ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਵਿਕਸਤ ਭਾਰਤ ਸੰਕਲਪ ਯਾਤਰਾ’ ਜਾਗਰੂਕਤਾ ਵੈਨ ਵੱਲੋਂ ਪਿੰਡ ਐਤੀਆਣਾ ‘ਚ ਭਾਰਤ ਸਰਕਾਰ ਦੀਆਂ 17 ਅਹਿਮ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਸੁਧਾਰ ਦੇ ਲਖਵੀਰ ਕੌਰ ਤੇ ਗੁਰਿੰਦਰ ਕੌਰ ਵੱਲੋਂ ਆਯੂਸਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ।

ਨੈਸ਼ਨਲ ਟੀਬੀ ਇਲਮੀਨੇਸ਼ਨ ਪੋ੍ਗਰਾਮ ਤਹਿਤ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਸੰਕਲਪ ਯਾਤਰਾ ਦੌਰਾਨ ਵਿਕਸਤ ਭਾਰਤ ਦੇ ਨਿਰਮਾਣ ਸਬੰਧੀ ਸਹੁੰ ਵੀ ਚੁੱਕੀ ਗਈ। ਸੰਕਲਪ ਯਾਤਰਾ ਸਬੰਧੀ ਪਿੰਡ ‘ਚ ਆਸ਼ਾ ਵਰਕਰਾਂ ਦੁਆਰਾ ਪੇਂਡੂ ਸਿਹਤ ਸਫਾਈ ਕਮੇਟੀਆਂ ਤੇ ਜਨ ਅਰੋਗਿਆ ਸੰਮਤੀ ਮੈਂਬਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਇਸ ਮੌਕੇ ਸੁਧਾਰ ਦੇ ਬੀਡੀਪੀਓ ਮਲਕੀਤ ਸਿੰਘ ਭੱਟੀ, ਸਰਪੰਚ ਲਖਬੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਇੰਦਰਜੀਤ ਸਿੰਘ ਸਿੱਧੂ, ਬਲਬੀਰ ਸਿੰਘ, ਬਲਜਿੰਦਰ ਕੌਰ, ਸ਼ਿੰਦਰਪਾਲ ਕੌਰ, ਮਨਜੀਤ ਕੌਰ ਤੇ ਪਵਨਪ੍ਰਰੀਤ ਕੌਰ ਹਾਜ਼ਰ ਸਨ।