Skip to content
Friday, October 16, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪਾਸ

By Admin Published 2 min read
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਪ੍ਰਤੀਨਿਧ ਸਦਨ ਵਿੱਚ ਮਹਾਂਦੋਸ਼ ਪ੍ਰਸਤਾਵ ਪਾਸ ਹੋ ਗਿਆ ਹੈ। ਖ਼ਬਰ ਏਜੰਸੀ ‘ਏਐੱਫ਼ਪੀ’ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸੱਤਾ ਦੀ ਦੁਰਵਰਤੋਂ ਲਈ ਮਹਾਂਦੋਸ਼ ਦਾ ਪ੍ਰਸਤਾਵ ਦੇਸ਼ ਦੇ ਹੇਠਲੇ ਸਦਨ ਵਿੱਚ 197 ਦੇ ਮੁਕਾਬਲੇ 229 ਵੋਟਾਂ ਨਾਲ ਪਾਸ ਹੋ ਗਿਆ ਹੈ।

ਹੁਣ 73 ਸਾਲਾ ਡੋਨਾਲਡ ਟਰੰਪ ਅਗਲੇ ਮਹੀਨੇ ਸੈਨੇਟ ’ਚ ਸੁਣਵਾਈ ਦਾ ਸਾਹਮਣਾ ਕਰ ਸਕਦੇ ਹਨ। ਅਮਰੀਕਾ ਦੀ ਹਾਊਸ ਆੱਫ਼ ਜੁਡੀਸ਼ੀਅਰੀ ਨੇ ਦੱਸਿਆ ਕਿ ਹਾਊਸ ਆੱਫ਼ ਰੀਪ੍ਰੈਜ਼ੈਂਟੇਟਿਵ ਨੇ ਸੰਯੁਕਤ ਰਾਜ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਂਦੋਸ਼ ਲਾਉਣ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ। ਦੋਸ਼ ਹੈ ਕਿ ਉਨ੍ਹਾਂ ਆਪਣੇ ਸੌੜੇ ਹਿਤਾਂ ਲਈ ਸੱਤਾ ਦੀ ਦੁਰਵਰਤੋਂ ਕੀਤੀ ਹੈ।

ਇੱਥੇ ਵਰਨਣਯੋਗ ਹੈ ਕਿ ਅਮਰੀਕਾ ’ਚ ਪ੍ਰਤੀਨਿਧ ਸਦਨ ਨੂੰ ਬਿਲਕੁਲ ਉਵੇਂ ਹੀ ਹੇਠਲਾ ਸਦਨ ਵੀ ਆਖਿਆ ਜਾਂਦਾ ਹੈ; ਜਿਵੇਂ ਕਿ ਭਾਰਤ ਦੀ ਲੋਕ ਸਭਾ ਲਈ ਇਹ ਨਾਂਅ ਵਰਤਿਆ ਜਾਂਦਾ ਹੈ। ਅਮਰੀਕਾ ਦੇ ਹੇਠਲੇ ਸਦਨ ’ਚ ਪ੍ਰਸਤਾਵ ਪਾਸ ਹੋ ਜਾਣ ਤੋਂ ਬਾਅਦ ਹੁਣ ਉੱਪਰਲੇ ਸਦਨ ਸੈਨੇਟ ਵਿੱਚ ਸ੍ਰੀ ਟਰੰਪ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਇੱਥੇ ਵਰਨਣਯੋਗ ਹੈ ਕਿ ਸੈਨੇਟ ਵਿੱਚ ਸ੍ਰੀ ਟਰੰਪ ਦੀ ਪਾਰਟੀ ਰੀਪਬਲਿਕਨ ਨੂੰ ਬਹੁਮੱਤ ਹਾਸਲ ਹੈ; ਇੰਝ ਅਮਰੀਕੀ ਰਾਸ਼ਟਰਪਤੀ ਵਿਰੁੱਧ ਇਹ ਮਤਾ ਉੱਪਰਲੇ ਸਦਨ ਵਿੱਚ ਨਾਕਾਮ ਰਹਿ ਸਕਦਾ ਹੈ।

ਸ੍ਰੀ ਟਰੰਪ ਉੱਤੇ ਮਹਾਂਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦੇ ਮਾਮਲੇ ’ਤੇ ਸੰਸਦ ਦੇ ਹੇਠਲੇ ਸਦਨ ਵਿੱਚ ਬੁੱਧਵਾਰ ਨੂੰ ਲਗਭਗ 10 ਘੰਟਿਆਂ ਤੱਕ ਬਹਿਸ ਚੱਲੀ।

ਹੇਠਲੇ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਹਨ। ਉਹੀ ਇਸ ਪ੍ਰਸਤਾਵ ਨੂੰ ਅੱਗੇ ਵਧਾਉਣ ਲਈ ਮੋਹਰੀ ਹੋ ਕੇ ਕੰਮ ਕਰਦੇ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp