Ad-Time-For-Vacation.png

ਅਮਰੀਕਾ ਵੱਲੋਂ ਸਰਹੱਦ ਟੱਪ ਕੇ ਆਉਣ ਵਾਲਿਆਂ ਲਈ ਕੈਨੇਡਾ ਕੋਲ ਨਹੀਂ ਹੈ ਫੰਡ

ਓਟਾਵਾ— ਲਿਬਰਲ ਸਰਕਾਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਦੇ ਇਮੀਗ੍ਰੇਸ਼ਨ ਸਬੰਧੀ ਹੁਕਮਾਂ ਕਾਰਨ ਸਰਹੱਦ ਦੇ ਉੱਤਰ ਵੱਲ ਖਰਚਾ ਕਰਨ ਲਈ ਹੋਰ ਰਕਮ ਚਾਹੀਦੀ ਹੋਵੇਗੀ।

ਪਰ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਫੈਡਰਲ ਮੰਤਰੀ ਵੱਲੋਂ ਹਾਊਸ ਆਫ ਕਾਮਨਜ਼ ਦੀ ਕਮੇਟੀ ਨੂੰ ਹੁਣੇ ਦੱਸਿਆ ਗਿਆ ਹੈ ਕਿ ਇਸ ਕੰਮ ਲਈ ਹੋਰ ਪੈਸੇ ਨਹੀਂ ਹਨ। ਡਿਪਾਰਟਮੈਂਟਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਦੇ ਐਗਜੈ਼ਕਟਿਵ ਆਰਡਰ ਉਨ੍ਹਾਂ ਲਈ ਕਾਫੀ ਨਵੇਂ ਹਨ ਤੇ ਉਹ ਅਜੇ ਤੱਕ ਇਹ ਅੰਦਾਜ਼ਾ ਨਹੀਂ ਲਾ ਪਾਏ ਹਨ ਕਿ ਇਸ ਦਾ ਕੈਨੇਡਾ ਉੱਤੇ ਕਿੰਨਾ ਆਰਥਿਕ ਭਾਰ ਪਵੇਗਾ ਤੇ ਕਿਸ ਤਰ੍ਹਾਂ ਪਵੇਗਾ।

ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕਈ ਮਹੀਨਿਆਂ ਤੋਂ ਇਹ ਆਖ ਰਿਹਾ ਹੈ ਕਿ ਪਨਾਹ ਹਾਸਲ ਕਰਨ ਵਾਲਿਆਂ ਦੀ ਦਿਨੋ ਦਿਨ ਵੱਧ ਰਹੀ ਗਿਣਤੀ ਕਾਰਨ ਉਨ੍ਹਾਂ ਦੇ ਸਰੋਤਾਂ ਉੱਤੇ ਪਹਿਲਾਂ ਤੋਂ ਹੀ ਕਾਫੀ ਅਸਰ ਪੈ ਰਿਹਾ ਹੈ ਤੇ ਇਨ੍ਹਾਂ ਲਈ ਹੋਰ ਸਰਮਾਏ ਦੀ ਲੋੜ ਹੋਵੇਗੀ। ਬੋਰਡ ਅਧਿਕਾਰੀਆਂ ਨੂੰ ਬੁੱਧਵਾਰ ਦੇ ਫੈਡਰਲ ਬਜਟ ਵਿੱਚ ਇਸਦਾ ਜਵਾਬ ਮਿਲਣ ਦੀ ਉਮੀਦ ਹੈ ਪਰ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਨਵੇਂ ਫੰਡਾਂ ਬਾਰੇ ਅਜੇ ਤੱਕ ਕੋਈ ਵਾਅਦਾ ਨਹੀਂ ਕੀਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.