Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਮਰੀਕਾ ਅਤੇ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ 13 ਲੱਖ ਮੰਗਵਾਉਣ ‘ਤੇ ਮਿਸ ਪੂਜਾ ਨੂੰ ਕਾਰਨ ਦੱਸੋ ਨੋਟਿਸ

By Admin Published 2 min read

ਜਲੰਧਰ : ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਪੂੰਜੀ ਐਕਸਚੇਂਜ ਮਾਮਲੇ ਵਿਚ ਫਸ ਗਈ ਹੈ। ਇੰਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਿਸ ਪੂਜਾ ਵਿਰੁੱਧ ਦੋਸ਼ ਤੈਅ ਕਰਦੇ ਹੋਏ ਉਨ•ਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਨ•ਾਂ ਉੱਤੇ ਅਮਰੀਕਾ ਅਤੇ ਤੇ ਕੈਨੇਡਾ ਤੋਂ 2008 ਤੋਂ 2012 ਦੌਰਾਨ ਗੈਰ-ਕਾਨੂੰਨੀ ਢੰਗ ਨਾਲ 12 ਲੱਖ 99 ਹਜ਼ਾਰ 600 ਰੁਪਏ ਮੰਗਵਾਉਣ ਦਾ ਦੋਸ਼ ਹੈ। ਈ ਡੀ ਦੇ ਸੂਤਰਾਂ ਨੇ ਦੱਸਿਆ ਕਿ ਈ. ਡੀ. ਦੀ ਲੰਬੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਮਿਸ ਪੂਜਾ ਨੇ ਵਿਦੇਸ਼ਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੂੰਜੀ ਮੰਗਵਾਈ ਹੈ। ਈ. ਡੀ. ਨੇ ਇਸ ਸੰਬੰਧੀ ਗੁਰਿੰਦਰ ਕੌਰ ਕੈਂਥ ਉਰਫ ਪੂਜਾ ਨੂੰ ਫੇਮਾ ਐਕਟ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੱਥੇ ਵਰਣਨਯੋਗ ਹੈ ਕਿ ਈ ਡੀ ਨੇ ਪਿਛਲੇ ਦਿਨੀਂ ਪੰਜਾਬੀ ਗਾਇਕਾਂ ਵੱਲੋਂ ਵਿਦੇਸ਼ਾਂ ਵਿਚ ਕੀਤੇ ਗਏ ਸ਼ੋਅ ਦੀ ਕਮਾਈ ਨੂੰ ਹਵਾਲਾ ਰਾਹੀਂ ਭਾਰਤ ਮੰਗਵਾਉਣ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ਦੇ ਘੇਰੇ ਵਿਚ ਮਿਸ ਪੂਜਾ ਤੋਂ ਇਲਾਵਾ ਜੈਜ਼ੀ ਬੀ, ਦਲਜੀਤ ਦੁਸਾਂਝ ਤੇ ਗਿੱਪੀ ਗਰੇਵਾਲ ਵੀ ਸ਼ਾਮਲ ਹਨ।

ਈ ਡੀ ਦੇ ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਕਲਾਕਾਰ ਵਿਦੇਸ਼ਾਂ ਵਿਚ ਆਪਣੀ ਕਮਾਈ ਨੂੰ ਗੁਪਤ ਰੱਖਦੇ ਹਨ। ਲਾਈਵ ਸ਼ੋਅ, ਸਪੈਸ਼ਲ ਪ੍ਰੋਗਰਾਮ, ਪਾਲੀਵੁੱਡ ਫਿਲਮਾਂ ਰਾਹੀਂ ਹੋਣ ਵਾਲੀ ਕਮਾਈ ਦੇ ਭੁਗਤਾਨ ਨੂੰ ਕਾਨੂੰਨੀ ਢੰਗ ਨਾਲ ਮੰਗਵਾਉਣ ਦੀ ਬਜਾਏ ਗੈਰ-ਕਾਨੂੰਨੀ ਤਰੀਕੇ ਨਾਲ ਮੰਗਵਾਇਆ ਜਾਂਦਾ ਹੈ। ਇਸ ਨਾਲ ਨਾ ਕੇਵਲ ਉਹ ਆਮਦਨ ਟੈਕਸ ਤੋਂ ਬਚਦੇ ਹਨ, ਸਗੋਂ ਉਨ•ਾਂ ਨੂੰ ਵਿਦੇਸ਼ੀ ਐਕਸਚੇਂਜ ਉੱਤੇ ਟੈਕਸ ਵੀ ਨਹੀਂ ਦੇਣਾ ਪੈਂਦਾ ਹੈ। ਪੰਜਾਬੀ ਫਿਲਮਾਂ ਦੀ ਬਰਤਾਨੀਆ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਵੱਡੀ ਮਾਰਕਿਟ ਹੈ। ਪੰਜਾਬੀ ਕਲਾਕਾਰਾਂ ਦੇ ਵੱਡੇ ਸ਼ੋਅ ਵੀ ਉੱਥੇ ਹੀ ਕਰਵਾਏ ਜਾਂਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp