ਅੱਜ ਵੀ ਜੇਲ ‘ਚ ਰਹਿਣਗੇ ਸਲਮਾਨ ਖਾਨ, ਜ਼ਮਾਨਤ ਦੀ ਸੁਣਵਾਈ ‘ਤੇ ਹੁਣ ਕੱਲ ਆਵੇਗਾ ਫੈਸਲਾ

ਜੋਧਪੁਰ (ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਸਲਮਾਨ ਖਾਨ ਦੀ ਜ਼ਮਾਨਤ ‘ਤੇ ਕੱਲ ਫੈਸਲਾ ਸੁਣਾਏਗੀ। ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਸੀ. ਜੇ. ਐੱਮ ਕੋਰਟ ਨਾਲ ਕੇਸ ਦੇ ਰਿਕਾਰਡ ਮੰਗਵਾਏ ਹਨ। ਯਾਨੀ ਸਲਮਾਨ ਖਾਨ ਨੂੰ ਇਕ ਹੋਰ ਦਿਨ ਜੋਧਪੁਰ ਸੈਂਟਰਲ ਜੇਲ੍ਹ ਵਿਚ ਕੈਦੀ ਨੰਬਰ 106 ਬਣ ਕੇ ਬਿਤਾਉਣੀ ਪਵੇਗੀ। ਅਦਾਲਤ ਨੇ ਸਲਮਾਨ ਦੀ ਜ਼ਮਾਨਤ ‘ਤੇ ਫੈਸਲਾ ਕੱਲ ਸਵੇਰੇ 10.30 ਵਜੇ ਤੱਕ ਸੁਰੱਖਿਅਤ ਰੱਖ ਲਿਆ। ਸਲਮਾਨ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ‘ਚ ਚਸ਼‍ਮਦੀਦ ਵਿਸ਼ਵਾਸ ਕਰਨ ਯੋਗ ਨਹੀਂ ਹੈ ਅਤੇ ਪੂਰਾ ਫੈਸਲਾ ਸਭਿਆਚਾਰਕ ਹੈ। ਸੁਣਵਾਈ ਦੌਰਾਨ ਸਲਮਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਲਮਾਨ ਨੂੰ ਸ਼ੱਕ ਦਾ ਲਾਭ ਕਿਉਂ ਨਹੀਂ ਮਿਲਿਆ?
ਦੱਸ ਦਈਏ ਕਿ ਸਲਮਾਨ ਦੇ ਵਕੀਲਾਂ ਨੇ ਦੋ ਅਰਜ਼ੀਆਂ ਦਾਖਲ ਕੀਤੀਆਂ ਸਨ। ਜਿਨ੍ਹਾਂ ਵਿਚ ਇਕ ਜ਼ਮਾਨਤ ਮੰਗ ਸੀ ਅਤੇ ਦੂਜੀ ਸਲਮਾਨ ਖਾਨ ਦੀ ਸਜ਼ਾ ਦੇ ਮੁਅੱਤਲ ਨੂੰ ਲੈ ਕੇ ਦਰਜ ਕੀਤੀ ਗਈ ਸੀ। ਇਸ ਵਿਚ ਪਹਿਲਾਂ ਦੋਵਾਂ ਪੱਖਾਂ ਨੇ ਸਜ਼ਾ ਦੇ ਮੁਅੱਤਲ ‘ਤੇ ਬਹਿਸ ਕੀਤੀ। ਜਿਸ ਤੋਂ ਬਾਅਦ ਜ਼ਮਾਨਤ ਮੰਗ ‘ਤੇ ਦਲੀਲਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ‍ਅਦਾਲਤ ਨੇ ਦੋਨਾਂ ਮਾਮਲਿਆਂ ਵਿਚ ਫੈਸਲੇ ਲਈ ਕੱਲ ਦਾ ਦਿਨ ਤਹਿ ਕੀਤਾ ਹੈ।
ਇਸ ਤੋਂ ਪਹਿਲਾਂ ਸਲਮਾਨ ਦੀ ਅਰਜ਼ੀ ‘ਤੇ ਸੁਣਵਾਈ ਲਈ ਸਲਮਾਨ ਦੇ ਵਕੀਲ ਹਸ‍ਤੀਮਲ ਸਾਰਸਵਤ ਅਤੇ ਉਨ੍ਹਾਂ ਦੀ ਭੈਣਾਂ ਅਲਵੀਰਾ ਅਤੇ ਅਰਪਿਤਾ ਕੋਰਟ ਪਹੁੰਚ ਗਈਆਂ ਸਨ। ਜੋਧਪੁਰ ਸੈਸ਼ਨ ਕੋਰਟ ਵਿਚ ਸਲਮਾਨ ਦਾ ਕੇਸ 24ਵੇਂ ਨੰਬਰ ‘ਤੇ ਲਿਸਟਿਡ ਸੀ। ਉਥੇ ਹੀ, ਬਿਸ਼ਨੋਈ ਸਮਾਜ ਵੱਲੋਂ ਸਲਮਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਗਿਆ।
ਇਸ ਤੋਂ ਪਹਿਲਾਂ ਜੋਧਪੁਰ ਸੈਂਟਰਲ ਜੇਲ੍ਹ ਵਿਚ ਸਲਮਾਨ ਦੀ ਪਹਿਲੀ ਰਾਤ ਪਰੇਸ਼ਾਨੀਆਂ ‘ਚ ਬੀਤੀ। ਸ਼ੁੱਕਰਵਾਰ ਸਵੇਰੇ ਕੋਰਟ ਜਾਣ ਤੋਂ ਪਹਿਲਾਂ ਸਲਮਾਨ ਦੇ ਵਕੀਲ ਉਨ੍ਹਾਂ ਨੂੰ ਮਿਲਣ ਲਈ ਜੇਲ੍ਹ ਪੁੱਜੇ, ਇਸ ਦੌਰਾਨ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਵੀ ਉੱਥੇ ਮੌਜੂਦ ਸਨ। ਵੀਰਵਾਰ ਨੂੰ ਜੋਧਪੁਰ ਦੀ ਸੀ. ਜੇ. ਐੱਮ ਕੋਰਟ ਨੇ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ,  ਜਦੋਂ ਕਿ ਉਨ੍ਹਾਂ ‘ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਦੇ ਵਕੀਲਾਂ ਵੱਲੋਂ ਸੈਸ਼ਨ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਰਜ ਕੀਤੀ ਗਈ ਸੀ।

ਨਿਯਮ ਅਨੁਸਾਰ
ਸੀ. ਆਰ. ਪੀ. ਸੀ. ਦੇ ਨਿਯਮ ਮੁਤਾਬਕ ਕਿਸੇ ਵੀ ਦੋਸ਼ੀ ਨੂੰ ਜੇਕਰ ਤਿੰਨ ਸਾਲ ਤੋਂ ਜਿਆਦਾ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਿਰਫ ਸੈਸ਼ਨ ਕੋਰਟ ਹੀ ਉਸਨੂੰ ਜ਼ਮਾਨਤ ਦੇ ਸਕਦਾ ਹੈ। ਸੈਸ਼ਨ ਕੋਰਟ ਵਿਚ ਜ਼ਮਾਨਤ ਦੇ ਆਵੇਦਨ ਦੌਰਾਨ ਜਜਮੈਂਟ ਦੀ ਕਾਪੀ ਲਗਾਉਣੀ ਹੁੰਦੀ ਹੈ।
–  ਵੀਰਵਾਰ ਨੂੰ ਫੈਸਲੇ ਤੋਂ ਬਾਅਦ ਸਲਮਾਨ ਖਾਨ ਦੇ ਵਕੀਲਾਂ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਕਾਪੀ ਲੈ ਕੇ ਸਬਮਿਟ ਕਰ ਪਾਉਂਦੇ, ਲਿਹਾਜਾ ਕੋਰਟ ਨੇ ਜ਼ਮਾਨਤ ਮੰਗ ‘ਤੇ ਸੁਣਵਾਈ ਲਈ ਸ਼ੁੱਕਰਵਾਰ ਨੂੰ ਦਿਨ ਤਹਿ ਕੀਤਾ ਸੀ।
– ਦੱਸ ਦਈਏ ਕਿ ਜੇਕਰ ਸ਼ੁੱਕਰਵਾਰ ਨੂੰ ਸਲਮਾਨ ਖਾਨ ਦੀ ਜ਼ਮਾਨਤ ਮੰਗ ‘ਤੇ ਫੈਸਲਾ ਨਹੀਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਜੇਕਰ ਸੈਸ਼ਨ ਕੋਰਟ ਅੱਜ ਸਲਮਾਨ ਦੀ ਜ਼ਮਾਨਤ ਮੰਗ ਖਾਰਿਜ ਕਰਦੀ ਹੈ ਤਾਂ ਸਲਮਾਨ ਖਾਨ ਹਾਈਕੋਰਟ ਵਿਚ ਅਪੀਲ ਕਰ ਸਕਦੇ ਹਨ।

ਇਹ ਸੀ ਮਾਮਲਾ
ਇਹ ਘਟਨਾ ‘ਹਮ ਸਾਥ ਸਾਥ ਹੈ’ ਫਿਲਮ ਦੀ ਸ਼ੂਟਿੰਗ ਦੇ ਦੌਰਾਨ 2 ਅਕਤੂਬਰ 1998 ਕੀਤੀ ਹੈ। ਸ਼ੂਟਿੰਗ ਦੌਰਾਨ ਸਲਮਾਨ ਖਾਨ ਉੱਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਨਾਲ ਹੀ ਇਸ ਕੇਸ ਵਿਚ ਸਲਮਾਨ ਨੂੰ ਉਕਸਾਉਣ ਲਈ ਸੈਫ ਅਲੀ ਖਾਨ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਦਾ ਨਾਮ ਵੀ ਸ਼ਾਮਿਲ ਹੈ। ਸਲਮਾਨ ਕਨੂੰਨ ਦੀ ਧਾਰਾ 51 ਅਤੇ ਹੋਰ ਕਲਾਕਾਰ ਜੰਗਲੀ ਜੀਵ ਸੁੱਰਖਿਆ ਕਾਨੂੰਨ ਦੀ ਧਾਰਾ 9/51 ਅਤੇ ਭਾਰਤੀ ਸਜ਼ਾ ਤਹਿਤ ਦੀ ਧਾਰਾ 149 ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਮਾਮਲੇ ਵਿਚ ਦੋ ਹੋਰ ਦੋਸ਼ੀ ਦੁਸ਼ਯੰਤ ਸਿੰਘ ਅਤੇ ਦਿਨੇਸ਼ ਸਿੰਘ ਹਨ। ਹਿਰਨ ਦੇ ਸ਼ਿਕਾਰ ਦੇ ਸਮੇਂ ਦੁਸ਼ਯੰਤ ਸਿੰਘ ਕਥਿਤ ਰੂਪ ਨਾਲ ਸਲਮਾਨ ਦੇ ਨਾਲ ਸੀ ਜਦੋਂ ਕਿ ਦਿਨੇਸ਼ ਸਿੰਘ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਸਲਮਾਨ ਖਾਨ  ਦਾ ਸਹਾਇਕ ਹੈ। ਕਥਿਤ ਤੌਰ ‘ਤੇ ਜਦੋਂ ਕਾਲ਼ਾ ਹਿਰਨ ‘ਤੇ ਗੋਲੀਆਂ ਚੱਲੀਆਂ ਤਾਂ ਆਵਾਜ਼ ਸੁਣ ਕੇ ਪੇਂਡੂ ਭੱਜੇ ਆਏ। ਉਨ੍ਹਾਂ ਨੇ ਦੇਖਿਆ ਕਿ ਸਲਮਾਨ ਖਾਨ ਜਿਪਸੀ ਚਲਾ ਰਹੇ ਸਨ ਅਤੇ ਹਿਰਨ ਨੂੰ ਛੱਡ ਕੇ ਤੁਰੰਤ ਹੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.