Skip to content
Wednesday, November 25, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਈਰਾਨ ਵੱਲੋਂ ਭਾਰਤ ਨੂੰ ਝਟਕਾ, ਚਾਬਹਾਰ ਪ੍ਰੋਜੈਕਟ ‘ਚ ਚੀਨ ਤੇ ਪਾਕਿ ਨੂੰ ਦਿੱਤਾ ਸੱਦਾ

By Admin Published 2 min read

ਤੇਹਰਾਨ ਈਰਾਨ ਵਿਚ ਭਾਰਤ ਦਾ ਚਾਬਹਾਰ ਪੋਰਟ ਪ੍ਰੋਜੈਕਟ ਉਹ ਪ੍ਰੋਜੈਕਟ ਹੈ ਜੋ ਭਾਰਤ ਨੂੰ ਅਫਗਾਨਿਸਤਾਨ ਦੇ ਇਲਾਵਾ ਯੂਰਪ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਭਾਰਤ-ਈਰਾਨ ਵਿਚਕਾਰ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋਈ ਸੀ ਪਰ ਈਰਾਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਪਾਕਿਸਤਾਨ ਅਤੇ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਰਿਫ ਨੇ ਚਾਬਹਾਰ ਬੰਦਰਗਾਹ ਪ੍ਰੋਜੈਕਟ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਈਰਾਨੀ ਬੰਦਰਗਾਹ ਵਿਚ ਭਾਰਤ ਦੇ ਜੁੜੇ ਹੋਣ ਦੀ ਚਿੰਤਾ ਨੂੰ ਦਬਾਉਂਦੇ ਹੋਏ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਗਵਾਦਰ ਬੰਦਰਗਾਹ ਨੂੰ ਚਾਬਹਾਰ ਪ੍ਰੋਜੈਕਟ ਨਾਲ ਲਿੰਕ ਕਰੇ।
ਜਾਰਿਫ ਨੇ ਆਪਣੀ ਤਿੰਨ ਦਿਨਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਇਸਲਾਮਾਬਾਦ ਦੇ ਰਣਨੀਤਕ ਅਧਿਐਨ ਦੇ ਇੰਸਟੀਚਿਊਟ ਵਿਚ ਭਾਸ਼ਣ ਦਿੰਦੇ ਹੋਏ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਭਾਗ ਲੈਣ ਦੀ ਪੇਸ਼ਕਸ਼ ਕੀਤੀ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਵਿਚ ਹਿੱਸੇਦਾਰ ਬਨਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਅਸੀਂ ਚੀਨ ਅਤੇ ਪਾਕਿਸਤਾਨ ਨੂੰ ਚਾਬਹਾਰ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਦੇ ਰਹੇ ਹਾਂ। ਕਿਉਂਕਿ ਚਾਬਹਾਰ ਪ੍ਰੋਜੈਕਟ ਨੂੰ ਭਾਰਤ-ਈਰਾਨ ਵਿਚਕਾਰ ਇਕ ਸਫਲ ਸ਼ੁਰੂਆਤ ਦੇ ਰੂਪ ਵਿਚ ਮੰਨਿਆ ਜਾਂਦਾ ਹੈ, ਇਸ ਲਈ ਈਰਾਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਦੱਖਣੀ-ਪੂਰਬੀ ਈਰਾਨ ਵਿਚ ਭਾਰਤ ਚਾਬਹਾਰ ਬੰਦਰਗਾਹ ਦਾ ਪਹਿਲਾ ਪੜਾਅ ਵਿਕਸਿਤ ਕਰ ਰਿਹਾ ਹੈ। ਇਸ ਦਾ ਉਦਘਾਟਨ ਬੀਤੇ ਸਾਲ ਦਸੰਬਰ ਵਿਚ ਕੀਤਾ ਗਿਆ ਹੈ। ਜਾਰਿਫ ਦੇ ਇਸ ਦਾਅਵੇ ‘ਤੇ ਫਿਲਹਾਲ ਭਾਰਤ ਵੱਲੋਂ ਕਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਮੁੱਦੇ ‘ਤੇ ਸਿੱਧਾ ਈਰਾਨ ਦਾ ਪੱਖ ਸੁਨਣਾ ਚਾਹੁੰਦੇ ਹਨ। ਰਿਪੋਰਟ ਮੁਤਾਬਕ ਜਾਰਿਫ ਈਰਾਨ ਦੇ ਬੰਦਰਗਾਹ ਵਿਚ ਭਾਰਤ ਦੀ ਦਖਲ ਅੰਦਾਜ਼ੀ ਨੂੰ ਲੈ ਕੇ ਚਿੰਤਤ ਹੈ ਅਤੇ ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕਰਨ ਲਈ ਹੀ ਉਨ੍ਹਾਂ ਵੱਲੋਂ ਇਹ ਬਿਆਨ ਆਇਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp