Ad-Time-For-Vacation.png

ਅਗਲੀ ਫ਼ਿਲਮ ਵਿਚ ਸ਼ਾਹਰੁਖ਼ ਨਾਲ ਰੋਮਾਂਸ ਕਰੇਗੀ ਅਨੁਸ਼ਕਾ

ਨਵੀਂ ਦਿੱਲੀ,: ਅਭਿਨੇਤਰੀ ਅਨੁਸ਼ਕਾ ਸ਼ਰਮਾ ਅਪਣੀ ਅਗਲੀ ਫ਼ਿਲਮ ਵਿਚ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਵੇਗੀ ਅਤੇ ਅਭਿਨੇਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਕ ਹੋਰ ਚੰਗੀ ਗੱਲ ਇਹ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰ ਰਹੇ ਹਨ ਜੋ ਬਿਹਤਰੀਨ ਪ੍ਰੇਮ ਕਹਾਣੀਆਂ ਲਈ ਜਾਣੇ ਜਾਂਦੇ ਹਨ।

ਹਾਲਾਂਕਿ ਅਨੁਸ਼ਕਾ ਨੇ ਬਾਲੀਵੁਡ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਪ੍ਰੇਮ ਕਹਾਣੀ ‘ਤੇ ਆਧਾਰਤ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਵਿਚ ਸ਼ਾਹਰੁਖ਼ ਖ਼ਾਨ ਨਾਲ ਹੀ ਕੀਤੀ ਸੀ, ਪਰ 28 ਸਾਲਾ ਅਭਿਨੇਤਰੀ ਇਸ ਨੂੰ ਬਿਹਤਰੀਨ ਰੋਮਾਂਟਕ ਫ਼ਿਲਮ ਨਹੀਂ ਮੰਨਦੀ।

ਬਾਅਦ ਵਿਚ ਉਨ੍ਹਾਂ ਦੀ ਜੋੜੀ ਮਰਹੂਮ ਫ਼ਿਲਮਕਾਰ ਯਸ਼ ਚੋਪੜਾ ਦੀ ਫ਼ਿਲਮ ‘ਜਬ ਤਕ ਹੈ ਜਾਨ’ ਵਿਚ ਨਜ਼ਰ ਆਈ ਸੀ, ਪਰ ਫ਼ਿਲਮ ਦੀ ਕਹਾਣੀ ਮੁੱਖ ਤੌਰ ‘ਤੇ ਦੋਵਾਂ ਉੱਤੇ ਕੇਂਦਰਤ ਨਹੀਂ ਸੀ। ਅਨੁਸ਼ਕਾ ਨੇ ਕਿਹਾ, ”ਮੈਂ ਹਮੇਸ਼ਾ ਤੋਂ ਸ਼ਾਹਰੁਖ਼ ਨਾਲ ਇਕ ਰੋਮਾਂਟਕ ਫ਼ਿਲਮ ਕਰਨਾ ਚਾਹੁੰਦੀ ਸੀ। ‘ਰੱਬ ਨੇ ਬਣਾ ਦੀ ਜੋੜੀ’ ਪੂਰੀ ਤਰ੍ਹਾਂ ਰੋਮਾਂਟਕ ਫ਼ਿਲਮ ਨਹੀਂ ਸੀ। ਇਮਤਿਆਜ਼ ਦੀ ਫ਼ਿਲਮ ਆਕਰਸ਼ਕ, ਆਨੰਦਮਈ ਅਤੇ ਰੋਮਾਂਟਕ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.