Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕਾਮਨਵੈਲਥ ਖੇਡਾਂ ‘ਚ ਭਾਰਤ ਦੀ ਝੋਲੀ ਪਹਿਲਾ ਸੋਨ ਤਗਮਾ

By Admin Published 1 min read

ਗੋਲਡ ਕੋਸਟ: ਆਸਟ੍ਰੇਲੀਆ ਵਿੱਚ ਜਾਰੀ 21ਵੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਗ਼ਮਾ ਪੈ ਗਿਆ ਹੈ। ਸਾਈਖੋਮ ਮੀਰਾਬਾਈ ਚਾਨੂੰ ਨੇ 48 ਕਿੱਲੋ ਭਾਰ ਵਰਗ ਵਿੱਚ ਕੁੱਲ 86 ਕਿੱਲੋ ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਚਮਕਾ ਦਿੱਤਾ ਹੈ। ਹੁਣ ਤਕ ਭਾਰਤੀ ਵੇਟਲਿਫ਼ਟਰਾਂ ਨੇ ਦੇਸ਼ ਦੀ ਝੋਲੀ ਦੋ ਤਗ਼ਮੇ ਪਾ ਦਿੱਤੇ ਹਨ, ਜਦਕਿ ਹਾਕੀ ਦੀ ਮਹਿਲਾ ਟੀਮ ਨੇ ਥੋੜ੍ਹਾ ਨਿਰਾਸ਼ ਕੀਤਾ ਹੈ।

ਇਸ ਸਮੇਂ ਭਾਰਤ ਦੀ ਝੋਲੀ ਕੁੱਲ ਦੋ ਤਗ਼ਮੇ ਹਨ। ਇਸ ਤੋਂ ਪਹਿਲਾਂ ਪੀ. ਗੁਰੂਰਾਜਾ ਨੇ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਮੈਡਲਾਂ ਦਾ ਖਾਤਾ ਖੋਲ੍ਹਿਆ ਸੀ। ਕਾਮਨਵੈਲਥ ਖੇਡਾਂ ਵਿੱਚ ਆਪਣਾ ਡੈਬਿਊ ਕਰ ਰਹੇ 25 ਸਾਲ ਦੇ ਗੁਰੂਰਾਜਾ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦੁਹਰਾਉਂਦਿਆਂ 249 ਕਿੱਲੋ (111 ਤੇ 138) ਭਾਰ ਚੁੱਕਿਆ।

ਜਿੱਥੇ ਦੇਸ਼ਵਾਸੀਆਂ ਨੂੰ ਵੇਟਲਿਫਟਰਾਂ ਦੇ ਤਗ਼ਮੇ ਜਿੱਤਣ ਦੀ ਖੁਸ਼ੀ ਹੈ, ਉੱਥੇ ਹਾਕੀ ਤੋਂ ਨਿਰਾਸ਼ਾ ਵੀ ਹੋਈ। ਮਹਿਲਾ ਹਾਕੀ ਟੀਮ ਵੇਲਸ ਖਿਲਾਫ ਹੋਏ ਮੁਕਾਲਬਲੇ ਦੌਰਾਨ ਉਲਟਫੇਰ ਦਾ ਸ਼ਿਕਾਰ ਹੋ ਗਈ। ਭਾਰਤੀ ਟੀਮ ਵੇਲਸ ਦੇ 3 ਗੋਲ ਦੇ ਜਵਾਬ ਵਿੱਚ ਦੋ ਗੋਲ ਕਰ ਸਕੀ। ਭਾਰਤੀ ਖਿਡਾਰਨਾਂ ਨੂੰ 15 ਪੈਨਲਟੀ ਕਾਰਨਰ ਮਿਲੇ ਸਨ ਜਿਸ ਵਿੱਚੋਂ ਉਹ ਇੱਕ ਨੂੰ ਹੀ ਗੋਲ ਵਿੱਚ ਬਦਲ ਸਕੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp