Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਹਿੰਦੂ ਨੇਤਾਵਾਂ ਦੀ ਹੱਤਿਆ ‘ਚ ਵਰਤੇ ਹਥਿਆਰ ਐਨਆਈ ਨੇ ਕਬਜ਼ੇ ‘ਚ ਲਏ

By uscreative Published 2 min read

ਮੋਹਾਲੀ,: ਐਨਆਈਏ ਨੇ ਪੰਜਾਬ ਵਿਚ ਹਿੰਦੂ ਨੇਤਾਵਾਂ ਦੀ ਹੱਤਿਆ ਵਿਚ ਵਰਤੇ ਸੱਤ ਹਥਿਆਰ ਅਪਣੇ ਕਬਜ਼ੇ ਵਿਚ ਲੈ ਲਏ। ਇਹ ਹਥਿਆਰ ਹੱਤਿਆ ਦੇ ਇੱਕ ਦੋਸ਼ੀ ਧਰਮਿੰਦਰ ਸਿੰਘ ਗੁਗਨੀ ਦੇ ਮੋਗਾ ਸਥਿਤ ਪੈਟਰੋਲ ਪੰਪ ਤੋਂ ਬਰਾਮਦ ਹੋਏ ਸੀ। ਐਨਆਈਏ ਦੇ ਸੀਨੀਅਰ ਪ੍ਰੋਸੀਕਿਊਟਰ ਸੁਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੰਜਾਬ ਪੁਲਿਸ ਨੇ ਇਹ ਹਥਿਆਰ 15 ਨਵੰਬਰ ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਮੋਗਾ ਤੋਂ ਬਰਾਮਦ ਕੀਤੇ ਸੀ। ਜ਼ਰੂਰਤ ਪੈਣ ‘ਤੇ ਐਨਆਈਏ ਇਨ੍ਹਾਂ ਹਥਿਆਰਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।  ਐਨਆਈਏ ਆਰਐਸਐਸ ਨੇਤਾ ਰਵਿੰਦਰ ਸਿੰਘ ਗੋਸਾਈਂ ਸਮੇਤ ਪੰਜਾਬ ਵਿਚ ਹੋਰ ਹਿੰਦੂ ਨੇਤਾਵਾਂ ਦੀ ਹੱਤਿਆ ਦੀ ਜਾਂਚ ਕਰ ਰਹੀ ਹੈ। ਐਨਆਈਏ ਇਸ ਮਾਮਲੇ ਵਿਚ ਹਰਦੀਪ ਸਿੰਘ ਸ਼ੇਰਾ, ਗੁਗਨੀ ਅਤੇ ਰਮਨਦੀਪ ਸਿੰਘ ਉਰਫ ਕੈਨੇਡੀਅਨ ਤੋਂ ਪੁਛÎਗਿੱਛ ਕਰ ਚੁੱਕੀ ਹੈ। ਦੋਸ਼ੀਆਂ ਨੇ ਪੰਜਾਬ ਵਿਚ 8 ਹੱÎਤਿਆਵਾਂ ਦੀ ਗੱਲ ਕਬੂਲੀ ਹੈ। ਐਨਆਈਏ ਦੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਦੋਸ਼ੀ ਪਾਕਿਸਤਾਨ ਸਮੇਤ ਦੁਨੀਆ ਦੇ ਹੋਰ ਕੋਨਿਆਂ ਵਿਚ ਬੈਠੇ ਲੋਕਾਂ ਦੇ ਸਿੱਧੇ ਸੰਪਰਕ ਵਿਚ ਸੀ। ਇੰਨਾ ਹੀ ਨਹੀਂ, ਰਵਿੰਦਰ ਗੋਸਾਈਂ ਦੀ ਹੱਤਿਆ ਦੇ ਲਈ ਆਸਟ੍ਰੇਲੀਆ ਤੋਂ ਤੀਹ ਹਜ਼ਾਰ ਡਾਲਰ ਆਏ ਸੀ। ਇਸ ਦੀ ਪੁਸ਼ਟੀ ਵੀ ਐਨਆਈਏ ਦੀ ਜਾਂਚ ਵਿਚ ਹੋ ਚੁੱਕੀ ਹੈ।  ਦੂਜੇ ਪਾਸੇ ਇਸ ਮਾਮਲੇ ਵਿਚ ਐਨਆਈਏ ਨੂੰ ਹਥਿਆਰ ਸਪਲਾਈ ਕਰਨ ਵਾਲੇ ਮਲੂਕ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਉਣਾ ਸੀ, ਲੇਕਿਨ ਉਸ ਨੂੰ ਸਫਲਤਾ ਨਹੀਂ ਮਿਲੀ।

 

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp