Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਐੱਨਸੀਐੱਸ ਨੇ ਕੀਤੀ ਭੂਚਾਲ ਦੇ ਖ਼ਤਰੇ ਵਾਲੇ ਭਾਰਤ ਦੇ 29 ਸ਼ਹਿਰਾਂ ਦੀ ਨਿਸ਼ਾਨਦੇਹੀ

By uscreative Published 1 min read

ਦਿੱਲੀ:-ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐੱਨਸੀਐੱਸ) ਦੇ ਮੁਤਾਬਕ ਭਾਰਤ ਦੇ 29 ਸ਼ਹਿਰਾਂ ‘ਚ ਭੂਚਾਲ ਦਾ ਬੇਹੱਦ ਖ਼ਤਰਾ ਹੈ।ਜਿਸ ਦਿੱਲੀ ਸਮੇਤ 9 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਹਿਮਾਲਿਆ ਜ਼ੋਨ ਨਾਲ ਲੱਗੇ ਹੋਏ ਹਨ। ਇਹ ਸ਼ਹਿਰ ਦੁਨੀਆਂ ਦੇ ਉਨ੍ਹਾਂ ਸ਼ਹਿਰਾਂ ਵਿੱਚ ਸ਼ਾਮਲ ਹਨ, ਜਿੱਥੇ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ।ਦਿੱਲੀ, ਪਟਨਾ, ਸ੍ਰੀਨਗਰ, ਕੋਹਿਮਾ, ਪੁਡੂਚੇਰੀ, ਗੁਹਾਟੀ, ਗੰਗਟੋਕ, ਸ਼ਿਮਲਾ, ਦੇਹਰਾਦੂਨ, ਇੰਫਾਲ ਅਤੇ ਚੰਡੀਗੜ੍ਹ ਭੁਚਾਲਿਕ ਜ਼ੋਨ ਚਾਰ ਅਤੇ ਪੰਜ ‘ਚ ਹਨ।ਦਿ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਭਾਰਤ ਦੇ ਭੂਚਾਲ ਖੇਤਰ ਦੇ ਜ਼ੋਨ ਦੋ ਤੋਂ ਪੰਜ ਵਿਚਾਲਾ ਅੰਤਰ ਦੱਸਿਆ ਹੈ।ਐੱਨਸੀਐੱਸ ਭੂਚਾਲ ਦਾ ਅਧਿਐਨ ਕਰਦਾ ਹੈ ਅਤੇ ਇਸ ਦੇ ਰਿਕਾਰਡ ਨੂੰ ਸੰਭਾਲਦਾ ਹੈ। ਇਹ ਉਹਨਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਵਧੇਰੇ ਖ਼ਤਰਾ ਹੁੰਦਾ ਹੈ।

 

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp