Skip to content
Thursday, October 29, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ਵਿਚ ਪੰਜਾਬੀ ਮੂਲ ਦਾ ਸਰਕਾਰੀ ਵਕੀਲ ਪ੍ਰੀਤ ਭਰਾਰਾ ਬਰਖ਼ਾਸਤ

By Admin Published 2 min read

ਵਾਸ਼ਿੰਗਟਨ,: ਅਮਰੀਕਾ ਵਿਚ ਸਰਕਾਰੀ ਵਕੀਲ ਵਜੋਂ ਕਈ ਮਹੱਤਵਪੂਰਨ ਮੁਕੱਦਮੇ ਲੜ ਚੁੱਕੇ ਪੰਜਾਬੀ ਮੂਲ ਦੇ ਪ੍ਰੀਤ ਭਰਾਰਾ ਨੂੰ ਬਰਖ਼ਾਸਤ ਕਰ ਦਿਤਾ ਗਿਆ ਜਿਸ ਨੇ ਅਪਣਾ ਅਹੁਦਾ ਛੱਡਣ ਤੋਂ ਇਨਕਾਰ ਕਰ ਦਿਤਾ ਸੀ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਪਿਛੋਂ ਉਨ੍ਹਾਂ ਸਾਰੇ ਫ਼ੈਡਰਲ ਵਕੀਲਾਂ ਨੂੰ ਹਟਾਇਆ ਜਾ ਰਿਹਾ ਹੈ ਜੋ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ।

ਪ੍ਰੀਤ ਭਰਾਰਾ ਦੀ ਬਰਖ਼ਾਸਤਗੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਾਅਦਾ ਤੋੜਨ ਦਾ ਕਦਮ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੇ ਨਵੰਬਰ ਵਿਚ ਚੋਣਾਂ ਤੋਂ ਤੁਰਤ ਬਾਅਦ ਮੈਨਹਟਨ ਦੇ ਇਸ ਵਕੀਲ ਨੂੰ ਭਰੋਸਾ ਦਿਤਾ ਸੀ ਕਿ ਉਸ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ।

ਟਰੰਪ ਦੇ ਮੁੱਖ ਰਣਨੀਤੀਕਾਰ ਸਟੀਫ਼ਨ ਬੈਨਨ ਅਤੇ ਅਟਾਰਨੀ ਜਨਰਲ ਜੈਫ਼ ਸੈਸ਼ਨਜ਼ ਚਾਹੁੰਦੇ ਸਨ ਕਿ ਸਾਰੇ ਫ਼ੈਡਰਲ ਵਕੀਲਾਂ ਦੀ ਨਿਯੁਕਤੀ ਨਵੇਂ ਸਿਰੇ ਤੋਂ ਕੀਤੀ ਜਾਵੇ ਪਰ ਭਰਾਰਾ ਇਸ ਕਦਮ ਤੋਂ ਅਣਜਾਣ ਸਨ। ਸੂਤਰਾਂ ਨੇ ਕਿਹਾ ਕਿ ਓਬਾਮਾ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ ਵਕੀਲਾਂ ਨੂੰ ਹਟਾਉਣ ਦੀ ਪ੍ਰਕਿਰਿਆ ਤਾਕਤ ਵਿਖਾਉਣ ਦਾ ਇਕ ਤਰੀਕਾ ਹੈ।

ਨਿਊ ਯਾਰਕ ਦੇ ਦਖਣੀ ਜ਼ਿਲ੍ਹੇ ਦੇ ਫ਼ੈਡਰਲ ਅਟਾਰਨੀ ਪ੍ਰੀਤ ਭਰਾਰਾ ਦੀ ਵਿਦਾਇਗੀ ਨਾਲ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਡਿਪਟੀ ਅਟਾਰਨੀ ਜਨਰਲ ਡਾਨਾ ਬੋਇੰਟਾ ਨੇ ਸ਼ੁਕਰਵਾਰ ਨੂੰ 46 ਫ਼ੈਡਰਲ ਵਕੀਲਾਂ ਦੇ ਅਸਤੀਫ਼ੇ ਮੰਗੇ ਸਨ ਅਤੇ ਇਸ ਪਿੱਛੇ ਸੱਤਾ ਦੇ ਤਬਦਾਲੇ ਨੂੰ ਮੁੱਖ ਕਾਰਨ ਦਸਿਆ ਗਿਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp