ਚੰਡੀਗੜ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ‘ਤੇ 5 ਸਤੰਬਰ ਨੂੰ ਆਉਣ ਵਾਲੇ ਫੈਸਲੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨਾਂ ਤੋਂ ਦਿੱਲੀ ‘ਚ ਡੇਰੇ ਲਾਈ ਬੈਠੇ ਹਨ। ਐੱਸ. ਵਾਈ. ਐੱਲ. ‘ਤੇ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ਨੂੰ ਲੈ ਕੇ ਕਈ ਕੇਂਦਰੀ ਮੰਤਰੀਆਂ ਤੇ ਸੂਬਾ ਸਰਕਾਰ ਵਲੋਂ ਇਸ ਕੇਸ ਲਈ ਕੰਮ ਕਰਨ ਵਾਲੇ ਸੀਨੀਅਰ ਵਕੀਲਾਂ ਨਾਲ ਮਸ਼ਵਰੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਚਨਾ ਮੁਤਾਬਕ ਕੇਂਦਰੀ ਮੰਤਰੀਆਂ ਕੋਲ ਪੰਜਾਬ ਦਾ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਸੂਬੇ ਕੋਲ ਇਸ ਵੇਲੇ ਹੋਰ ਵਾਧੂ ਪਾਣੀ ਨਹੀਂ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਵਲੋਂ ਦਰਿਆਈ ਪਾਣੀ ਦੀ ਕਮੀ ਕਾਰਨ ਵੱਡੇ ਪੱਧਰ ‘ਤੇ ਪਾਣੀ ਟਿਊਬਵੈੱਲਾਂ ਰਾਹੀਂ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਸੂਬਾ ਇਕ ਵੱਡੇ ਸੰਕਟ ਵੱਲ ਵੱਧ ਰਿਹਾ ਹੈ।ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐੱਸ. ਵਾਈ. ਐੱਲ. ਬਣਾਉਣ ਸਬੰਧੀ ਕੋਈ ਵੀ ਫੈਸਲਾ ਇਸ ਸਰਹੱਦੀ ਖਿੱਤੇ ਦੇ ਅਮਨ-ਕਾਨੂੰਨ ਲਈ ਮਾਰੂ ਸਾਬਤ ਹੋਵੇਗਾ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

