Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਆਸਟ੍ਰੇਲੀਆ ‘ਚ ਕੁਦਰਤੀ ਅਜ਼ੂਬਾ ਬਚਾਉਣ ਲਈ ਭਾਰਤੀ ਵਪਾਰੀ ਅਡਾਨੀ ਗਰੁੱਪ ਖ਼ਿਲਾਫ਼ ਮੁਜ਼ਾਹਰਾ

By Admin Published 1 min read

ਬ੍ਰਿਸਬੇਨ-ਮੈਲਬੌਰਨ, (ਮਹਿੰਦਰਪਾਲ ਸਿੰਘ ਕਾਹਲੋਂ, ਸਰਤਾਜ ਧੌਲ)- ਆਸਟ੍ਰੇਲੀਆਂ ਦੇ ਪ੍ਰਾਂਤ ਕੁਈਨਜ਼ਲੈਂਡ ਦੇ ਉੱਤਰੀ ਇਲਾਕੇ ਵਿਚ ਸਥਾਪਿਤ ਹੋਣ ਜਾ ਰਹੀ ਕੋਲੇ ਦੀ ਖਾਣ ਵਿਰੁੱਧ ਦਿਨੋਂ-ਦਿਨ ਦੇਸ਼ ਭਰ ‘ਚ ਰੋਸ ਮੁਜ਼ਾਹਰੇ ਤੇਜ਼ ਹੋ ਰਹੇ ਹਨ। ਭਾਰਤੀ ਵਪਾਰੀ ਦੇ ਅਡਾਨੀ ਗਰੁੱਪ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਗ੍ਰੀਨ ਪਾਰਟੀ ਦੇ ਨਾਲ ਵਾਤਾਵਰਨ ਸਮੇਤ ਕਈ ਜਥੇਬੰਦੀਆਂ ਤਾਂ ਜੁੜ ਰਹੀਆਂ ਹਨ। ਉੱਥੇ ਆਸਟ੍ਰੇਲੀਆ ਦਾ ਸੰਸਾਰ ਪ੍ਰਸਿੱਧ ਅਜੂਬਾ ‘ਗ੍ਰੇਟ ਬੈਰੀਅਰ ਰੀਫ਼’ ਦੀ ਹੋਂਦ ਨੂੰ ਖ਼ਤਰਾ ਦੱਸਿਆ ਜਾ ਰਿਹਾ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਕਿ ਜਿਨ੍ਹਾਂ ਇਸ ਇਲਾਕੇ ‘ਚ ਕੋਲੇ ਦੀਆਂ ਖਾਣਾਂ, ਖੇਤੀਬਾੜੀ ‘ਚ ਵਰਤੀਆਂ ਜਾਂਦੀਆਂ ਖਾਦਾਂ ਤੇ ਦਵਾਈਆਂ ਅਤੇ ਸਮੁੰਦਰੀ ਬੇੜਿਆਂ ਦੇ ਟੈਂਕਰ ‘ਚੋਂ ਤੇਲ ਤੇ ਰਸਾਇਣਕ ਪਦਾਰਥ ਲੀਕ ਹੋਣ ਨਾਲ ‘ਗ੍ਰੇਟ ਬੈਰੀਅਰ ਰੀਫ਼’ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਗਰ ਇਹ ਖਾਣ ਖੋਲ ਦਿੱਤੀ ਗਈ ਤਾਂ ਹੋਰ ਨੁਕਸਾਨ ਵਧੇਗਾ। ਇਹ ਰੀਫ ਅਸਪਾਨ ‘ਚੋਂ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦੀ ਹੈ। ਇਸ ਸਬੰਧੀ ਮੈਲਬੌਰਨ ਸੂਕੇਏਅਰ ਵਿਚ ਵੱਡੀ ਗਿਣਤੀ ‘ਚ ਰੋਸ ਮੁਜ਼ਾਹਰਾ ਕੀਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp