Skip to content
Tuesday, October 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਬਾਲੀਵੁਡ ਵਿਚ ਬਹੁਤ ਸਖ਼ਤ ਮੁਕਾਬਲਾ: ਤਾਪਸੀ ਪੰਨੂ

By Admin Published 2 min read

ਬਾਲੀਵੁੱਡ ਵਿਚ ਬਾਹਰ ਤੋਂ ਆਈ ਅਭਿਨੇਤਰੀ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਉਹ ਭੂਮਿਕਾ ਦੀ ਚੋਣ ਕਰਨ ਵਿਚ ਬਹੁਤ ਸਾਵਧਾਨੀ ਵਰਤਦੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਕ ਗ਼ਲਤ ਕਦਮ ਉਨ੍ਹਾਂ ਨੂੰ ਕੰਮ ਤੋਂ ਬਾਹਰ ਕਰਵਾ ਸਕਦਾ ਹੈ। ਦਖਣੀ ਫ਼ਿਲਮਾਂ ਵਿਚ ਸਫ਼ਲਤਾ ਦਾ ਝੰਡਾ ਗੱਡਣ ਵਾਲੀ 28 ਸਾਲਾ ਅਭਿਨੇਤਰੀ, ਬਾਲੀਵੁੱਡ ਵਿਚ ਹਿੱਟ ਫ਼ਿਲਮਾਂ ਦੇਣ ਦਾ ਦਬਾਅ ਮਹਿਸੂਸ ਕਰਦੀ ਹੈ, ਜਿਸ ਕਾਰਨ ਉਥੇ ਗਲਾ ਕੱਟਣ ਵਰਗਾ ਮੁਕਾਬਲਾ ਹੈ। ਇਥੇ ਆਈ ਪੰਨੂ ਨੇ ਕਿਹਾ, ”ਫ਼ਿਲਮਾਂ ਦੀ ਚੋਣ ਕਰਦੇ ਸਮੇਂ ਮੈਂ ਕਾਫ਼ੀ ਤਣਾਅ ਵਿਚ ਰਹਿੰਦੀ ਹਾਂ। ਮੈਂ ਗ਼ਲਤ ਕਦਮ ਨਹੀਂ ਉਠਾ ਸਕਦੀ। ਫ਼ਿਲਮ ਨਹੀਂ ਚੱਲੇਗੀ, ਇਸ ਗੱਲ ਦਾ ਇਕ ਫ਼ੀ ਸਦੀ ਵੀ ਸ਼ੱਕ ਹੋਣ ‘ਤੇ ਮੈਂ ਅੱਗੇ ਨਹੀਂ ਵਧ ਸਕਦੀ।’

ਜਿਸ ਫ਼ਿਲਮ ਵਿਚ ਮੈਂ ਕੰਮ ਕਰ ਰਹੀ ਹਾਂ, ਉਸ ਨੂੰ ਲੈ ਕੇ ਮੈਨੂੰ ਪੱਕਾ ਰਹਿਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੈਨੂੰ ਫ਼ਿਲਮਾਂ ਸਾਈਨ ਕਰਨ ਵਿਚ ਕਾਫ਼ੀ ਸਮਾਂ ਲਗਦਾ ਹੈ। ਉਨ੍ਹਾਂ ਕਿਹਾ, ”ਪੇਸ਼ਕਸ਼ਾਂ ਨੂੰ ਪ੍ਰਾਪਤ ਕਰਨਾ ਆਸਾਨ ਹੈ, ਪਰ ਸਹੀ ਪੇਸ਼ਕਸ਼ ਦੀ ਚੋਣ ਸੱਭ ਤੋਂ ਮਹੱਤਵਪੂਰਨ ਹੈ।” ਤਾਪਸੀ ਪੰਨੂ ਨੇ ਡੇਵਿਡ ਧਵਨ ਦੀ 2013 ਦੀ ਕਾਮੇਡੀ ਫ਼ਿਲਮ ‘ਚਸ਼ਮੇ ਬਦੂਰ’ ਨਾਲ ਬਾਲੀਵੁਡ ਵਿਚ ਕਦਮ ਰਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲੀ ‘ਬੇਬੀ’ ਵਿਚ ਇਕ ਛੋਟੀ ਜਿਹੀ ਪਰ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp