ਐਬਟਸਫੋਰਡ ਦਾ ਦਾ ਸਿੱਖ ਮਿਊਜ਼ੀਅਮ ਬਣਿਆ ਮਿਸਾਲ, ਸਭ ਤੋਂ ਪ੍ਰਭਾਵਸ਼ਾਲੀ ਮਿਊਜ਼ੀਅਮਾਂ ‘ਚ ਸ਼ਾਮਲ
ਐਬਟਸਫੋਰਡ— ਕੈਨੇਡਾ ਦੇ ਐਬਟਸਫੋਰਡ ਵਿਖੇ ਸਥਿਤ ਸਿੱਖ ਮਿਊਜ਼ੀਅਮ ਮਿਸਾਲ ਬਣ ਗਿਆ ਹੈ। ਇਹ ਮਿਊਜ਼ੀਅਮ ਖਾਲਸਾ ਦੀਵਾਨ ਸਸੁਾਇਟੀ ਦੀ ਪੁਰਾਣੀ ਬਿਲਡਿੰਗ ਹੈਰੀਟੇਜ਼ ਸਿੱਖ ਗੁਰਦੁਆਰਾ ਸਾਹਿਬ ਦੇ ਅੰਦਰ ਸਥਿਤ ਹੈ। ਇਸ ਮਿਊਜ਼ੀਅਮ ਨੂੰ 2016 ਦੇ ਕੈਨੇਡਾ ਦੇ ਸਭ ਤੋਂ ਪ੍ਰਭਾਵਸ਼ਾਲੀ ਮਿਊਜ਼ੀਅਮ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਹਾਲ ਹੀ ਵਿਚ ਇਸ ਵਿਚ ਪਹਿਲੇ ਵਿਸ਼ਵ ਯੁੱਧ ਵਿਚ ਕੈਨੇਡੀਅਨ ਸਿੱਖਾਂ ਵੱਲੋਂ ਦਿੱਤੇ ਗਏ ਯੋਗਦਾਨ ‘ਤੇ ਲਗਾਈ ਗਈ ਪ੍ਰਦਰਸ਼ਨੀ ਮਿਸਾਲ ਬਣ ਗਈ। ਇਸ ਪ੍ਰਦਰਸ਼ਨੀ ਕਾਰਨ ਇਸ ਮਿਊਜ਼ੀਅਮ ਨੇ ਬੀ. ਸੀ. ਮਿਊਜ਼ੀਅਮ ਐਸੋਸੀਏਸ਼ਨ ਵੱਲੋਂ ਐਵਾਰਡ ਆਫ ਮੈਰਿਟ ਜਿੱਤਿਆ। ਮਿਊਜ਼ੀਅਮ ਦੀ ਪ੍ਰਬੰਧਕ ਸ਼ਰਨਜੀਤ ਕੌਰ ਸਾਂਧਰਾ ਨੇ ਕਿਹਾ ਪਹਿਲਾਂ-ਪਹਿਲ ਇੱਥੇ ਲੱਗੀ ਪ੍ਰਦਰਸ਼ਨੀ ਨੂੰ ਸਿੱਖ ਭਾਈਚਾਰੇ ਦੇ ਲੋਕ ਦੇਖਣ ਆਉਂਦੇ ਸਨ। ਜਿਵੇਂ-ਜਿਵੇਂ ਉਨ੍ਹਾਂ ਨੇ ਹੋਰ ਲੋਕਾਂ ਨਾਲ ਇਸ ਸੰਬੰਧੀ ਗੱਲ-ਬਾਤ ਕਰਨੀ ਸ਼ੁਰੂ ਕੀਤੀ ਤਾਂ ਕੈਨੇਡਾ ਦੇ ਹੋਰ ਭਾਈਚਾਰਿਆਂ ਦੇ ਲੋਕ ਵੀ ਇੱਥੇ ਲੱਗਣ ਵਾਲੀਆਂ ਪ੍ਰਦਰਸ਼ਨੀਆਂ ਨੂੰ ਦੇਖਣ ਲਈ ਪਹੁੰਚਣ ਲੱਗੇ।


