Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਜਿੱਤ ਰਾਮ ਮੰਦਰ ਦੀ ਉਸਾਰੀ ਦਾ ਫ਼ਤਵਾ : ਆਰ.ਐਸ.ਐਸ.

By Admin Published 1 min read

ਨਾਗਪੁਰ, 12 ਮਾਰਚ : ਆਰ.ਐਸ.ਐਸ. ਦੇ ਵਿਚਾਰਕ ਐਮ.ਜੀ. ਵੈਦਿਆ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਫ਼ਤਵਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੈਨੀਫ਼ੈਸਟੋ ਵਿਚ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਹੈ ਅਤੇ ਇਸ ਲੋਕ ਫ਼ਤਵੇ ਨੂੰ ਉਸ ਉਤੇ ਮੋਹਰ ਮੰਨਿਆ ਜਾ ਸਕਦਾ ਹੈ। ਵੈਦਿਆ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਫ਼ੈਸਲਾ ਸੁਣਾ ਚੁੱਕੀ ਹੈ ਕਿ ਵਿਵਾਦਤ ਸਥਾਨ ‘ਤੇ ਰਾਮ ਮੰਦਰ ਸੀ ਅਤੇ ਖੁਦਾਈ ਦੌਰਾਨ (ਬਾਕੀ ਸਫ਼ਾ 8 ‘ਤੇ)

ਇਸ ਬਾਰੇ ਸਬੂਤ ਵੀ ਮਿਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਜੇ ਸੁਪਰੀਮ ਕੋਰਟ ਇਸ ਮੁੱਦੇ ਦਾ ਹੱਲ ਕੱਢਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਐਨ.ਡੀ.ਏ. ਸਰਕਾਰ ਨੂੰ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਵੈਦਿਆ ਨੇ ਇਹ ਵੀ ਕਿਹਾ ਸੀ ਕਿ ਯੂ.ਪੀ. ਵਿਚ ਭਾਜਪਾ ਦੀ ਜਿੱਤ ਰਾਮ ਮੰਦਰ ਦੀ ਉਸਾਰੀ ਨੂੰ ਲੋਕਾਂ ਦੀ ਹਮਾਇਤ ਦਰਸਾਉਂਦੀ ਹੈ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp