Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਆਮਿਰ ਨੇ ਕੀਤੀ ਸਾਕਸ਼ੀ ਦੀ ਤਾਰੀਫ਼

By Admin Published 1 min read

ਮੁੰਬਈ,: ਬਾਲੀਵੁਡ ਸੁਪਰਸਟਾਰ ਆਮਿਰ ਖ਼ਾਨ ਨੇ ਅਪਣੀ ‘ਦੰਗਲ’ ਫ਼ਿਲਮ ਦੀ ਸਹਿ-ਕਲਾਕਾਰ ਸਾਕਸ਼ੀ ਤੰਵਰ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ, ਸਾਕਸ਼ੀ ਦੀ ਪ੍ਰੀਖਿਆ ਤੋਂ ਪ੍ਰਭਾਵਤ ਸਨ, ਜਿਸ ਕਾਰਨ ਉਹ ਇਸ ਪ੍ਰਾਜੈਕਟ ਦਾ ਹਿੱਸਾ ਬਣੀ। ਆਮਿਰ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ”ਮੇਰੀ ਮਾਂ ਟੀ.ਵੀ. ਸੀਰੀਅਲ ਵੇਖਦੀ ਹੈ ਅਤੇ ਉਹ ਸਾਕਸ਼ੀ ਨੂੰ ਕਾਫ਼ੀ ਪਸੰਦ ਕਰਦੀ ਹੈ। ਮੈਂ ਨਿਤੇਸ਼ ਨੂੰ ਦੰਗਲ ਫ਼ਿਲਮ ਵਿਚ ਸਾਕਸ਼ੀ ਨੂੰ ਅਜਮਾਉਣ ਨੂੰ ਕਿਹਾ। ਉਨ੍ਹਾਂ ਨੇ ਸਾਕਸ਼ੀ ਦੀ ਪ੍ਰੀਖਿਆ ਲਈ ਅਤੇ ਉਹ ਉਨ੍ਹਾਂ ਤੋਂ ਪ੍ਰਭਾਵਤ ਹੋਏ। ਸਾਕਸ਼ੀ ਇਕ ਜ਼ਬਰਦਸਤ ਅਭਿਨੇਤਰੀ ਹੈ। ਉਹ ਸਿਰਫ਼ ਇਕ ਟੇਕ ਵਿਚ ਸ਼ਾਨਦਾਰ ਸ਼ਾਟ ਦਿੰਦੀ ਹੈ।” ਜ਼ਿਕਰਯੋਗ ਹੈ ਕਿ ਸਾਕਸ਼ੀ ਇਸ ਫ਼ਿਲਮ ਵਿਚ ਆਮਿਰ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ। ਦੰਗਲ 23 ਦਸੰਬਰ ਨੂੰ ਰੀਲੀਜ਼ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp