ਅਦਾਕਾਰੀ ਦੀ ਦੁਨੀਆਂ ‘ਚ ਕਦਮ ਰੱਖਣ ਲਈ ਤਿਆਰ ਸੁਨਿਧੀ ਚੌਹਾਨ
ਮੁੰਬਈ,: ਮਸ਼ਹੂਰ ਗਾਇਕ ਸੁਨਿਧੀ ਚੌਹਾਨ ਛੇਤੀ ਹੀ ਲਘੂ ਫ਼ਿਲਮ ‘ਫ਼ਲਾਇੰਗ ਪ੍ਰਿਆ’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਸ਼ੁਰੂਆਤ ਕਰਨ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਆਰਿਫ਼ ਅਲੀ ਨੇ ਕੀਤਾ ਹੈ। ਸੁਨਿਧੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹੈ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਭਿਨੈ ਕਰÎਨਾ ਚਾਹੁੰਦੀ ਸੀ ਉਸ ਦੇ ਲਈ ਇਹ ਇਕ ਸ਼ਾਨਦਾਰ ਅਨੁਭਵ ਰਿਹਾ ਹੈ। ‘ਫ਼ਲਾਇੰਗ ਪ੍ਰਿਆ’ ਸ਼ਹਿਰ ‘ਚ ਆਧਾਰਤ ਇਕ ਥ੍ਰਿਲਰ ਫ਼ਿਲਮ ਹੈ। ਜੋ ਛੇਤੀ ਹੀ ਡਿਜੀਟਲ ਮੰਚ ‘ਤੇ ਰੀਲੀਜ਼ ਹੋਵੇਗੀ
