। ਮਲੇਸ਼ੀਆ ਦੇ ਤਿੰਨ ਵਾਰ ਚੈਂਪੀਅਨ ਮੁਹੰਮਦ ਇਜ਼ਹਾਰ ਅਹਿਮਦ ਨੇ ਖੇਡ ਵਿੱਚ ਨਵਾਂ ਰਿਕਰਾਡ ਬਣਾਉਂਦੇ ਹੋਏ 261 ਕਿੱਲੋ (117 ਤੇ 144) ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ।
ਜਿੱਤ ਤੋਂ ਬਾਅਦ ਗੁਰੂਰਾਜਾ ਨੇ ਕਿਹਾ,”ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ। ਇਹ ਮੇਰੇ ਸਰਵੋਤਮ ਪ੍ਰਦਰਸ਼ਨ ਦੇ ਨੇੜੇ ਤੇੜੇ ਵੀ ਨਹੀਂ ਹੈ ਪਰ ਮੈਨੂੰ ਚਾਂਦੀ ਦਾ ਤਗ਼ਮਾ ਜਿੱਤਣ ਦੀ ਖੁਸ਼ੀ ਹੈ।”